ਨਗਰ ਪਾਲਿਕਾ ਜ਼ੀਰਕਪੁਰ, ਸੁਵਿਧਾ ਸੈਂਟਰ ਦਾ ਪਾਣੀ ਨਹੀਂ ਕੱਢਿਆ ਵਿਧਾਇਕ ਰੰਧਾਵਾ ਦੀ ਅਰਜ਼ੀ 3 ਸਾਲਾਂ ਤੋਂ ਦੱਬੀ

Muskaan gill
7 Min Read

Zirakpur Facility Center Waterlogging Complaint

Zirakpur Facility Center Waterlogging Complaint : ਕ੍ਰਾਈਮ ਆਵਾਜ਼ ਇੰਡੀਆ (ਕੁਲਦੀਪ ਸਿੰਘ ਧਨੌਲਾ)30 ਦਸੰਬਰ, 2025- ਪੰਜਾਬ ਸਰਕਾਰ ਦੇ ਯਾਨੀ ਚੰਡੀਗੜ੍ਹ ਦੇ ਸਭ ਤੋਂ ਨੇੜੇ ਨਗਰ ਪਾਲਿਕਾ ਜ਼ੀਰਕਪੁਰ ਪੈਂਦੀ ਹੈ, ਜਿਸ ਦੇ ਦਫ਼ਤਰ ਵਿਚ ਹੀ ਤਹਿਸੀਲਦਾਰ ਦਾ ਦਫ਼ਤਰ, ਨਾਲ ਹੀ ਸ਼ਮਸ਼ਾਨਘਾਟ (ਸਿਵੇ) ਅਤੇ ਸਾਹਮਣੇ ਥਾਣਾ ਹੋਣ ਕਰਕੇ ਅਫ਼ਸਰਸ਼ਾਹੀ ਅਤੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇੱਥੇ ਅਫ਼ਸਰ ਵੀ `ਪਹੁੰਚ’ ਵਾਲੇ ਹੀ ਲਗਦੇ ਹਨ ਤੇ ਸਾਰੇ ਪੰਜਾਬ ਨਾਲੋਂ ਸਰਕਾਰ ਨੂੰ ਵੱਧ ਆਮਦਨ ਹੁੰਦੀ ਹੈ। ਸ਼ਾਇਦ ਇਸੇ ਕਾਰਨ ਨਗਰ ਪਾਲਿਕਾ ਦੇ ਦਫ਼ਤਰ ਦੀਆਂ ਕੰਧਾਂ ਸਫ਼ਾਈ ਸਬੰਧੀ ਲਿਖੇ ਸਲੋਗਨਾਂ ਨਾਲ ਭਰੀਆਂ ਪਈਆਂ ਹਨ।

ਜਿਹੜਾ ਬੰਦਾ ਪਹਿਲੀ ਵਾਰ ਇਸਦੇ ਦਫ਼ਤਰ ਦੇ `ਦਰਸ਼ਨ’ ਕਰਦਾ ਹੈ, ਉਹ ਦੰਗ ਰਹਿ ਜਾਂਦਾ ਹੈ ਤੇ ਸੋਚਦਾ ਹੈ, ਜੇ ਦਫ਼ਤਰ ਦੀ ਐਨੀ ਸ਼ਾਨ ਹੈ, ਤਾਂ ਸ਼ਹਿਰ ਦਾ ਵੀ ਰੱਖ-ਰਖਾਓ ਵਧੀਆ ਹੋਵੇਗਾ। ਪਰ ਇਹ ਸਭ ਕੁਝ ਇਸ ਦੀ ਚਾਰਦੀਵਾਰੀ ਤਕ ਹੀ ਸੀਮਤ ਹੈ।

ਅਸਲੀ ਤਸਵੀਰ

ਆਓ ਇਸ ਦੀ ਉਲਟੀ, ਅਸਲੀ ਤਸਵੀਰ ਦਿਖਾਈਏ।
ਇਸਦੇ ਇਕਲੌਤੇ ਸੁਵਿਧਾ ਸੈਂਟਰ (ਲੋਹਗੜ੍ਹ) ਚੱਲੀਏ।

  • ਆਪਣੀ ਐਨਕ ਦੇ ਸ਼ੀਸ਼ੇ ਸਾਫ਼ ਕਰਕੇ ਦੇਖੋ, ਜਿਸ ਦੇ ਐਨਕ ਨਹੀਂ ਲੱਗੀ, ਉਹ ਇਕ-ਦੋ ਵਾਰ ਆਪਣੀਆਂ ਅੱਖਾਂ ਜ਼ਰੂਰ ਝਪਕੇਗਾ ਤੇ ਸੋਚੇਗਾ ਕਿ ਸੱਚਮੁੱਚ ਇਹ ਇਸੇ ਨਗਰ ਪਾਲਿਕਾ ਦਾ ਹੀ ਇਕ ਅੰਗ ਹੈ!
  • ਜਦੋਂ ਇਸ ਗੇਟ ਥਾਈਂ ਅੰਦਰ ਲੰਘੋਗੇ, ਤਾਂ ਚਾਰਦੀਵਾਰੀ ਦੇ ਸੱਜੇ ਹੱਥ ਲੋਕਾਂ ਦੀ ਸਹੂਲਤ' ਲਈ ਖੜ੍ਹੀ ਕੀਤੀ ਖੁੱਲ੍ਹੇ ਡਾਲੇ ਵਾਲੀ ਕੂੜੇ ਵਾਲੀ ਟਰਾਲੀ ਜੀ ਆਇਆ ਨੂੰ’ ਕਹਿੰਦੀ ਜਾਪੇਗੀ, ਜਿਸ ਨੂੰ ਖੜ੍ਹੀ ਕਰਨ ਵਾਲਾ ਕਰਿੰਦਾ ਇਸ ਨੂੰ ਟਰੈਕਟਰ ਨਾਲੋਂ ਅਲੱਗ ਕਰਨ ਵੇਲੇ ਇਸ ਦੀ ਹੁੱਕ ਕੱਢਦਾ ਹੈ, ਕਿਉਂਕਿ ਗੇਟ ਟੁੱਟਿਆ ਹੋਣ ਕਾਰਨ ਟਰਾਲੀ ਕਿਸੇ ਦੇ ਵੀ ਟਰੈਕਟਰ ਨਾਲ `ਫ਼ਰਾਰ’ ਹੋ ਸਕਦੀ ਹੈ।
  • ਸਭ ਤੋਂ ਪਹਿਲਾਂ ਇਸ ਦਾ ਕਈ ਸਾਲਾਂ ਤੋਂ ਟੁੱਟਿਆ ਗੇਟ, ਜਿਹੜਾ ਕਦੇ ਬੰਦ ਹੀ ਨਹੀਂ ਹੁੰਦਾ, ਮੂੰਹ ਚਿੜਾਉਂਦਾ ਹੈ।
  • ਇਹ ਕੰਮ ਕਰਕੇ ਉਹ ਸਿਰਹਾਣੇ ਬਾਂਹ ਦੇ ਕੇ ਚੈਨ ਦੀ ਨੀਂਦ ਸੌਂਦਾ ਹੋਵੇਗਾ।
Zirakpur Facility Center Waterlogging Complaint-

ਸੁਵਿਧਾ ਸੈਂਟਰ ਦੀ ਹਕੀਕਤ

  • ਕੂੜੇ ਵਾਲੀ ਟਰਾਲੀ ਦੇ `ਦਰਸ਼ਨ’ ਕਰਨ ਬਾਅਦ ਖੱਬੇ ਹੱਥ ਨਜ਼ਰ ਮਾਰੋ, ਤਾਂ ਸਾਹਮਣੇ ਟਿਊਬਵੈੱਲ ਨਜ਼ਰ ਆਵੇਗਾ।
  • ਇਸ ਤੋਂ ਬਾਅਦ ਤੁਸੀਂ ਸਾਹਮਣੇ ਬਣੇ ਸੁਵਿਧਾ ਸੈਂਟਰ ਤੋਂ `ਸੁਵਿਧਾ’ ਹਾਸਲ ਕਰ ਸਕਦੇ ਹੋ।
  • ਇਸ ਦੇ ਅੰਦਰ ਥਾਂ ਦੀ ਤੰਗੀ ਹੋਣ ਕਾਰਨ, ਜੇ ਬੈਠਣ ਲਈ ਕੁਰਸੀ ਨਹੀਂ ਮਿਲਦੀ, ਤਾਂ ਆਪਣੀ ਵਾਰੀ ਦੀ ਉਡੀਕ ਕਰਨ ਲਈ ਨਾਲ ਬਣੇ ਘਰਾਂ ਦੀਆਂ ਕੰਧਾਂ ਦੀ ਓਟ ਵਿਚ ਖੜ੍ਹਨਾ ਪੈਂਦਾ ਹੈ।
  • ਸੁਵਿਧਾ ਸੈਂਟਰ ਦੇ ਸੱਜੇ ਹੱਥ ਉੱਚੀ ਥਾਂ ‘ਤੇ ਇਕ ਸੈੱਡ ਬਣਿਆ ਹੋਇਆ ਹੈ, ਜਿੱਥੇ ਲੋਕ ਵਿਆਹ-ਸ਼ਾਦੀਆਂ ਵਗ਼ੈਰਾ ਵੀ ਕਰਦੇ ਹਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਵਾਰ ਨਗਰ ਪਾਲਿਕਾ ਦੇ ਕਾਰਜਸਾਧਕ ਅਫ਼ਸਰ (ਈ.ਓ.) ਵੱਲੋਂ ਐਨੀਆਂ ਸਮੱਸਿਆਵਾਂ ਵਿਚ ਘਿਰੇ ਸੁਵਿਧਾ ਸੈਂਟਰ ਵਿਚ ਸਥਾਨਕ ਨਿਵਾਸੀਆਂ ਨਾਲ ਗਿੱਲੇ-ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਸਬੰਧੀ ਮੀਟਿੰਗ ਕੀਤੀ ਗਈ ਸੀ, ਪਰ ਲੋਕਾਂ ਦੀ ਆਸ ਦੇ ਉਲਟ ਈ.ਓ. ਸਾਹਿਬ ਨੂੰ ਸੁਵਿਧਾ ਸੈਂਟਰ ਵਿਚ ਖੜ੍ਹੀ ਨਾ ਕੂੜੇ ਵਾਲੀ ਟਰਾਲੀ ਨਜ਼ਰ ਆਈ ਤੇ ਨਾ ਹੀ ਇਸ ਦੇ ਗੇਟ ਦਾ ਟੁੱਟਿਆ ਥਮ੍ਹਲਾ। ਉਹ ਲੋਕਾਂ ਨੂੰ ਸਫ਼ਾਈ ਸਬੰਧੀ ਜਾਗਰੂਕ ਕਰਕੇ ਆਪਣੀ `ਡਿਊਟੀ ਨਿਭਾ’ ਕੇ ਤੁਰਦੇ ਬਣੇ।

ਟਿਊਬਵੈੱਲ ਅਤੇ ਬਰਸਾਤ ਦਾ ਪਾਣੀ

  • ਜਿਸ ਪਾਸੇ ਟਿਊਬਵੈੱਲ ਲਾਇਆ ਗਿਆ ਹੈ, ਇਹ ਥਾਂ ਬਹੁਤ ਹੀ ਨੀਵੀਂ ਹੈ।
  • ਇਸ ਕਰਕੇ ਇਥੇ ਮੀਹ ਦਾ ਪਾਣੀ ਇਕੱਠਾ ਹੋ ਕੇ ਟੋਭੇ ਦਾ ਰੂਪ ਧਾਰ ਜਾਂਦਾ ਹੈ।
  • ਨਿਕਾਸੀ ਪ੍ਰਬੰਧ ਨਾ ਕਰਨ ਕਾਰਨ ਪਾਣੀ ਕਈ-ਕਈ ਦਿਨ ਖੜ੍ਹਾ ਰਹਿੰਦਾ ਹੈ।
  • ਨਾਲ ਲਗਦੇ ਘਰਾਂ ਵਿਚ ਸਲ੍ਹਾਬ ਤਕ ਆ ਜਾਂਦੀ ਹੈ ਅਤੇ ਮੱਛਰ, ਮੱਖੀਆਂ ਦੀ ਭਰਮਾਰ ਹੋ ਜਾਂਦੀ ਹੈ।
  • ਪਰ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਇਹ ਕੁਝ ਨਜ਼ਰ ਨਹੀਂ ਆਉਂਦਾ।
Zirakpur Facility Center Waterlogging Complaint-

ਵਿਧਾਇਕ ਦੀ ਅਰਜ਼ੀ

  • ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਥਾਨਕ ਲੋਕਾਂ ਵੱਲੋਂ ਸਮੱਸਿਆ ਬਾਰੇ ਲਿਖੀ ਅਰਜ਼ੀ 23 ਜਨਵਰੀ, 2023 ਨੂੰ ਮਾਰਕ ਕਰਕੇ ਈ.ਓ. ਸਾਹਿਬ ਨੂੰ ਭੇਜੀ, ਜਿਸ ਦਾ ਡਾਇਰੀ ਨੰਬਰ 143 ਸੀ।
  • ਉਨ੍ਹਾਂ ਇਸ ਦਾ ਛੇਤੀ ਹੀ ਹੱਲ ਕਰਨ ਵਾਲੇ ਭਰੋਸਾ ਦਿੱਤਾ ਸੀ, ਪਰ ਇਸ ਤੇ ਹਾਲੇ ਤਕ ਅਮਲ ਨਹੀਂ ਹੋਇਆ।
  • ਆਉਣ ਵਾਲੀ 23 ਜਨਵਰੀ, 2026 ਨੂੰ ਇਸ ਭਰੋਸੇ ਨੂੰ ਤੀਜਾ ਵਰ੍ਹਾ ਲੱਗ ਜਾਣਾ ਹੈ।
  • ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਮ ਤਾਂ ਕੀ ਕਰਨਾ ਸੀ, ਸਗੋਂ ਆਰ.ਟੀ.ਆਈ.ਜ਼ਰੀਏ ਮੰਗੀ ਜਾਣਕਾਰੀ ਦਾ ਵੀ ਜਵਾਬ ਨਹੀਂ ਦਿੱਤਾ ਗਿਆ।

ਲੋਕਾਂ ਅਤੇ ਵਿਧਾਇਕ ਦੀ ਜ਼ਿੰਮੇਵਾਰੀ

  • ਵਿਧਾਇਕ ਸਾਹਿਬ ਨੇ ਆਪਣੇ ਦਸਤਖ਼ਤ ਕਰਕੇ, ਮੋਹਰ ਲਾ ਕੇ ਆਪਣਾ `ਫ਼ਰਜ਼’ ਨਿਭਾ ਦਿੱਤਾ?
  • ਕੀ ਵਿਧਾਇਕ ਸਾਹਿਬ ਲੋਕਾਂ ਨੇ ਸਿਰਫ਼ ਦਸਤਖ਼ਤ ਕਰਨ ਤੇ ਮੋਹਰ ਲਾਉਣ ਖ਼ਾਤਰ ਹੀ ਚੁਣੇ ਹਨ?
  • ਜ਼ੀਰਕਪੁਰ ਦੇ ਅਨੇਕਾਂ ਮੋੜਾਂ ਉੱਤੇ ਉਨ੍ਹਾਂ ਦੇ ਦਫ਼ਤਰ ਸਬੰਧੀ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ।
  • ਲੋਕ ਇਹ ਬੋਰਡ ਪੜ੍ਹ ਕੇ ਉਥੇ ਜਾਂਦੇ ਹਨ। ਸਟਾਫ਼ ਵੀ ਰੱਖਿਆ ਹੋਇਆ ਹੈ ਤੇ ਹਰ ਅਰਜ਼ੀ ਰਜਿਸਟਰ ਵਿਚ ਦਰਜ ਹੁੰਦੀ ਹੈ।
  • ਜੇ ਬਾਅਦ ਵਿਚ ਵਿਧਾਇਕ ਸਾਹਿਬ ਜਾਂ ਉਨ੍ਹਾਂ ਦੇ ਸਟਾਫ ਵੱਲੋਂ ਸਬੰਧਤ ਅਧਿਕਾਰੀ ਨੂੰ ਕੁਝ ਪੁੱਛਣਾ ਹੀ ਨਹੀਂ, ਫੇਰ ਕੀ ਇਹ ਸਾਰਾ ਕੁਝ `ਲੋਕ ਦਿਖਾਵੇ’ ਲਈ ਹੈ?
  • ਇਹ ਸਭ ਦੇਖ ਕੇ ਮੈਨੂੰ ਮੁੱਖ ਮੰਤਰੀ ਦੀ ਇਕ ਕੈਸੇਟ ਚੇਤੇ ਆਈ, ਜਿਸ ਵਿਚ ਉਹ ਕਹਿੰਦੇ ਹਨ:
Zirakpur Facility Center Waterlogging Complaint-

ਜੇ ਸਾਡੇ ਕੰਮ ਹੀ ਨੀ ਹੋਣੇ ਫੇਰ ਐਲ.ਏ. (ਐਮ.ਐਲ.ਏ.) ਚੁਣਨ ਦਾ ਫਾਇੰਦਾ ਕੀ ਹੋਇਆ?

  • ਇਹ ਗੱਲ ਰੰਧਾਵਾ ਸਾਹਿਬ ਤੇ ਢੁੱਕਦੀ ਹੈ!

ਅੰਤ ਵਿੱਚ

  • ਮੁੱਖ ਮੰਤਰੀ ਸਾਹਿਬ ਜੇ ਚੰਡੀਗੜ੍ਹ ਦੇ ਸਭ ਤੋਂ ਨੇੜਲੀ ਨਗਰ ਪਾਲਿਕਾ, ਜ਼ੀਰਕਪੁਰ ਦਾ ਇਹ ਹਾਲ ਹੈ, ਫੇਰ ਅਬੋਹਰ-ਫ਼ਾਜ਼ਿਲਕਾ ਦਾ ਤਾਂ ਰੱਬ ਹੀ ਰਾਖਾ ਹੈ।

ਸੰਪਰਕ: 94642-91023

ਨੋਟ: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਤਿੰਨ ਵਰ੍ਹੇ ਪਹਿਲਾਂ (23 ਜਨਵਰੀ, 2023 ਨੂੰ) ਈ.ਓ. ਜ਼ੀਰਕਪੁਰ ਨੂੰ ਭੇਜੀ ਅਰਜ਼ੀ (ਡਾਇਰੀ ਨੰਬਰ 143) ‘ਤੇ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ।

  • ਜ਼ੀਰਕਪੁਰ ਥਾਂ-ਥਾਂ ਮੋੜਾਂ ਵਿਚ ਲੱਗੇ ਵਿਧਾਇਕ ਕੁਰਲਜੀਤ ਸਿੰਘ ਰੰਧਾਵਾ ਦੇ ਦਫ਼ਤਰ ਬਾਰੇ ਬੋਰਡ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਉਥੇ ਜਾਂਦੇ ਹਨ ਪਰ ਕੰਮ ਫੇਰ ਵੀ ਨਹੀਂ ਹੁੰਦੇ।
  • ਨਾ ਹੀ ਉਨ੍ਹਾਂ ਦਾ ਸਟਾਫ ਅਧਿਕਾਰੀਆਂ ਤੋਂ ਪੁੱਛਗਿੱਛ ਕਰਦਾ ਹੈ।

ਆਹ! ਹਾਲ ਹੁੰਦੈ ਮੀਂਹ ਦੇ ਦਿਨਾਂ ਵਿਚ ਜ਼ੀਰਕਪੁਰ (ਲੋਹਗੜ੍ਹ) ਦੇ ਇਕਲੌਤੇ ਸੁਵਿਧਾ ਸੈਂਟਰ ਦਾ।

Punjab School Holiday Update
My Report: Send Your City New

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *