young man dead
young man dead : ਬਠਿੰਡਾ 12 ਫਰਵਰੀ (ਰਾਜੀਵ ਗੋਇਲ)- ਜਿਲੇ ਦੇ ਕਸਬਾ ਭਗਤਾ ਭਾਈ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ, ਜਦੋਂ ਸੁਸਾਇਟੀ ਰੋਡ ‘ਤੇ ਰਹਿਣ ਵਾਲੇ ਤਿੰਨ ਦੋਸਤ ਆਪਣੇ ਨਿੱਜੀ ਕੰਮ ਲਈ ਬਾਜ਼ਾਖਾਨਾ-ਬਠਿੰਡਾ ਰੋਡ ਜਾ ਰਹੇ ਸਨ। ਇਨ੍ਹਾਂ ਦੀ ਕਾਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾਈ ਅਤੇ ਪਲਟ ਗਈ।
ਹਾਦਸੇ ਵਿੱਚ ਦੋ ਨੌਜਵਾਨ ਗੰਭੀਰ ਜਖਮੀ ਹੋ ਗਏ, ਜਦਕਿ ਇੱਕ ਨੌਜਵਾਨ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਨ ਵੀ ਬਾਹਰ ਡਿੱਗ ਪਿਆ।
ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਂ ਰਾਤ ਦੇਰ ਤੱਕ ਬੁਟੀਕ ਦਾ ਕੰਮ ਕਰਕੇ ਪਰਿਵਾਰ ਚਲਾਉਂਦੀ ਸੀ, ਅਤੇ ਜਿਸ ਪੁੱਤਰ ਲਈ ਉਹ ਮਿਹਨਤ ਕਰ ਰਹੀ ਸੀ, ਉਸ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੋਹਾਂ ਜਖਮੀ ਨੌਜਵਾਨਾਂ ਦਾ ਇਲਾਜ ਜਾਰੀ ਹੈ।
ਹਾਦਸੇ ਦੀ ਖਬਰ ਪੇਖਣ ਤੋਂ ਬਾਅਦ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ, ਇੰਦਰਜੀਤ ਸਿੰਘ ਮਾਨ (ਚੇਅਰਮੈਨ ਮਾਰਕਫੈਡ ਪੰਜਾਬ), ਸਾ. ਮੰਤਰੀ ਸਿਕੰਦਰ ਸਿੰਘ ਮਲੂਕਾ, ਬੂਟਾ ਸਿੰਘ ਸਿੱਧੂ (ਪ੍ਰਧਾਨ ਨਗਰ ਪੰਚਾਇਤ ਭਗਤਾ), ਜਿਲ੍ਹਾ ਪ੍ਰਧਾਨ ਭਾਜਪਾ ਗੁਰਪ੍ਰੀਤ ਸਿੰਘ ਮਲੂਕਾ, ਭਾਜਪਾ ਆਗੂ ਗੁਰਬਿੰਦਰ ਸਿੱਧੂ, ਜਗਸੀਰ ਸਿੰਘ ਪੱਪੂ, ਆੜਤੀਆ ਯੂਨੀਅਨ ਦੇ ਪ੍ਰਤੀਨਿਧੀ ਪਰਮਜੀਤ ਬਿਦਰ, ਵਿਜੈ ਕੁਮਾਰ ਪੱਪੂ, ਸਥਾਨਕ ਸਰਪੰਚ ਤੇ ਮੈਂਬਰਾਂ ਸਮੇਤ ਖਾਨਾਪੱਤੀ ਵਸਨੀਕਾਂ ਨੇ ਡੂੰਘਾ ਦੁੱਖ ਪ੍ਰਗਟਾਇਆ।
ਕੈਪਸ਼ਨ: ਹਾਦਸਾਗ੍ਰਸਤ ਕਾਰ ਤੇ ਇਨਸੈਟ ਵਿੱਚ ਮ੍ਰਿਤਕ ਨੌਜਵਾਨ ਦੀ ਤਸਵੀਰ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
