ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਲਈ 70,000 ਰੁਪਏ ਮੁਆਵਜ਼ੇ ਦੀ ਮੰਗ

Wheat crop damage Punjab, Crop compensation news today, Kirti Kisan Union Bathinda, Bhucho Mandi News, Girdawari Punjab 2026

crimeawaz
2 Min Read

Wheat Compensation Punjab 2026

ਭੁੱਚੋ ਮੰਡੀ/ਨਥਾਣਾ (ਹਰਬੰਸ ਸਿੰਘ ਭੋਲਾ)

“ਭੁੱਚੋ ਮੰਡੀ” ਬੇਮੌਸਮੀ ਬਰਸਾਤ, ਝੱਖੜ ਅਤੇ ਭਾਰੀ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਲਈ ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ (ਮੁਆਵਜ਼ਾ) ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ, ਜਸਵੰਤ ਸਿੰਘ ਜੈਲਦਾਰ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਮਹਿੰਗੀਆਂ ਖਾਦਾਂ, ਸਪਰੇਆਂ, ਬੀਜਾਂ ਅਤੇ ਭਾਰੀ ਠੇਕੇ ਦੀ ਮਾਰ ਹੇਠ ਹੈ।

Wheat Compensation Punjab 2026ਫ਼ਸਲ ਬਰਬਾਦ ਹੋਣ ਕਾਰਨ ਹੁਣ ਕਿਸਾਨਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ, ਇਸ ਲਈ ਸਰਕਾਰ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ।

“ਕਿਰਤੀ ਕਿਸਾਨ ਯੂਨੀਅਨ”

Wheat Compensation Punjab 2026 ਆਗੂਆਂ ਨੇ ਸਰਕਾਰ ਵੱਲੋਂ ਮੁਆਵਜ਼ੇ ਲਈ ਰੱਖੀ 5 ਏਕੜ ਦੀ ਸ਼ਰਤ ਨੂੰ ਬੇਤੁਕੀ ਦੱਸਦਿਆਂ ਇਸ ਨੂੰ ਤੁਰੰਤ ਖਾਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਸਰਕਾਰ ਨੇ 2 ਅਪ੍ਰੈਲ ਨੂੰ ਗਿਰਦਾਵਰੀ ਦੇ ਨਿਰਦੇਸ਼ ਤਾਂ ਦਿੱਤੇ ਸਨ, ਪਰ ਸਰਕਾਰੀ ਵਿਭਾਗਾਂ ਨੇ ਅਜੇ ਤੱਕ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਨਹੀਂ ਕੀਤਾ। Wheat Compensation Punjab 2026ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।

Read More News

Crime Awaz India

crimeawaz.in

facebook.com/awazindiatodaytv

whatsapp.com/channel/0029VbANhEVFi8xbFrUVdp09

Leave a Comment

Leave a Reply

Your email address will not be published. Required fields are marked *