Waris Punjab De ਵਾਰਿਸ ਪੰਜਾਬ ਦੇ ਜਥੇਬੰਦੀ ਦੀ ਮੀਟਿੰਗ ਹੋਈ
ਐਡਵੋਕੇਟ ਬਲਵੰਤ ਸਿੰਘ-ਬਾਘਾਪੁਰਾਣਾ 9 ਅਗਸਤ ( ਛਿੰਦਰਪਾਲ ਸਿੰਘ ਰਾਜਿਆਣਾ ) ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਸਿੰਘਾਂ ਦੀ ਮੀਟਿੰਗ ਗੁਰਦੁਆਰਾ ਬਾਬਾ ਮਸਤਾਨ ਸਿੰਘ ਜੀ ਬਾਘਾਪੁਰਾਣਾ ਵਿੱਖੇ ਹੋਈ ਜਿਸ ਵਿੱਚ ਪੰਥਕ ਵੀਚਾਰਾਂ ਕਰਦਿਆਂ ਕਿਹਾ ਕਿ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਜੋ 19 ਅਗਸਤ 2024 ਨੂੰ ਪੰਥਕ ਕਨਵੈਨਸ਼ਨ ਰੱਖੀ ਗਈ ਹੈ
Waris Punjab De

ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ, ਪੰਜਾਬ ਵਿੱਚ ਵਧ ਰਹੇ ਨਸ਼ੇ, ਕਿਸਾਨਾਂ ਦੀ ਮੰਗ ਅਤੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੁੱਚੇ ਬੰਦੀ ਦੀ ਰਿਹਾਈ ਅਤੇ ਪੰਥਕ ਸਿਆਸਤ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਮੌਕੇ ਸਾਂਝੇ ਬਿਆਨ ਵਿੱਚ ਬੋਲਦਿਆਂ ਭਾਈ ਦਵਿੰਦਰ ਸਿੰਘ ਹਰੀਏ ਵਾਲਾ ਬਲਵੰਤ ਸਿੰਘ ਬੁੱਧ ਸਿੰਘ ਵਾਲ਼ਾ ਮੱਘਰ ਸਿੰਘ ਕੋਟਲਾ ਅਤੇ ਜਸਵੀਰ ਸਿੰਘ ਜੱਸੀ ਘੋਲੀਆ ਨੇ ਕਿਹਾ ਕਿ ਹਲਕਾ ਬਾਘਾਪੁਰਾਣਾ ਤੋ ਵੱਡੀ ਗਿਣਤੀ ਵਿਚ ਸੰਗਤਾਂ ਪੰਥਕ ਕਨਵੈਨਸ਼ਨ ਵਿੱਚ ਜਾਣਗੀਆਂ ਇਸ ਮੌਕੇ ਸੁਖਦੇਵ ਸਿੰਘ ਡੇਮਰੂ , ਬਲਵੰਤ ਸਿੰਘ ਆਲਮ ਵਾਲਾ ਸੁੱਖਾ ਸਿੰਘ ਘੋਲੀਆ ਆਗੂ ਹਾਜ਼ਰ ਸਨ