ਤਰਨਜੋਤ ਵੈਲਫੇਅਰ ਸੁਸਾਇਟੀ ਨੇ ਵਿਸਵਜੀਤ ਕੌਰ ਲਈ ਖਰਚੇ ਦੀ ਜਿੰਮੇਵਾਰੀ ਲਈ

Muskaan gill
3 Min Read

Viswajeet Kaur Canoe Sprint Awards

Viswajeet Kaur Canoe Sprint Awards : ਬਠਿੰਡਾ 12 ਫ਼ਰਵਰੀ – ਜਗਸੀਰ ਭੁੱਲਰ ਸਾਧਾਰਣ ਪਰਿਵਾਰ ਦੀ ਧੀ ਵਿਸਵਜੀਤ ਕੌਰ ਨੇ ਜਲ ਖੇਡ (ਕਨੂ ਸਪਿੰਟ) ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ ਮੈਡਲ ਪ੍ਰਾਪਤ ਕੀਤੇ, ਪਰ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਨੈਸ਼ਨਲ ਗੇਮ ਦੀ ਤਿਆਰੀ ਲਈ ਖਰਚਾ ਪੂਰਾ ਕਰਨਾ ਮੁਸ਼ਕਿਲ ਹੋ ਗਿਆ।

ਜਦੋਂ ਇਹ ਜਾਣਕਾਰੀ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਨੂੰ ਮਿਲੀ, ਤਾਂ ਸੁਸਾਇਟੀ ਨੇ ਵਿਸਵਜੀਤ ਕੌਰ ਦੀ ਨੈਸ਼ਨਲ ਗੇਮ ਤਿਆਰੀ ਲਈ ਖਰਚੇ ਦੀ ਜਿੰਮੇਵਾਰੀ ਲੈ ਲਈ। Viswajeet Kaur Canoe Sprint Awards ਮਹੀਨੇ ਭਰ ਦੇ ਖਰਚੇ ਦੇ 32 ਹਜ਼ਾਰ ਰੁਪਏ ਦਾ ਚੈਕ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਸਰਪੰਚ ਅਮਰਜੀਤ ਕੌਰ ਵੱਲੋਂ ਵਿਸਵਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਭੇਟ ਕੀਤਾ ਗਿਆ।

ਬੱਲ੍ਹੋ ਪਿੰਡ ਦੀ ਪਿਛਕੋੜ ਵਾਲੀ ਇਸ ਅੰਤਰਰਾਸਟਰੀ ਖਿਡਾਰਨ ਨੇ ਸਾਧਾਰਣ ਪਰਿਵਾਰ ਵਿੱਚੋਂ ਉੱਠ ਕੇ ਪਾਣੀ ਦੀਆਂ ਖੇਡਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। Viswajeet Kaur Canoe Sprint Awards ਵਿਸਵਜੀਤ ਕੌਰ ਨੇ ਦੱਸਿਆ ਕਿ ਪਿਤਾ ਦੀ ਬੀਮਾਰੀ ਕਾਰਨ ਪਰਿਵਾਰ ਦੀ ਆਮਦਨ ਸੀਮਿਤ ਸੀ, ਜਿਸ ਨਾਲ ਨੈਸ਼ਨਲ ਗੇਮ ਤਿਆਰੀ ਮੁਸ਼ਕਿਲ ਹੋ ਰਹੀ ਸੀ, ਪਰ ਹੁਣ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਮੇਰੇ ਲਈ ਮਸੀਹਾ ਬਣ ਕੇ ਆਈ ਹੈ।

ਵਿਸਵਜੀਤ ਕੌਰ ਨੇ ਇਹ ਵੀ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਟੇਟ ਪੱਧਰ ‘ਤੇ ਉਸ ਨੇ 2 ਗੋਲਡ, 6 ਸਿਲਵਰ ਅਤੇ 6 ਬਰਾਊਨ ਮੈਡਲ ਹਾਸਲ ਕੀਤੇ।Viswajeet Kaur Canoe Sprint Awards ਆਲ ਇੰਡੀਆ ਯੂਨੀਵਰਸਿਟੀ ‘ਚ 6 ਗੋਲਡ ਅਤੇ 1 ਬਰਾਊਨ ਮੈਡਲ ਅਤੇ ਸੀਨੀਅਰ ਨੈਸ਼ਨਲ ‘ਚ 1 ਸਿਲਵਰ ਮੈਡਲ ਪ੍ਰਾਪਤ ਕੀਤਾ। 2 ਤੋਂ 5 ਫ਼ਰਵਰੀ ਤੱਕ ਭੂਪਾਲ ਵਿੱਚ ਹੋਈ 36ਵੀਂ ਰਾਸ਼ਟਰੀ ਸੀਨੀਅਰ ਕੈਨੋ ਸਪ੍ਰਿੰਟ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ ਸਿਲਵਰ ਮੈਡਲ ਜਿੱਤਿਆ। ਨਾਲ ਹੀ ਅਸਮੀਤਾ ਕੈਕੇਡ ਐਡ ਕੈਨੋਈਗ ਲੀਗ ਵਿੱਚ 1 ਗੋਲਡ ਅਤੇ 1 ਬਰਾਊਨ ਮੈਡਲ ਹਾਸਲ ਕੀਤਾ। ਏਸ਼ੀਅਨ ਗੇਮਜ਼ ਲਈ ਗਰੁੱਪ ਚੋਣ ਵੀ ਹੋ ਚੁੱਕੀ ਹੈ ਅਤੇ ਟਿਹਰੀ, ਉੱਤਰਾਖੰਡ ਵਿੱਚ ਮਾਰਚ ਮਹੀਨੇ ਟਰਾਇਲ ਹੋਵੇਗਾ।

ਸੁਸਾਇਟੀ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਵਿਸਵਜੀਤ ਕੌਰ ਨੇ ਨਾ ਸਿਰਫ਼ ਪਾਣੀ ਦੀਆਂ ਲਹਿਰਾਂ ‘ਤੇ ਫਤਿਹ ਪਾਈ ਹੈ, ਸਗੋਂ ਖੇਡਾਂ ਵਿੱਚ ਅੱਗੇ ਵੱਧਣ ਚਾਹੁੰਦੀਆਂ ਲੜਕੀਆਂ ਲਈ ਮਿਸਾਲ ਵੀ ਬਣੀ ਹੈ। ਪਿੰਡ ਦਾ ਨਾਮ ਰੋਸ਼ਨ ਕਰਨ ਲਈ ਇਹ ਧੀ ਵਧਾਈ ਦੀ ਪਾਤਰ ਹੈ। ਸੁਸਾਇਟੀ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।

ਇਸ ਮੌਕੇ ਤੇ ਅਮਰਜੀਤ ਕੌਰ (ਸਰਪੰਚ), ਪੰਚ ਹਰਵਿੰਦਰ ਕੌਰ, ਕਰਮਜੀਤ ਸਿੰਘ, ਭੁਪਿੰਦਰ ਸਿੰਘ ਜਟਾਣਾ, ਪ੍ਰਧਾਨ ਕੇਵਲ ਸਿੰਘ, ਕਥਾ ਵਾਚਕ ਬਾਬਾ ਗੁਰਪ੍ਰੀਤ ਸਿੰਘ, ਨਸੀਬ ਕੌਰ, ਲਾਇਬਰੇਰੀਅਨ ਰਾਜਵਿੰਦਰ ਕੌਰ ਅਤੇ ਗੁਲਾਬ ਸਿੰਘ ਹਾਜ਼ਰ ਸਨ।

ਅੰਤਰਰਾਸਟਰੀ ਖਿਡਾਰਨ ਵਿਸਵਜੀਤ ਕੌਰ ਨੂੰ ਸਨਮਾਨਿਤ ਕਰਦੇ ਅਤੇ ਚੈਕ ਦਿੰਦੇ ਹੋਏ ਸੁਸਾਇਟੀ ਦੇ ਅਹੁਦੇਦਾਰ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *