ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜੁਲਾਈ 2025 – UP MUDER CASE ARREST ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ, 21 ਜੁਲਾਈ, 2025 ਨੂੰ ਹੋਏ ਉੱਤਰ ਪ੍ਰਦੇਸ਼ ਦੇ ਨਿਵਾਸੀ ਸ਼ੈਕੀ ਦੇ ਕਤਲ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਸਬ ਡਿਵੀਜ਼ਨ ਮੁੱਲਾਂਪੁਰ ਗਰੀਬਦਾਸ ਦੇ ਕਪਤਾਨ ਪੁਲਿਸ ਸ਼੍ਰੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ ਦਿਹਾਤੀ ਸ਼੍ਰੀ ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ।
UP MUDER CASE ARREST
ਮ੍ਰਿਤਕ ਸ਼ੈਕੀ ਦੀ ਪਤਨੀ ਪ੍ਰਿਯੰਕਾ ਨੇ ਥਾਣਾ ਮਾਜਰੀ ਵਿੱਚ ਦਰਜ ਕਰਵਾਈ ਇਤਲਾਹ ਵਿੱਚ ਦੱਸਿਆ ਸੀ ਕਿ 20 ਜੁਲਾਈ ਦੀ ਸ਼ਾਮ 8 ਵਜੇ ਉਸਦਾ ਪਤੀ ਸ਼ੈਕੀ ਘਰੇਲੂ ਸਮਾਨ ਲੈਣ ਲਈ ਪਿੰਡ ਮੀਆਂਪੁਰ ਚੰਗਰ ਗਿਆ ਸੀ, ਪਰ ਰਾਤ ਭਰ ਘਰ ਵਾਪਸ ਨਹੀਂ ਆਇਆ। ਅਗਲੇ ਦਿਨ, 21 ਜੁਲਾਈ ਨੂੰ, ਪਤਾ ਲੱਗਾ ਕਿ ਸ਼ੈਕੀ ਬਾਬਾ ਸ਼ੇਰ ਸਿੰਘ ਸਮਾਧ ਵਿਖੇ ਗੰਭੀਰ ਜ਼ਖ਼ਮਾਂ ਨਾਲ ਪਿਆ ਸੀ। ਜਦੋਂ ਪਰਿਵਾਰਕ ਮੈਂਬਰ ਉੱਥੇ ਪਹੁੰਚੇ, ਤਾਂ ਸ਼ੈਕੀ ਨੇ ਦੱਸਿਆ ਕਿ ਉਹ ਪਾਣੀ ਪੀਣ ਲਈ ਸਮਾਧ ‘ਤੇ ਗਿਆ ਸੀ, ਜਿੱਥੇ ਦੋ ਨਿਹੰਗਾਂ ਨੇ ਉਸਨੂੰ ਫੜ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਗੱਲ ਦੱਸਣ ਤੋਂ ਤੁਰੰਤ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮਾਜਰੀ ਦੇ ਮੁੱਖ ਅਫ਼ਸਰ, ਇੰਸਪੈਕਟਰ ਯੋਗੇਸ਼ ਕੁਮਾਰ ਅਤੇ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਤੇਜ਼ੀ ਨਾਲ ਜਾਂਚ ਕਰਦਿਆਂ ਦੋਸ਼ੀਆਂ ਦੀ ਪਛਾਣ ਕੀਤੀ।UP MUDER CASE ARREST ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ:
ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ, ਵਾਸੀ ਪਿੰਡ ਕੋਟਲੀ, ਥਾਣਾ ਮੋਰਿੰਡਾ, ਜ਼ਿਲ੍ਹਾ ਰੂਪਨਗਰ।
ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ, ਵਾਸੀ ਪਿੰਡ ਬਰੋਲੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ।
ਸ਼ਾਮਲ ਹਨ।
ਪਿਛਲੇ ਅਪਰਾਧਿਕ ਰਿਕਾਰਡ:
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਵਾਂ ਦੋਸ਼ੀਆਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ:
ਦੋਸ਼ੀ ਸੁਦਾਗਰ ਸਿੰਘ ਖ਼ਿਲਾਫ ਪਹਿਲਾਂ ਵੀ ਥਾਣਾ ਸ਼੍ਰੀ ਚਮਕੌਰ ਸਾਹਿਬ ਵਿੱਚ 26-03-2010 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 324, 326, 148, 149 ਤਹਿਤ ਮਾਮਲਾ ਦਰਜ ਹੈ।
ਇਸੇ ਤਰ੍ਹਾਂ, ਦੋਸ਼ੀ ਇੰਦਰਜੀਤ ਸਿੰਘ ਖ਼ਿਲਾਫ 14-05-2013 ਨੂੰ ਥਾਣਾ ਸਦਰ ਖਰੜ ਵਿੱਚ ਧਾਰਾਵਾਂ 323, 341, 148, 149 ਤਹਿਤ ਕੇਸ ਦਰਜ ਹੋਇਆ ਸੀ।
ਇਸ ਸਬੰਧ ਵਿੱਚ 21-07-2025 ਨੂੰ ਥਾਣਾ ਮਾਜਰੀ ਵਿੱਚ ਮੁਕੱਦਮਾ ਨੰਬਰ 70 ਅਧੀਨ ਧਾਰਾਵਾਂ 103, 126(2) ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ UP MUDER CASE ARREST ਤਾਂ ਜੋ ਕਤਲ ਦੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।