Unlicensed PG Operations Exposed
Unlicensed PG Operations Exposed : ਬਠਿੰਡਾ 9 ਫਰਵਰੀ ਆਵਾਜ਼ ਇੰਡੀਆ ਟੂਡੇ (ਜਗਸੀਰ ਭੁੱਲਰ) – ਬਠਿੰਡਾ ਪੁਲਿਸ ਨੇ ਸ਼ਹਿਰ ਦੀ ਅੰਦਰੂਨੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੇਇੰਗ ਗੈਸਟ (ਪੀਜੀ) ਮਾਲਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Unlicensed PG Operations Exposed ਅਪਰਾਧਿਕ ਵਾਰਦਾਤਾਂ ਦੇ ਵਧਦੇ ਗ੍ਰਾਫ ਦੇ ਬਾਵਜੂਦ, ਕੁਝ ਮਾਲਕ ਚੰਦ ਪੈਸਿਆਂ ਦੇ ਲਾਭ ਲਈ ਬਿਨਾਂ ਪੁਲਿਸ ਵੈਰੀਫਿਕੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਅਣਜਾਣ ਵਿਅਕਤੀਆਂ ਨੂੰ ਪਨਾਹ ਦੇ ਰਹੇ ਸਨ।
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਜੀਤ ਰੋਡ ਸਥਿਤ ‘ਸਿੱਧੂ ਪੀਜੀ’ ‘ਤੇ ਛਾਪੇਮਾਰੀ ਕਰਦਿਆਂ ਮਾਲਕ ਜਗਸੀਰ ਸਿੰਘ ਵੱਲੋਂ ਕੋਈ ਵੀ ਮੰਨਜ਼ੂਰੀ ਦੇ ਕਾਗਜ਼ਾਤ ਪੇਸ਼ ਨਹੀਂ ਕੀਤੇ ਜਾਣ ‘ਤੇ ਕੇਸ ਦਰਜ ਕੀਤਾ। ਥਾਣਾ ਕੈਂਟ ਨੇ ਗ੍ਰੀਨ ਹੋਟਲ ਵਾਲੀ ਗਲੀ ਸਥਿਤ ‘ਜੀ ਕਲਾਸ ਹੋਟਲ ਕਮ ਪੀਜੀ’ ‘ਤੇ ਕਾਰਵਾਈ ਕਰਦਿਆਂ ਮਾਲਕ ਗੁਰਵਿੰਦਰ ਸਿੰਘ ਖ਼ਿਲਾਫ਼ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ।
ਡੀਐਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾਵਾਂ ਮਿਲੀਆਂ ਸਨ ਕਿ ਅਜੀਤ ਰੋਡ ਅਤੇ ਗ੍ਰੀਨ ਹੋਟਲ ਵਾਲੀ ਗਲੀ ਵਿੱਚ ਕੁਝ ਪੀਜੀ ਬਿਨਾਂ ਲਾਇਸੰਸ ਅਤੇ ਰਜਿਸਟ੍ਰੇਸ਼ਨ ਦੇ ਚਲ ਰਹੇ ਹਨ। ਇਹ ਪੀਜੀ ਆਮ ਲੋਕਾਂ ਅਤੇ ਸ਼ਹਿਰ ਲਈ ਵੱਡਾ ਖ਼ਤਰਾ ਬਣ ਸਕਦੇ ਹਨ।
ਪੁਲਿਸ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਬਹੁਤ ਸਾਰੇ ਪੀਜੀ ਨਾ ਤਾਂ ਸੀਸੀਟੀਵੀ ਕੈਮਰੇ ਵਾਲੇ ਹਨ ਅਤੇ ਨਾ ਹੀ ਅੱਗ ਬੁਝਾਊ ਸਾਧਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
