University Hosts Fertilizer Awareness Event
University Hosts Fertilizer Awareness Event : ਬਠਿੰਡਾ 13 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਖੇਤੀ ਖਰਚ ਘੱਟ ਕਰਨ ਅਤੇ ਖਾਦਾਂ ਦੀ ਸਹੀ ਵਰਤੋਂ ਬਾਰੇ ਜਾਗਰੂਕਤਾ ਵਧਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐਫ.ਏ.ਆਈ., ਉੱਤਰੀ ਖੇਤਰ) ਦੇ ਸਹਿਯੋਗ ਨਾਲ ਜਾਣਕਾਰੀ ਕਾਰਜਕ੍ਰਮ ਆਯੋਜਿਤ ਕੀਤਾ ਗਿਆ। University Hosts Fertilizer Awareness Event ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਅਤੇ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਰਜਕ੍ਰਮ ਵਿੱਚ ਡਾਇਰੈਕਟਰ ਪ੍ਰਕਾਸ਼ਣ ਐਫ਼.ਏ.ਆਈ., ਨਵੀਂ ਦਿੱਲੀ ਡਾ. ਡੀ.ਐਸ. ਯਾਦਵ, ਡਿਪਟੀ ਜਨਰਲ ਮਨੈਜਰ ਮਾਰਕੀਟਿੰਗ ਐਸ.ਕੇ. ਸ਼ਰਮਾ, ਯੂਨੀਵਰਸਿਟੀ ਦੇ ਨਿਰਦੇਸ਼ਕ ਸੁਰੱਖਿਆ ਦੇਸ ਰਾਜ ਕੰਬੋਜ਼, ਡੀਨ ਡਾ. ਲੋਕੇਂਦਰ ਕਸ਼ਅਪ, ਐਫ.ਏ.ਆਈ. ਦੇ ਅਧਿਕਾਰੀ, ਫੈਕਲਟੀ ਮੈਂਬਰ ਅਤੇ 300 ਤੋਂ ਵੱਧ ਵਿਦਿਆਰਥੀ ਹਾਜ਼ਰ ਰਹੇ।
ਸਨਮਾਨ ਸਮਾਰੋਹ ਵਿੱਚ ਵਾਇਸ ਚਾਂਸਲਰ ਡਾ. ਸਿੰਘ ਨੇ ਆਯੋਜਿਤ ਪ੍ਰੋਗਰਾਮ ਨੂੰ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਖੇਤੀ ਧੰਦੇ ਦੇ ਵਿਕਾਸ ਵਿੱਚ ਸਹਾਇਕ ਹਨ। ਡਾ. ਧੀਮਾਨ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਜਨਸੰਖਿਆ ਵਾਧੇ ਦੇ ਕਾਰਨ ਖੇਤੀ ਉਤਪਾਦਨ ਵਧਾਉਣਾ ਜਰੂਰੀ ਹੈ। University Hosts Fertilizer Awareness Eventਉਨ੍ਹਾਂ ਹਰੀ ਕ੍ਰਾਂਤੀ ਅਤੇ ਭੋਜਨ ਸੁਰੱਖਿਆ ਲਈ ਖਾਦਾਂ ਦੇ ਸਹੀ ਇਸਤੇਮਾਲ ਦੀ ਲੋੜ ਤੇ ਧਿਆਨ ਕੇਂਦਰਤ ਕੀਤਾ।
ਉਹਨਾਂ ਦੱਸਿਆ ਕਿ ਕਿਸਾਨ ਵੱਧ ਖਾਦਾਂ ਦੇ ਇਸਤੇਮਾਲ ਨਾਲ ਖੇਤੀ ਖਰਚ ਵਧਾਉਂਦੇ ਹਨ, ਜੋ ਕਿ ਧਰਤੀ ਦੇ ਜਲ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਅੰਕੜਿਆਂ ਦੇ ਅਨੁਸਾਰ, ਪੰਜਾਬ ਭਾਰਤ ਦੇ ਕੁੱਲ ਰਕਬੇ ਦਾ 1.54% ਹੋਣ ਦੇ ਬਾਵਜੂਦ ਦੇਸ਼ ਦੀਆਂ 9% ਖਾਦਾਂ ਦੀ ਵਰਤੋਂ ਕਰਦਾ ਹੈ। ਇਸ ਲਈ ਕਿਸਾਨਾਂ ਨੂੰ ਖਾਦਾਂ ਦੀ ਉਚਿਤ ਵਰਤੋਂ ਬਾਰੇ ਜਾਗਰੂਕ ਕਰਨਾ ਜਰੂਰੀ ਹੈ।
ਦੂਜੇ ਸੈਸ਼ਨ ਵਿੱਚ ਡਾ. ਯਾਦਵ ਨੇ ਵਿਦਿਆਰਥੀਆਂ ਨੂੰ ਸੁਚੱਜੀ ਸੋਚ, ਸਮਰਪਣ ਅਤੇ ਅਨੂਸ਼ਾਸ਼ਨ ਦੇ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਖੇਤੀ ਵਿੱਚ ਖਾਦਾਂ ਦੇ ਅਣਜਾਣੇ ਇਸਤੇਮਾਲ ਕਾਰਨ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।University Hosts Fertilizer Awareness Event ਡਿਪਟੀ ਜਨਰਲ ਮਨੈਜਰ ਮਾਰਕੀਟਿੰਗ ਐਸ.ਕੇ. ਸ਼ਰਮਾ ਨੇ ਫਰਟੀਲਾਈਜ਼ਰ ਵਪਾਰ ਸੰਬੰਧੀ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਪ੍ਰਿਤਪਾਲ ਸਿੰਘ ਨੇ ਖਾਦਾਂ ਦੇ ਸਹੀ ਉਪਯੋਗ ਨਾਲ ਖੇਤੀ ਉਤਪਾਦਨ ਵਧਾਉਣ ਬਾਰੇ ਗੱਲ ਕੀਤੀ।
ਡਾਇਰੈਕਟਰ ਐਕਸਟੈਂਸ਼ਨ ਡਾ. ਜ਼ਗਦੀਸ਼ ਗਰੋਵਰ ਨੇ ਭਵਿੱਖ ਵਿੱਚ ਹੋਰ ਜਾਣਕਾਰੀ ਕਾਰਜਕ੍ਰਮ ਆਯੋਜਿਤ ਕਰਨ ਦੀ ਯੋਜਨਾ ਬਾਰੇ ਦੱਸਿਆ। ਡੀਨ ਡਾ. ਕਸ਼ਅਪ ਨੇ ਪ੍ਰੋਗਰਾਮ ਦੇ ਮਤੰਵਾਂ ਤੇ ਚਾਨਣਾ ਪਾਈਆ। ਐਫ.ਏ.ਆਈ. ਵੱਲੋਂ ਵਿਦਿਆਰਥੀਆਂ ਦੇ ਸਹੀ ਜਵਾਬਾਂ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਾ. ਧੀਮਾਨ ਨੂੰ ਐਫ.ਏ.ਆਈ. ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ। ਪ੍ਰੋਗਰਾਮ ਕਨਵੀਨਰ ਡਾ. ਦਿਨੇਸ਼ ਕੁਮਾਰ ਦੀ ਟੀਮ ਦਾ ਪ੍ਰਬੰਧਨ ਸ਼ਲਾਘਾਯੋਗ ਰਿਹਾ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
