(Teej celebration Barnal) ਬਰਨਾਲਾ ਸ਼ਹਿਰ ਦੇ ਮਹਾਰਾਜਾ ਅਗਰਸੈਨ ਕਲੋਨੀ ਵਿੱਚ ਤੀਆਂ ਦਾ ਤਿਉਹਾਰ ਰਵਾਇਤੀ ਜੋਸ਼ ਅਤੇ ਸ਼ਾਨ ਨਾਲ ਮਨਾਇਆ ਗਿਆ।
ਇਸ ਮੌਕੇ ‘ਤੇ ਇਲਾਕੇ ਦੀਆਂ ਮੁਟਿਆਰਾਂ (Teej celebration Barnala)ਨੇ ਰੰਗ-ਬਰੰਗੇ ਪੰਜਾਬੀ ਸੂਟ, ਚੁੰਨੀਆਂ ਅਤੇ ਪਰੰਪਰਾਗਤ ਗਹਿਣੇ ਪਾ ਕੇ ਮੇਲੇ ਦੀ ਰੌਣਕ ਵਿੱਚ ਚਾਰ ਚੰਨ ਲਾ ਦਿੱਤੇ। ਝੂਲਿਆਂ, ਹਾਸੇ-ਮਜ਼ਾਕ ਅਤੇ ਰਵਾਇਤੀ ਖਾਣੇ-ਪੀਣੇ ਦੀਆਂ ਚੀਜ਼ਾਂ ਨਾਲ ਪੂਰਾ ਮੈਦਾਨ ਤਿਉਹਾਰ ਦੇ ਰੰਗਾਂ ਨਾਲ ਰੰਗਿਆ ਹੋਇਆ ਸੀ।

ਅਗਰ ਸੈਨ ਕਲੋਨੀ ਤੋਂ ਰਜਵਿੰਦਰ ਕੌਰ ਨੂੰ ਕੀਤਾ ਸਨਮਾਨਿਤ
ਅਗਰ ਸੈਨ ਕਲੋਨੀ ਤੋਂ ਰਜਵਿੰਦਰ ਕੌਰ ਨੇ ਆਪਣੇ ਬੇਮਿਸਾਲ ਗਿੱਧੇ ਅਤੇ ਬੋਲੀਆਂ ਨਾਲ ਸਭ ਦਾ ਮਨ ਮੋਹ ਲਿਆ।T(eej celebration Barnala)ਉਹਨਾਂ ਦੀ ਸ਼ਾਨਦਾਰ ਪਰਫਾਰਮੈਂਸ ਲਈ CRIME AWAZ INDIA (NEWS CHANNEL) ਵੱਲੋਂ ਉਨ੍ਹਾਂ ਨੂੰ ਖ਼ਾਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਿਲਣ ‘ਤੇ ਰਜਵਿੰਦਰ ਕੌਰ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

ਅਗਰ ਸੈਨ ਕਲੋਨੀ ‘ਚ ਖ਼ਾਸ ਜਸ਼ਨ
(Teej celebration Barnala) ਹੋਰ ਮੁਟਿਆਰਾਂ ਨੇ ਵੀ ਆਪਣੇ ਟੋਲਿਆਂ ਵਿੱਚ ਮਿਲ ਕੇ “ਸੁਹਾਗਾਂ ਵਾਲੀਆਂ” ਅਤੇ “ਤੀਆਂ ਵਾਲੀਆਂ” ਬੋਲੀਆਂ ਗਾ ਕੇ ਸਭ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਬਜ਼ੁਰਗਾਂ ਨੇ ਪੁਰਾਣੀਆਂ ਤੀਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਜਦਕਿ ਬੱਚਿਆਂ ਨੇ ਖੇਡਾਂ ਤੇ ਝੂਲਿਆਂ ਦਾ ਆਨੰਦ ਮਾਣਿਆ। (Teej celebration Barnala)ਸਮੂਹ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ-ਰਲੀਆਂ ਅਤੇ ਲੋਕ-ਸੱਭਿਆਚਾਰ ਨਾਲ ਰੰਗਿਆ ਹੋਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
