ਬਰਨਾਲਾ, 23 ਅਗਸਤ ਸਿਹਤ ਵਿਭਾਗ ਬਰਨਾਲਾ ਵੱਲੋਂ ਟੀ.ਬੀ ਮੁਕਤ ਅਭਿਆਨ ਤਹਿਤ ਮਰੀਜ਼ਾਂ ਦੀ ਚੰਗੀ ਸਿਹਤ ਲਈ ਨਿਕਸ਼ੇ ਮਿੱਤਰ ਅਧੀਨ (ਟੀ.ਬੀ ਦੇ ਮਰੀਜ਼ਾਂ ਦੇ ਮਿੱਤਰ) ਮੋਹਣ ਲਾਲ ਸੇਵਾ ਸੰਮਤੀ ਰਾਮ ਬਾਗ ਕਮੇਟੀ ਬਰਨਾਲਾ ਦੇ ਸਹਿਯੋਗ ਨਾਲ 35 ਮਰੀਜ਼ਾਂ ਨੂੰ ਦੂਜੀ ਵਾਰ ਖੁਰਾਕ ਕਿੱਟਾਂ ਵੰਡੀਆਂ ਗਈਆਂ।

” TB Free Campaign Punjab ”
ਇਸ ਸਮੇਂ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਲੋਕਾਂ ਦੀ ਭਲਾਈ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਵਿੱਚ ਸਮਾਜ ਸੇਵੀ/ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
TB Free Campaign Punjab : ਟੀ.ਬੀ. ਮਰੀਜ਼ਾਂ ਦੀ ਸਿਹਤ ਲਈ ਚੰਗੀ ਖੁਰਾਕ ਜ਼ਰੂਰੀ
ਡਾ.ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਟੀ.ਬੀ ਦੀ ਬਿਮਾਰੀ ਦੇ ਕਾਰਨ ਮਰੀਜ਼ ‘ਚ ਬਿਮਾਰੀ ਵਿਰੁੱਧ ਲੜਨ ਦੀ ਸਮਰੱਥਾ ਘਟ ਜਾਂਦੀ ਹੈ ਇਸ ਲਈ ਉਸ ਨੂੰ ਦਵਾਈ ਦੇ ਨਾਲ-ਨਾਲ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ, ਸਰਕਾਰ ਵੱਲੋਂ ਹਰੇਕ ਮਰੀਜ਼ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਅਤੇ ਨਕਸ਼ੇ ਮਿੱਤਰ ਯੋਜਨਾ ਤਹਿਤ ਮਰੀਜ਼ ਲਈ ਹੋਰ ਚੰਗੀ ਖੁਰਾਕ ਲਈ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਦੀ ਸਹਾਇਤਾ ਲਈ ਜਾ ਰਹੀ ਹੈ।
” TB Free Campaign Punjab ”
ਇਸ ਮੌਕੇ ਭਗਤ ਮੋਹਣ ਲਾਲ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਸ੍ਰੀ ਭਾਰਤ ਮੋਦੀ ਅਤੇ ਜਗਸੀਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਕਮੇਟੀ ਲਗਭਗ 105 ਸਾਲਾਂ ਤੋਂ ਲਗਾਤਾਰ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਹੋਰ ਸੇਵਾਵਾਂ ਦੇ ਨਾਲ-ਨਾਲ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। [ TB Free Campaign Punjab ]

ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਉਨ੍ਹਾਂ ਲਈ 16 ਸਮਾਜ ਸੇਵੀ ਸੰਸਥਾਵਾਂ/ ਦਾਨੀ ਸੱਜਣਾਂ ਵੱਲੋਂ ਨਿਊਟ੍ਰੀਸ਼ਨ ਸਹਾਇਤਾ ਲਈ ਸੰਪਰਕ ਕੀਤਾ ਗਿਆ ਹੈ ਜੋ ਹਰ ਮਹੀਨੇ 1000 ਰੁਪਏ ਕੀਮਤ ਦੀ ਖੁਰਾਕ ਕਿੱਟ (ਜ਼ਰੂਰੀ ਖਾਣ ਵਾਲੇ ਪਦਾਰਥ) ਦਿੱਤੀ ਜਾਵੇਗੀ। ਇਸ ਲੜੀ ਤਹਿਤ ਬਾਕੀ ਮਰੀਜ਼ਾਂ ਨੂੰ ਨਕਸ਼ੇ ਮਿੱਤਰਾਂ ਦੇ ਸਹਿਯੋਗ ਨਾਲ ਖੁਰਾਕ ਕਿੱਟਾਂ ਵੰਡੀਆਂ ਜਾਣਗੀਆਂ। ਇਸ ਸਮੇਂ ਰਾਮ ਬਾਗ ਕਮੇਟੀ ਬਰਨਾਲਾ ਦੇ ਸਮੂਹ ਮੈਂਬਰ, ਸੁਖਵਿੰਦਰ ਸਿੰਘ ਅਤੇ ਜਯੋਤੀ ਸ਼ਰਮਾ ਟੀ ਬੀ ਬ੍ਰਾਂਚ ਹਾਜ਼ਰ ਸਨ।[ TB Free Campaign Punjab ]
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ