Swami Mahesh Muni Ji ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਸਿੰਘ ਜੀ ਰਣੀਏ ਦੀ ਸਲਾਨਾ ਬਰਸੀ 15 ਸਤੰਬਰ ਤੋਂ ਸ਼ੁਰੂ
ਬੱਧਨੀ ਕਲਾਂ,14 ਸਤੰਬਰ, (ਰਛਪਾਲ ਸਿੰਘ ਗੋਗੀ ਬੱਧਨੀ) ਮਹਾਨ ਤਿਆਗੀ ਤਪੱਸਵੀ ਅਤੇ ਸ਼੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਅਤੇ ਸ਼੍ਰੀ ਮਾਨ ਸੰਤ ਬਲਬੀਰ ਸਿੰਘ ਜੀ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 15 ਰੋਜ਼ਾ ਬਰਸੀ ਸਮਾਗਮ ਤੇ ਜੋੜ ਮੇਲਾ 15੍ਰ ਤੋ 29 ਸਤੰਬਰ ਤੱਕ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਜਿਲਾ ਮੋਗਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ
ਇਹਨਾਂ ਬਰਸੀ ਸਮਾਗਮਾ ਦੌਰਾਨ ਕੀਤੇ ਪ੍ਰਸਿੱਧ ਕੀਰਤਨੀ ਜਥਿਆਂ ਦੁਆਰਾ ਸੰਗਤਾਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ 29 ਸਤੰਬਰ ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗਾਂ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਵੇਗਾ ਜਿਸ ਦੌਰਾਨ ਜਿੱਥੇ ਪੰਥ ਪ੍ਰਸਿੱਧ ਰਾਗੀ ਕੀਰਤਨੀ ਜਥੇ ਗੁਰੂ ਘਰ ਨਾਲ ਜੋੜਨਗੇ
ਉਥੇ ਸੰਤ ਮਹਾਂਪੁਰਸ਼ ਕਰੋ ਮਹਾਂਪੁਰਸ਼ ਗੁਰਮਤਿ ਵਿਚਾਰਾ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਦੇ ਧਾਰਮਿਕ ਸਮਾਗਮ ਸਮਾਪਤੀ ਹੋਣ ਉਪਰੰਤ ਇਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਮਿਤੀ 30 ਸਤੰਬਰ ਤੋਂ 6 ਅਕਤੂਬਰ ਤੱਕ ਹਰੇ ਰਾਮ ਆਸਰਮ ਕਨਖਲ (ਹਰਿਦੁਆਰ) ਵਿਖੇ ਸਲਾਨਾ ਭੰਡਾਰਾ ਅਯੋਜਿਤ ਹੋਵੇਗਾ ਜਿਸ ਦੌਰਾਨ ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ 6, ਅਕਤੂਬਰ ਨੂੰ ਮੱਸਿਆ ਵਾਲੇ ਦਿਨ ਪਾਏ ਜਾਣਗੇ
ਅਤੇ ਉਪਰੰਤ ਵਿਸ਼ਾਲ ਸੰਤ ਸੰਮੇਲਨ ਹੋਵੇਗਾ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲਿਆਂ ਸੰਗਤਾਂ ਲਈ ਵਿਸ਼ੇਸ਼ ਪਕਵਾਨਾਂ ਦੇ ਲੰਗਰ ਦਾ ਪ੍ਰਬੰਧ ਆਸ਼ਰਮ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਜਾਵੇਗਾ ਗੁਰੂ ਸਾਹਿਬ ਦੇ ਪ੍ਰਵਚਨ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ