Suspects from Bathinda & Mansa
Suspects from Bathinda & Mansa : ਬਠਿੰਡਾ ਪੰਜਾਬ 15 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ- ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਏ ਯੁੱਧ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੇ ਇੱਕ ਨਾਕੇ ਦੌਰਾਨ 6 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ। ਇਹ ਅਫੀਮ ਰਾਜਸਥਾਨ ਤੋਂ ਲੈ ਕੇ ਆ ਰਹੀ ਸੀ। ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਇੱਕ ਸਵਿਫਟ ਕਾਰ ਨੂੰ ਰੋਕਣ ਦੌਰਾਨ ਸਾਹਮਣੇ ਆਇਆ ਜਿਸ ਵਿੱਚ ਦੋ ਲੋਕ ਸਵਾਰ ਸਨ। ਇਨ੍ਹਾਂ ਦੋਨੋਂ ਲੋਕਾਂ ਵਿੱਚੋਂ ਇੱਕ ਬਠਿੰਡਾ ਅਤੇ ਦੂਸਰਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਇੱਕ ਬਠਿੰਡਾ ਤੇ ਦੂਸਰਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਐਸ ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਨਾਕਾ ਬਠਿੰਡਾ ਬਾਦਲ ਰੋਡ ‘ਤੇ ਲਗਾਇਆ ਗਿਆ ਸੀ। ਕਾਰ ਨੂੰ ਰੋਕਣ ਤੇ ਦੋਨੋਂ ਮੁਲਜਮਾਂ ਕੋਲੋਂ 6.5 ਕਿ.ਗ੍ਰਾ. ਅਫੀਮ ਬਰਾਮਦ ਹੋਈ। ਦੋਨੋਂ ਮੁਲਜਮ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਉਨਾਂ ਉੱਤੇ ਪਹਿਲਾਂ ਵੀ ਐਨਡੀਪੀਸੀ ਦੇ ਮਾਮਲੇ ਦਰਜ ਹੋ ਚੁੱਕੇ ਹਨ।

ਪੁਲਿਸ ਨੇ ਦੋਨੋਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਨਯੋਗ ਕੋਰਟ ਵਿੱਚ ਤਿੰਨ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਹੈ। ਇਸ ਮਾਮਲੇ ਦੀ ਅਗਲੀ ਪੁੱਛਤਾਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਬੈਕਵਰਡ ਅਤੇ ਫਾਰਵਰਡ ਕਨੈਕਸ਼ਨ ਵੀ ਚੈੱਕ ਕੀਤੇ ਜਾਣਗੇ ਅਤੇ ਪਤਾ ਲਗਾਇਆ ਜਾਵੇਗਾ ਕਿ ਇਹ ਅਫੀਮ ਕਿੱਥੇ ਸਪਲਾਈ ਹੋਣੀ ਸੀ।
ਨਰਿੰਦਰ ਸਿੰਘ, ਐਸ ਪੀ ਸਿਟੀ ਬਠਿੰਡਾ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
