SUPREME COURT ਦੇ ਹੁਕਮ ’ ਤੇ EVM ਵੋਟਾਂ ਦੀ ਮੁੜ ਗਿਣਤੀ ਹਰਿਆਣਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। SUPREME COURT ਨੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਬੁਆਨਾ ਲੱਖੂ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਨਾਲ ਸਬੰਧਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ( EVM ) ਅਤੇ ਹੋਰ ਰਿਕਾਰਡਾਂ ਨੂੰ ਤਲਬ ਕੀਤਾ ਅਤੇ ਵੋਟਾਂ ਦੀ ਮੁੜ ਗਿਣਤੀ ਕਰਵਾਈ, ਜਿਸ ਨਾਲ ਨਤੀਜੇ ਹੀ ਬਦਲ ਗਏ। ਇਹ ਮੁੜ ਗਿਣਤੀ SUPREME COURT ਦੇ ਓਐੱਸਡੀ (ਰਜਿਸਟਰਾਰ) ਕਾਵੇਰੀ ਵੱਲੋਂ ਦੋਵਾਂ ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿਚ ਕੀਤੀ ਗਈ ਅਤੇ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ।

ਬੈਂਚ ਨੇ ਆਪਣੇ 11 ਅਗਸਤ ਦੇ ਹੁਕਮ ਵਿਚ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਪਾਣੀਪਤ ਨੂੰ ਇਸ ਸਬੰਧੀ ਦੋ ਦਿਨਾਂ ਦੇ ਅੰਦਰ ਇਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜਿਸ ਵਿਚ ਅਪੀਲਕਰਤਾ (ਮੋਹਿਤ ਕੁਮਾਰ) ਨੂੰ ਉਪਰੋਕਤ ਗ੍ਰਾਮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਘੋਸ਼ਿਤ ਕੀਤਾ ਜਾਵੇ। ਦੱਸ ਦਈਏ ਕਿ ਇਹ ਵਿਵਾਦ 2 ਨਵੰਬਰ 2022 ਨੂੰ ਹੋਈ ਸਰਪੰਚ ਦੀ ਚੋਣ ਨਾਲ ਸਬੰਧਤ ਹੈ, ਜਿਸ ਵਿਚ ਕੁਲਦੀਪ ਸਿੰਘ ਨੂੰ ਵਿਰੋਧੀ ਮੋਹਿਤ ਕੁਮਾਰ ਦੇ ਮੁਕਾਬਲੇ ਜੇਤੂ ਘੋਸ਼ਿਤ ਕੀਤਾ ਗਿਆ ਸੀ।
ਜੱਜ (ਸੀਨੀਅਰ ਡਿਵੀਜ਼ਨ)-ਕਮ-ਚੋਣ ਟ੍ਰਿਬਿਊਨਲ ਅੱਗੇ ਨਤੀਜੇ ਨੂੰ ਚੁਣੌਤੀ ਦਿੰਦੇ ਹੋਏ |
ਅਪੀਲਕਰਤਾ ਕੁਮਾਰ ਨੇ ਪਾਣੀਪਤ ਦੇ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਚੋਣ ਟ੍ਰਿਬਿਊਨਲ ਅੱਗੇ ਨਤੀਜੇ ਨੂੰ ਚੁਣੌਤੀ ਦਿੰਦੇ ਹੋਏ ਇਕ ਚੋਣ ਪਟੀਸ਼ਨ ਦਾਇਰ ਕੀਤੀ, ਜਿਸ ਨੇ 22 ਅਪ੍ਰੈਲ 2025 ਨੂੰ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ 7 ਮਈ, 2025 ਨੂੰ ਬੂਥ ਨੰਬਰ 69 ਦੀਆਂ ਵੋਟਾਂ ਦੀ ਮੁੜ ਗਿਣਤੀ ਦਾ ਹੁਕਮ ਦਿੱਤਾ। ਹਾਲਾਂਕਿ, ਚੋਣ ਟ੍ਰਿਬਿਊਨਲ ਦੇ ਇਸ ਹੁਕਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੀ ਜੁਲਾਈ 2025 ਨੂੰ ਰੱਦ ਕਰ ਦਿੱਤਾ ਸੀ।
ਫਿਰ ਨਿਰਾਸ਼ ਹੋ ਕੇ ਕੁਮਾਰ ਨੇ SUPREME COURT ਦਾ ਰੁਖ ਕੀਤਾ। ਇਸ ਤੋਂ ਬਾਅਦ 31 ਜੁਲਾਈ ਨੂੰ ਸੁਪਰੀਮ ਕੋਰਟ ਨੇ EVM ਅਤੇ ਹੋਰ ਰਿਕਾਰਡ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਅਤੇ SUPREME COURT ਦੇ ਇਕ ਰਜਿਸਟਰਾਰ ਵੱਲੋਂ ਸਿਰਫ ਇੱਕ ਬੂਥ ਦੀ ਬਜਾਏ ਸਾਰੇ ਬੂਥਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਦਾ ਹੁਕਮ ਦਿੱਤਾ ਗਿਆ। 6 ਅਗਸਤ 2025 ਨੂੰ ਸਾਰੇ ਬੂਥਾਂ (65 ਤੋਂ 70) ਦੀਆਂ ਵੋਟਾਂ ਦੀ ਮੁੜ ਗਿਣਤੀ ਕੀਤੀ ਅਤੇ ਇਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕੁੱਲ 3,767 ਵੋਟਾਂ ਵਿਚੋਂ ਪਟੀਸ਼ਨਰ ਮੋਹਿਤ ਕੁਮਾਰ ਨੂੰ 1,051 ਵੋਟਾਂ ਮਿਲੀਆਂ, ਜਦੋਂ ਕਿ ਉਸ ਦੇ ਨਜ਼ਦੀਕੀ ਵਿਰੋਧੀ ਰਿਸਪੋਂਡੈਂਟ ਕੁਲਦੀਪ ਸਿੰਘ ਨੂੰ 1,000 ਵੋਟਾਂ ਮਿਲੀਆਂ।
ਕੁਝ ਘੰਟਿਆਂ ਵਿੱਚ ਦੋ ਸਰਪੰਚ ਬਣ ਗਏ
ਪੰਚਾਇਤੀ ਰਾਜ ਸੰਸਥਾਵਾਂ ਅਧੀਨ 2 ਨਵੰਬਰ ਨੂੰ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਵਿਚ ਪਿੰਡ ਬੁਆਨਾ ਲੱਖੂ ਵਿੱਚ ਇੱਕ ਅਧਿਕਾਰੀ ਦੀ ਛੋਟੀ ਜਿਹੀ ਗਲਤੀ ਕਾਰਨ ਕੁਝ ਘੰਟਿਆਂ ਵਿਚ ਦੋ ਸਰਪੰਚ ਬਣ ਗਏ ਸਨ। ਪ੍ਰਸ਼ਾਸਨ ਨੇ ਦੋਵਾਂ ਨੂੰ ਜਿੱਤ ਦਾ ਸਰਟੀਫਿਕੇਟ ਵੀ ਦੇ ਦਿੱਤਾ ਸੀ, ਪਰ ਇਹ ਗਲਤੀ ਥੋੜ੍ਹੇ ਸਮੇਂ ਵਿੱਚ ਮਹਿੰਗੀ ਸਾਬਤ ਹੋਈ।
ਬੂਥ ਨੰਬਰ 69 ‘ਤੇ ਗਲਤੀ ਨੇ ਨਤੀਜਾ ਬਦਲ ਦਿੱਤਾ
ਪੰਚਾਇਤ ਚੋਣਾਂ ਵਿੱਚ ਇਸ ਪਿੰਡ ਤੋਂ ਸਰਪੰਚ ਦੇ ਅਹੁਦੇ ਲਈ 7 ਉਮੀਦਵਾਰਾਂ ਨੇ ਚੋਣ ਲੜੀ। ਇਨ੍ਹਾਂ ਵਿਚੋਂ ਦੋ ਉਮੀਦਵਾਰਾਂ ਕੁਲਦੀਪ ਅਤੇ ਮੋਹਿਤ ਵਿਚਕਾਰ ਸਖ਼ਤ ਮੁਕਾਬਲਾ ਸੀ। ਇਸ ਪਿੰਡ ਵਿੱਚ ਬੂਥ ਨੰਬਰ 65, 66, 67, 68, 69 ਅਤੇ 270 ਬਣਾਏ ਗਏ ਸਨ। ਪ੍ਰੀਜ਼ਾਈਡਿੰਗ ਅਫਸਰ ਨੇ ਗਲਤੀ ਨਾਲ ਬੂਥ ਨੰਬਰ 69 ‘ਤੇ ਨਤੀਜਾ ਬਦਲ ਦਿੱਤਾ।

ਇੱਥੇ ਉਮੀਦਵਾਰ ਮੋਹਿਤ ਨੂੰ ਮਿਲੀਆਂ ਵੋਟਾਂ ਕੁਲਦੀਪ ਦੇ ਖਾਤੇ ਵਿੱਚ ਜੁੜ ਗਈਆਂ ਅਤੇ ਕੁਲਦੀਪ ਦੀਆਂ ਵੋਟਾਂ ਮੋਹਿਤ ਦੇ ਖਾਤੇ ਵਿੱਚ ਆ ਗਈਆਂ। ਜਿਸ ਤੋਂ ਬਾਅਦ ਸਾਰੇ ਬੂਥਾਂ ਦੇ ਕੁੱਲ ਦੇ ਆਧਾਰ ‘ਤੇ ਕੁਲਦੀਪ ਨੂੰ ਜੇਤੂ ਐਲਾਨਿਆ ਗਿਆ। ਕੁਲਦੀਪ ਨੂੰ ਜੇਤੂ ਸਰਟੀਫਿਕੇਟ ਵੀ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ