SSP Barnala ਆਈ.ਪੀ.ਐਸ ਅਧਿਕਾਰੀ ਸੰਦੀਪ ਕੁਮਾਰ ਮਲਿਕ ਨੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲਿਆ
Today, Shri. Sandeep Kumar Malik IPS assumed office as Senior Superintendent of Police district Barnala.
SSP Barnala
ਬਰਨਾਲਾ, 2 ਅਪ੍ਰੈਲ: (ਹੇਮੰਤ ਮਿੱਤਲ਼) ਆਈ.ਪੀ.ਐਸ ਅਧਿਕਾਰੀ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਅੱਜ ਬਰਨਾਲਾ ਦੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ।

ਸ੍ਰੀ ਮਲਿਕ ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸ.ਐੱਸ.ਪੀ ਵਜੋਂ ਤਾਇਨਾਤ ਸਨ। ਸ੍ਰੀ ਮਲਿਕ ਮੂਲ ਰੂਪ ਵਿਚ ਕੁਰੂਕਸ਼ੇਤਰ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੇ ਬਾਕੀ ਪਰਿਵਾਰਿਕ ਮੈਂਬਰ ਭਾਰਤੀ ਫੌਜ ’ਚ ਵੱਖ-ਵੱਖ ਅਹੁਦਿਆਂ ਤੇ ਸੇਵਾ ਨਿਭਾਅ ਰਹੇ ਹਨ।
ਇਸ ਮੌਕੇ ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਬਰਨਾਲਾ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਪੁਲਿਸ ਦੀ ਤਰਫੋਂ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ।
ਇਸ ਮੌਕੇ ਐੱਸ.ਪੀ (ਐਚ) ਸ੍ਰੀ ਕੁਲਦੀਪ ਸਿੰਘ ਸੋਹੀ, ਐੱਸ.ਪੀ (ਪੀ.ਬੀ.ਆਈ) ਸ਼੍ਰੀਮਤੀ ਹਰਵੰਤ ਕੌਰ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ।
Crime Awaz India