Special Cordon and Search Operation ਰੇਲਵੇ ਸਟੇਸ਼ਨਾਂ ਉੱਪਰ ਕੀਤਾ ਗਿਆ ਸਪੈਸ਼ਲ ਕੋਰਡਨ ਐਂਡ ਸਰਚ ਅਪ੍ਰੇਸ਼ਨ
ਬਰਨਾਲਾ, 10 ਅਗਸਤ (ਹੇਮੰਤ ਮਿੱਤਲ਼) ਹਰਚਰਨ ਸਿੰਘ ਭੁੱਲਰ I.P.S, D.I.G ਪਟਿਆਲਾ ਰੇਂਜ ਪਟਿਆਲਾ ਨੇ ਦੱਸਿਆ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਸਪੈਸ਼ਲ ਡੀ.ਜੀ.ਪੀ ਲਾਅ ਐਂਡ ਆਰਡਰ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਟਿਆਲਾ ਰੇਂਜ ਅਧੀਨ ਆਉਂਦੇ ਐੱਸ ਐੱਸ ਪੀ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਵੱਲੋ ਅੱਪੋ ਆਪਣੇ ਜ਼ਿਲਿਆਂ ਵਿਖ਼ੇ ਰੇਲਵੇ ਸਟੇਸ਼ਨਾਂ ਉੱਪਰ ਸਪੈਸ਼ਲ ਕੋਰਡਨ ਐਂਡ ਸਰਚ ਅਪ੍ਰੇਸ਼ਨ ਕੀਤਾ ਗਿਆ
Special Cordon and Search Operation

ਜਿਸ ਵਿੱਚ ਪਟਿਆਲਾ ਰੇਂਜ ਦੀਆਂ ਕੁੱਲ 58 ਪੁਲਿਸ ਪਾਰਟੀਆਂ ਵੱਲੋਂ 16 ਰੇਲਵੇ ਸਟੇਸ਼ਨਾਂ ਨੂੰ ਚੈੱਕ ਕੀਤਾ ਗਿਆ ਜਿਸ ਵਿੱਚ 318 ਸ਼ੱਕੀ ਵਿਅਕਤੀਆਂ ਨੂੰ PAIS APP ਰਾਹੀਂ ਚੈੱਕ ਕੀਤਾ ਗਿਆ ਅਤੇ ਪਾਰਕਿੰਗਾਂ ਵਿੱਚ 3 ਦਿਨਾਂ ਤੋਂ ਖੜੇ 56 ਮੋਟਰ ਸਾਈਕਲ ਅਤੇ 206 ਹੋਰ ਵਹੀਕਲਾਂ ਨੂੰ VAHAN APP ਰਾਹੀਂ ਚੈੱਕ ਕੀਤਾ ਗਿਆ ਅਤੇ 23 ਵਹੀਕਲਾਂ ਦੇ ਚਲਾਨ ਕੀਤੇ ਗਏ।
