ਕਿਲੀ ਚਾਹਲਾਂ (ਮੋਗਾ) ‘ਯੁੱਧ ਨਸ਼ਿਆਂ ਵਿਰੁੱਧ’ ਰੈਲੀ ਵਿੱਚ ਵਿਧਾਇਕ ਸਿੱਧੂ ਨੇ ਦਿੱਤਾ ਜਜ਼ਬੇ ਭਰਪੂਰ ਸੰਬੋਧਨ

Muskaan gill
2 Min Read

social responsibility

social responsibility : ਬਠਿੰਡਾ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ- ਕਿਲੀ ਚਾਹਲਾਂ (ਮੋਗਾ) ਵਿਖੇ ਆਯੋਜਿਤ “ਯੁੱਧ ਨਸ਼ਿਆਂ ਵਿਰੁੱਧ” ਵਿਸ਼ਾਲ ਰੈਲੀ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਹਜ਼ਾਰਾਂ ਵਰਕਰਾਂ ਅਤੇ ਸਮਰਥਕਾਂ ਸਮੇਤ ਸ਼ਮੂਲੀਅਤ ਕਰਨ ਪਹੁੰਚੇ। ਉਨ੍ਹਾਂ ਦਾ ਵੱਡਾ ਕਾਫਲਾ ਭਗਤਾ ਭਾਈ ਕਾ ਦਾਣਾ ਮੰਡੀ ਤੋਂ ਰਵਾਨਾ ਹੋਇਆ, ਜਿਸ ਨੇ ਇਲਾਕੇ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲਈ ਲੋਕਾਂ ਦੇ ਜਜ਼ਬੇ ਨੂੰ ਦਰਸਾਇਆ।

ਰੈਲੀ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।social responsibility ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਸਮਾਜ ਦੇ ਹਰ ਵਰਗ ਦਾ ਸਾਥ ਮਿਲੇ ਤਾਂ ਚਿੱਟੇ ਵਰਗੇ ਕੋਹੜ ਨੂੰ ਜੜੋਂ ਖਤਮ ਕਰਨਾ ਸੰਭਵ ਹੈ।

ਸਿੱਧੂ ਨੇ ਪਿੰਡਾਂ ਵਿੱਚ ਤਾਇਨਾਤ ਕੀਤੇ ਗਏ ਵੀਡੀਸੀ ਮੈਂਬਰਾਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਉਹ ਆਪਣੇ ਫਰਜ਼ ਨੂੰ ਬਹੁਤ ਸੁਚੱਜੇ ਅਤੇ ਇਮਾਨਦਾਰ ਢੰਗ ਨਾਲ ਨਿਭਾ ਰਹੇ ਹਨ। ਇਹ ਸਾਂਝੀ ਕੋਸ਼ਿਸ਼ ਹੀ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਵੱਲ ਇੱਕ ਮਜ਼ਬੂਤ ਕਦਮ ਹੈ।

ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਰਾਜਨੀਤੀ ਤੋਂ ਉੱਪਰ ਉਠ ਕੇ ਇਕੱਠੇ ਹੋ ਕੇ ਸਾਥ ਦਿੱਤਾ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਅਤੇ ਸੁਖਾਲਾ ਭਵਿੱਖ ਮਿਲ ਸਕੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *