Sidhu Moosewala Parents Protest ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੰਜਾਬ ਵਿਧਾਨ ਸਭਾ ਸੈਸ਼ਨ 2023 ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ।
ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨੇ ਦਿਨ ਵਿਧਾਨ ਸਭਾ ਦੇ ਸੈਸ਼ਨ ਚੱਲੇਗਾ, ਉਹ ਆਪਣੇ ਪੁੱਤ ਨੂੰ ਇਨਸਾਫ਼ ਦੁਆਉਣ ਲਈ ਇਥੇ ਹੀ ਧਰਨੇ ‘ਤੇ ਬੈਠੇ ਰਹਿਣਗੇ।
Sidhu Moosewala Parents ਨੇ ਕਿਹਾ, ”ਜੇ ਮੇਰਾ ਪੁੱਤ ਜਵਾਹਰਕੇ ਨਾ ਘੇਰਿਆ ਜਾਂਦਾ ਤਾਂ ਉਸ ਨੂੰ ਰਾਤ ਨੂੰ ਘਰੇ ਵੜ ਕੇ ਖਿੜਕੀ ‘ਚੋਂ ਗ੍ਰੇਨੇਡ ਸੁੱਟ ਕੇ ਮਾਰ ਦਿੰਦੇ। ਸਾਡੇ ਘਰੇ ਵੜ ਕੇ ਹਮਲਾ ਕਰਨਾ ਸੀ।”
”ਕੀ ਮੈਂ ਆਪਣੇ ਜਵਾਨ ਪੁੱਤ ਦੇ ਕੇਸ ਦੀ ਪੈਰਵੀ ਨਾ ਕਰਾਂ?”
Sidhu Moosewala Parents

ਆਪਣੇ ਆਪ ਨੂੰ ਮਿਲਣ ਵਾਲੀਆਂ ਧਮਕੀਆਂ ਬਾਰੇ ਬਲਕੌਰ ਸਿੰਘ ਨੇ ਕਿਹਾ, ”18 ਤਾਰੀਖ ਨੂੰ ਧਮਕੀ ਆ ਗਈ, 24 ਨੂੰ ਆ ਗਈ, 27 ਨੂੰ ਆ ਗਈ, 25 ਅਪ੍ਰੈਲ ਤੋਂ ਪਹਿਲਾਂ ਤੁਹਾਨੂੰ ਮਾਰ ਦਿਆਂਗੇ.. ਇਹੋ ਜਿਹਾ ਪ੍ਰਸ਼ਾਸਨ ਹੈ?”
Sidhu MooseWala Parents ਨੇ ਕਿਹਾ ਕਿ ਜਿਸ ਨੂੰ ਇਸ ਮਾਮਲੇ ‘ਚ ਫੜ੍ਹਿਆ ਹੈ, ਉਸ ਨੂੰ ਨਾਬਾਲਿਗ ਕਹਿ ਦਿੱਤਾ। ‘ਨਾਬਾਲਿਗ ਭਾਵੇਂ ਮੇਰੇ ਗੋਲ਼ੀ ਮਾਰ ਕੇ ਵੀ ਚਲਾ ਜਾਵੇ, ਕੋਈ ਜ਼ੁਰਮ ਨਹੀਂ।’
”ਭਾਵੇਂ ਮੇਰੀ ਸੁਰੱਖਿਆ ਵਾਪਸ ਲੈ ਲਓ ਅਸੀਂ ਫਿਰ ਵੀ ਲੜਾਂਗੇ। ਮੇਰੇ ਬੱਚੇ ਨੇ ਸੁਰੱਖਿਆ ਲਈ ਬਹੁਤ ਹੱਥ ਬੰਨ੍ਹੇ।”
”ਫਿਰ ਕਹਿ ਦਿੰਦੇ ਨੇ ਕਾਂਗਰਸੀ ਸਟੰਟ ਹੈ ਪਰ ਜਿਨਾਂ ਚਿਰ ਸੱਤਾ (ਕਾਂਗਰਸ) ਵਿੱਚ ਰਹੀ ਮੇਰਾ ਬੱਚਾ ਬਚਾ ਲਿਆ। ਜਿਸ ਦਿਨ ਸਰਕਾਰ ਬਦਲ ਗਈ, ਮੈਂ ਕੱਖੋਂ ਹੌਲਾ ਹੋ ਕੇ ਬੈਠ ਗਿਆ। ਜਿਹੜੀ ਕਿਸੇ ਨੇ ਮਦਦ ਕੀਤੀ ਹੈ ਮੈਂ ਉਸ ਬਾਰੇ ਕਹੂੰਗਾ।”
Sidhu Moosewala ਸਭ ਦਾ ਸਾਂਝਾ’- ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ।
ਧਾਲੀਵਾਲ ਨੇ ਕਿਹਾ, ”ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ, ਘਬਰਾਉਣਾ ਨਹੀਂ, ਤਕੜੇ ਰਹੋ ਬਸ ਇਨ੍ਹਾਂ ਧਰਨਿਆਂ ਆਦਿ ਦੇ ਚੱਕਰ ਵਿੱਚ ਨਾ ਪਓ।”
ਉਨ੍ਹਾਂ ਕਿਹਾ, ”ਸਿੱਧੂ ਸਾਡਾ ਸਭ ਦਾ ਸਾਂਝਾ ਸੀ।”
ਜਦੋਂ ਬਲਕੌਰ ਸਿੰਘ ਨੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, ਤੁਸੀਂ ਲੋਕਾਂ ਨੂੰ ਕਹੋ ਸਰਕਾਰ ਨੇ 29 ਬੰਦੇ ਫੜ੍ਹ ਲਏ, 5 ਨੂੰ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ ਤੇ 2 ਦਾ ਐਨਕਾਊਂਟਰ ਕਰ ਦਿੱਤਾ।”
ਉਨ੍ਹਾਂ ਕਿਹਾ, ”ਸੀਐੱਮ ਤੁਹਾਡੇ ਆਪਣੇ ਹਨ, ਜਦੋਂ ਮਰਜ਼ੀ ਮਿਲੋ।”

‘ਸਰਕਾਰ ਦੀ ਕਾਰਵਾਈ ਤੋਂ ਨਹੀਂ ਸੰਤੁਸ਼ਟ’- ਸਿੱਧੂ ਮੂਸੇਵਾਲਾ ਦੇ ਮਾਤਾ
ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ Crime Awaz India ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਤੇ ਜਿੱਥੇ ਤੱਕ ਲੜ ਸਕੇ ਉਹ ਦੋਵੇਂ ਹੀ ਲੜਨਗੇ।
Sidhu Moosewala Parents
ਉਨ੍ਹਾਂ ਕਿਹਾ, ”ਅਸੀਂ ਤਾਂ ਉਮੀਦ ਲੈ ਕੇ ਆਏ ਹਾਂ ਜੀ ਕਿ ਸਾਡੀਆਂ ਉਮੀਦਾਂ ‘ਤੇ ਖਰੇ ਉਤਰਨਗੇ ਪਰ ਲੱਗਦਾ ਨਹੀਂ ਕਿਉਂਕਿ ਨੌ ਮਹੀਨੇ ਹੋ ਗਏ ਸਾਨੂੰ ਵਾਸਤੇ ਪਾਉਂਦਿਆਂ ਨੂੰ। ਅਜੇ ਤੱਕ ਤਾਂ ਨਹੀਂ ਸੁਣੀ ਜੇ ਅੱਗੇ ਸੁਣ ਲੈਣ ਤਾਂ ਅਸੀਂ ਧੰਨਵਾਦ ਕਰਾਂਗੇ ਉਨ੍ਹਾਂ ਦਾ।”
ਇਨਸਾਫ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਤਾਂ ਕਿਰਾਏ ‘ਤੇ ਆਏ ਸਨ ਪਰ ਅਸੀਂ ਤਾਂ ਇਹ ਜਵਾਬ ਮੰਗ ਰਹੇ ਹਾਂ ਕਿ ਕਿਸ ਨੇ ਤੇ ਕਿਉਂ ਮਰਵਾਇਆ।
Sidhu Moosewala Parents ਨੇ ਕਿਹਾ ਕਿ ਉਹ ਪਿਛਲੇ 10 ਮਹੀਨਿਆਂ ਤੋਂ ਆਪਣੇ ਪੁੱਤ ਲਈ ਨਿਆਂ ਦੀ ਉਡੀਕ ਕਰ ਰਹੇ ਹਨ ਅਤੇ ਹੁਣ ਜਦੋਂ ਪੰਜਾਬ ਵਿਧਾਨ ਸਭਾ ‘ਚ ਉਨ੍ਹਾਂ ਦੇ ਪੁੱਤ ਦੇ ਕੇਸ ਬਾਰੇ ਕੋਈ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਤਾਂ ਉਨ੍ਹਾਂ ਨੂੰ ਮਜ਼ਬੂਰਨ ਪੰਜਾਬ ਵਿਧਾਨ ਸਭਾ ਆਉਣਾ ਪਿਆ।
ਉਨ੍ਹਾਂ ਕਿਹਾ, ”ਜੇਲ੍ਹਾਂ ‘ਚ ਅੰਕਿਤ ਸਿਰਸਾ ਵਰਗੇ ਨਾਮ ਲੈ ਲੈ ਕੇ ਕਹਿੰਦੇ ਹਨ ਕਿ ਅਸੀਂ ਪੰਜਾਬ ‘ਚ ਆ ਕੇ ਤੁਹਾਡਾ ਸਿੱਧੂ ਮੂਸੇਵਾਲਾ ਮਾਰ ਦਿੱਤਾ, ਕਰ ਲਓ ਕੀ ਕਰਨਾ ਹੈ। ਇਹ ਸਾਡੇ ਮੂੰਹ ‘ਤੇ ਚਪੇੜ ਹੈ ਇੱਕ ਕਿਸਮ ਦੀ।”
Sidhu Moosewala Parents ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਅਤੇ ਚਾਹੁੰਦੇ ਹਨ ਕਿ ਸਾਜ਼ਿਸ਼ ਕਰਨ ਵਾਲਿਆਂ ਨੂੰ ਸਜ਼ਾ ਮਿਲੇ।
ਸਿੱਧੂ ਮੂਸੇਵਾਲਾ ਕਤਮ ਮਾਮਲੇ ਦਾ ਘਟਨਾਕ੍ਰਮ
- ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ
- 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
- ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੇ ਗੀਤਾਂ ਦੇ ਵਿਸ਼ਿਆਂ ਤੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ
- ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਵੀ ਬਣਾਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 25 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ
- ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਹੋਏ ਕਤਲ ਨੂੰ ਗੈਂਗਸਟਰਾਂ ਨਾਲ ਜੋੜਿਆ
- ਸਿੱਧ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ
- ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਲਗਾਤਾਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ
- ਦਸੰਬਰ 2022 ‘ਚ ਪੰਜਾਬ ਸਰਕਾਰ ਵੱਲੋਂ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਡਿਟੇਨ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਸੀ, ਹਾਲਾਂਕਿ ਇਸ ਬਾਰੇ ਹੋਰ ਕੋਈ ਅਪਡੇਟ ਨਹੀਂ ਆਇਆ