ਮੂਸੇਵਾਲਾ ਦੇ ਪਿਤਾ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਭਾਵੁਕ ਪੋਸਟ

Muskaan gill
4 Min Read

Sidhu Moosewala justice

Sidhu Moosewala justice : ਮਾਨਸਾ (ਜੀਵਨ ਸਿੰਘ) ਆਵਾਜ਼ ਇੰਡੀਆ ਟੁਡੇ -ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਵਿੱਚ ਉਨ੍ਹਾਂ ਨੇ ਲਿਖਿਆ

“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੇਬਸੀ ਇਹਨੀ ਹੈ ਜਿਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਣਾ ਜਰੂਰੀ ਸਮਝਦਾ ਹਾਂ ਜੋ ਸਾਡੇ ਨਾਲ ਵਾਪਰੀ ਘਟਨਾ ਤੋਂ ਬਾਅਦ ਸਾਨੂੰ ਤੇ ਸਾਡੇ ਪੁੱਤਰ ਨੂੰ ਪਿਆਰ ਕਰਨ ਵਾਲਿਆਂ ‘ਤੇ ਸਵਾਲ ਖੜੇ ਕਰ ਰਹੇ ਨੇ ਕਿ ਉਹ ਤਮਾਮ ਲੋਕ ਅੱਜ ਕਿੱਥੇ ਨੇ। ਮੈਂ ਦੱਸਣਾ ਚਾਹੁੰਦਾ ਹਾਂ ਕਿ SSP ਦਫ਼ਤਰ ਦੇ ਬਾਹਰ ਜੋ ਕੁਝ ਹੋਇਆ, Sidhu Moosewala justice ਉਹ ਕੋਈ ਪਹਿਲਾਂ ਤੋਂ ਬਣੀ ਯੋਜਨਾ ਨਹੀਂ ਸੀ, ਨਾ ਕਿਸੇ ਨੂੰ ਪਹਿਲਾਂ ਜਾਣਕਾਰੀ ਸੀ ਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ। ਇਹ ਫੈਸਲਾ ਉਸੇ ਸਮੇਂ, ਉਸੇ ਘੜੀ, ਸਿਰਫ਼ ਇਨਸਾਫ਼ ਦੀ ਲੋੜ ਨੂੰ ਮਹਿਸੂਸ ਕਰਕੇ ਲਿਆ ਗਿਆ ਸੀ।

ਪਰ ਜੋ ਪਿਆਰ ਤੇ ਸਹਾਰਾ ਸਾਨੂੰ ਮਿਲਿਆ, ਉਹ ਸਾਡੇ ਲਈ ਕਿਸੇ ਵੀ ਦੁਆ ਤੋਂ ਘੱਟ ਨਹੀਂ। ਜਿਹਨਾਂ ਦਾ ਧੰਨਵਾਦ ਕਰਨ ਦੀ ਕਤਾਰ ਬਹੁਤ ਲੰਮੀ ਹੈ ਤੇ ਵੱਡੇ ਪੱਧਰ ‘ਤੇ ਸਮਰਥਨ ਤੇ ਸਾਥ ਸਾਨੂੰ ਹਮੇਸ਼ਾ ਦੇਸ਼ਾਂ ਵਿਦੇਸ਼ਾਂ ‘ਚੋਂ ਵੀ ਬਰਾਬਰ ਦਾ ਮਿਲਦਾ ਰਿਹਾ, ਜੋ ਹਮੇਸ਼ਾ ਸਾਡੀ ਹਿੰਮਤ ਬਣਿਆ ਰਿਹਾ।

ਪਿਆਰ ਤੇ ਸਤਿਕਾਰ ਦੇ ਭਾਵ ਨਾਲ ਮੈਂ ਤੇ ਮੇਰਾ ਪਰਿਵਾਰ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਤੁਸੀਂ ਸਿੱਧੂ ਦੇ ਨਾਮ ਨਾਲ ਨਹੀਂ, ਸਿੱਧੂ ਦੇ ਸੱਚ ਨਾਲ ਖੜ੍ਹ ਕੇ ਸਾਡੇ ਪਰਿਵਾਰ ਨੂੰ ਹੌਂਸਲਾ ਦਿੱਤਾ। Sidhu Moosewala justice ਪਰ ਨਾਲ ਹੀ ਇੱਕ ਦਰਦ ਭਰਾ ਸਵਾਲ ਵੀ ਰਹਿ ਜਾਂਦਾ ਹੈ ਕਿ ਜਿਹੜੇ ਕੁਝ ਲੋਕ ਸਿੱਧੂ ਦੇ ਜਿਉਂਦੇ ਸਮੇਂ ਉਸਦੇ ਬਹੁਤ ਨੇੜੇ ਬਣੇ ਰਹੇ, ਸਾਡੇ ਨੇੜੇ ਬਣੇ ਰਹੇ, ਅੱਜ ਉਹ ਲੋਕ ਸਾਨੂੰ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੇ।

ਉਸਦੇ ਹੁੰਦੇ ਹੋਏ ਭਾਵੇਂ ਉਹ ਆਪਣੀ ਨਿੱਜੀ ਜ਼ਰੂਰਤ ਲਈ ਉਸ ‘ਤੇ ਆਪਣਾ ਹੱਕ ਸਮਝਦੇ ਰਹੇ ਤੇ ਉਸਦੇ ਨਾਮ ਨਾਲ ਆਪਣੀ ਪਹਿਚਾਣ ਜੋੜਦੇ ਰਹੇ—ਉਹ ਅੱਜ ਇਨਸਾਫ਼ ਦੀ ਇਸ ਘੜੀ ਵਿੱਚ ਇੰਨੇ ਚੁੱਪ ਕਿਉਂ ਨੇ? Sidhu Moosewala justice ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ, ਪਰ ਸੱਚ ਇਹ ਹੈ ਕਿ ਦੁੱਖ ਤੇ ਹਾਦਸੇ ਜਿੱਥੇ ਬਹੁਤ ਕੁਝ ਖੋਹ ਲੈਂਦੇ ਨੇ, ਉਥੇ ਹੀ ਲੋਕਾਂ ਦੀ ਅਸਲੀਅਤ ਵੀ ਦਿਖਾ ਦਿੰਦੇ ਨੇ। ਮੁਸ਼ਕਿਲ ਵਕਤ ‘ਚ ਬਦਲੇ ਹੋਏ ਲੋਕ ਭਾਵੇਂ ਜਿੰਨੇ ਮਰਜ਼ੀ ਚੰਗੇ ਕਿਉਂ ਨਾ ਹੋਣ, ਦਿਲ ਤੋਂ ਉਤਰ ਹੀ ਜਾਂਦੇ ਨੇ।

ਅਖੀਰ ‘ਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ Sidhu Moosewala justice ਕਿ ਵਾਹਿਗੁਰੂ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖ਼ਸ਼ੇ ਜਿਹੜੇ ਬਿਨਾਂ ਕਿਸੇ ਲਾਭ ਦੇ ਸਾਡੇ ਨਾਲ ਖੜ੍ਹੇ ਹੋਏ। ਅਸੀਂ ਇਨਸਾਫ਼ ਲੈ ਕੇ ਰਹਾਂਗੇ ਤੇ ਸਿੱਧੂ ਦੀ ਅਮਾਨਤ ਨੂੰ ਕਦੇ ਮਿਟਣ ਨਹੀਂ ਦੇਵਾਂਗੇ।”

— ਸ. ਬਲਕੌਰ ਸਿੰਘ ਸਿੱਧੂ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *