SGPC Elections Delayed 2024

crimeawaz
2 Min Read

SGPC Elections 2024: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਸਮਾਂ 16 ਸਤੰਬਰ ਤੱਕ ਵਧਾਇਆ : ਐਡਵੋਕੇਟ ਬਲਵੰਤ ਸਿੰਘ ਬਰਾੜ

ਬਾਘਾਪੁਰਾਣਾ 9 ਅਗਸਤ ( ਛਿੰਦਰਪਾਲ ਸਿੰਘ ਰਾਜਿਆਣਾ ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( SGPC Elections ) ਦੀਆਂ ਵੋਟਾਂ ਤੇ ਜਿਨਾਂ ਦੀ ਮਨਿਆਦ 31 ਜੁਲਾਈ 2024 ਸੀ। ਪਰ ਹੁਣ 16 ਸਤੰਬਰ 2024 ਸ਼ਾਮ 5 ਵਜੇ ਤੱਕ ਹੋ ਗਈ ਹੈ।

ਇਨਾਂ ਵਧੇ ਵੋਟਾਂ ਦੇ ਸਮੇ ਦਾ ਉਨ੍ਹਾਂ ਨੂੰ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ ਜਿੰਨਾ ਨੇ ਹਜੇ ਤੱਕ ਵੋਟਾਂ ਨਹੀਂ ਬਣਾਈਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਸਮਰਥਕ ਸਮਾਜਸੇਵੀ ਐਡਵੋਕੇਟ ਬਲਵੰਤ ਸਿੰਘ ਬਰਾੜ ਸ਼ੇਰਾਂਵਾਲੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੇ ਵੋਟਾਂ ਵੱਧ ਤੋਂ ਵੱਧ ਬਣ ਜਾਂਦੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਚੰਗੇ ਨੁਮਾਇੰਦਿਆਂ ਦੀ ਚੋਣ ਕਰਕੇ ਗੁਰਦੁਆਰਿਆਂ ਚ ਸੁਧਾਰ ਲਿਆ ਸਕਦੇ ਹਾਂ।

Facebook crimeawaz.in
instagram-crime awaz
twitter-crime awaz

We Are Everywhere Follow CAI

SGPC Elections

SGPC Elections

ਉਨ੍ਹਾਂ ਕਿਹਾ ਕਿ ਜੇ ਸ੍ਰੋਮਣੀ ਕਮੇਟੀ ਚ ਚੰਗੇ ਅਕਸ਼ ਵਾਲੇ ਉਮੀਦਵਾਰ ਹੋਣਗੇ ਤਾਂ ਸੁਭਾਵਿਕ ਹੀ ਗੁਰਦੁਆਰਿਆਂ ਦੇ ਪ੍ਰਬੰਧ ਸਹੀ ਹੋਣਗੇ। ਐਡਵੋਕੇਟ ਬਰਾੜ ਨੇ ਅਪੀਲ ਕਰਦੇ ਆ ਕਿਹਾ ਕਿ ਸਰਕਾਰ ਵੱਲੋਂ ਹਰ ਇਕ ਏਰੀਏ ਵਿਚ ਬੀਐੱਲਓ ਲਗਾਏ ਹੋਏ ਹਨ ਅਤੇ ਉਹ ਲਗਾਤਾਰ ਵੋਟਾਂ ਬਣਾ ਰਹੇ ਹਨ।

Crime Awaz India TV

ਪਰ ਪਿੰਡਾਂ, ਸ਼ਹਿਰਾਂ ਚ ਲੋਕਾਂ ਦਾ ਆਪਣਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਬਣਾਉਣ। ਐਡਵੋਕੇਟ ਬਰਾੜ ਨੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਬਾਘਾ ਪੁਰਾਣਾ ਸਮਰਥਕਾਂ ਨੂੰ 24 ਜੁਲਾਈ ਦੀ ਮੀਟਿੰਗ ਦੌਰਾਨ ਵੀ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਬਨਾਉਣ ਸਬੰਧੀ ਜਾਗਰੂਕ ਕੀਤਾ ਸੀ ਅਤੇ ਵੱਧ ਤੋਂ ਵੱਧ ਲੋਕਾਂ ਦੀਆਂ ਵੋਟਾਂ ਬਣਾਣ ਲਈ ਕਿਹਾ। ਤਾਂ ਕਿ ਇਹ ਵੋਟਾਂ ਸਿਆਸੀ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਇਸ ਵੋਟਾਂ ਬਾਰੇ ਜੇ ਲੋਕ ਜਾਗਰੂਕ ਹੋ ਜਾਣਗੇ ਤਾਂ ਆਉਣ ਵਾਲੇ 2027 ਵਿਚ ਉਨ੍ਹਾਂ ਦੀ ਸਿਆਸੀ ਤੌਰ ਤੇ ਜਿੱਤ ਹੋ ਸਕਦੀ ਹੈ।

my Report Crime Awaz India Project
My Report: Send Barnala News
TAGGED:
Leave a comment

Leave a Reply

Your email address will not be published. Required fields are marked *