ਪੰਜਾਬ ਵਿੱਚ ਗੈਂਗਸਟਰ ਹਿੰਸਾ ਤੇ ਸੁਰੱਖਿਆ ਚਿੰਤਾ

Muskaan gill
2 Min Read

Security concerns

Security concerns : ਬਠਿੰਡਾ 19 ਫ਼ਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ- ਭਾਜਪਾ ਦੇ ਆਗੂ ਗੁਰਵਿੰਦਰ ਸਿੰਘ ਬੱਲੋ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਦਿਨ ਵੱਡੀਆਂ ਤੋਂ ਵੱਡੀਆਂ ਵਾਰਦਾਤਾਂ ਹੋ ਰਹੀਆਂ ਹਨ।

ਕਿਸੇ ਨਾ ਕਿਸੇ ਨੂੰ ਹਰ ਦਿਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਜਿਸ ਨਾਲ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਤੇ ਵੀ ਸਵਾਲ ਉੱਠਦੇ ਹਨ। ਗੈਂਗਸਟਰ ਹਰ ਰੋਜ਼ ਬਿਨਾਂ ਕਿਸੇ ਡਰ ਤੋਂ ਕਿਸੇ ਨਾ ਕਿਸੇ ਦੀ ਹਰ ਰੋਜ਼ ਹੱਤਿਆ ਕਰਦੇ ਹਨ ਜਿਸ ਦਾ ਪੰਜਾਬ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ Security concerns ਕੱਲ 18 ਫਰਵਰੀ ਨੂੰ ਚਲਦੇ ਵਿਆਹ ਸਮੇਂ ਵੀ ਇਹੀ ਘਟਨਾ ਹੋਈ ਜੋ ਕਿ ਬਹੁਤ ਹੀ ਨਿੰਦਣਯੋਗ ਤੇ ਮੰਦਭਾਗੀ ਹੈ। ਪੰਜਾਬ ਸਰਕਾਰ ਤੇ ਵੀ ਸਵਾਲੀਆ ਚਿੰਨ ਖੜੇ ਹੁੰਦੇ ਹਨ।

ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਇਆ ਹੈ। ਕੱਲ ਵਾਲੀ ਘਟਨਾ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਹੈ ਇਸੇ ਤਰਾਂ ਅੱਜ ਵੀ ਕਿਸੇ ਐਨਆਰਆਈ ਦੇ ਘਰ ਉੱਪਰ ਗੋਲੀਆਂ ਚੱਲੀਆਂ ਹਨ। ਪੰਜਾਬ ਦੇ ਲੋਕ ਡਰਦੀ ਜ਼ਿੰਦਗੀ ਜਿਉ ਰਹੇ ਹਨ। ਇਹਨਾਂ ਨੂੰ ਬਾਹਰ ਕੱਢਣ ਲਈ ਤੇ ਕਿੰਗ ਸਟਾਰਾਂ ਦਾ ਸਫਾਇਆ ਕਰਨ ਲਈ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲਿਆਉਣੀ ਜਰੂਰੀ ਹੈ।

ਜਿਵੇਂ ਕਿ ਯੂਪੀ ਦੇ ਵਿੱਚ ਗੈਂਗਸਟਰਵਾਦ ਲੁੱਟਾਂ ਖੋਹਾਂ ਚੋਰੀਆਂ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਹੈ ਤੇ ਉਹਨਾਂ ਦਾ ਸਫਾਇਆ ਹੋਇਆ ਹੈ ਉਸੇ ਤਰ੍ਹਾਂ ਦੀ ਸਰਕਾਰ ਯੂਪੀ ਦੀ ਤਰਜ ਉੱਤੇ ਪੰਜਾਬ ਵਿੱਚ ਜਰੂਰੀ ਹੈ ਤਾਂ ਜੋ ਨਿਤ ਦਿਨ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਪੰਜਾਬ ਦੇ ਲੋਕ ਸੁਖ ਚੈਨ ਦੀ ਜਿੰਦਗੀ ਜਿਉਂ ਸਕਣ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *