Science awareness event
Science awareness event : ਬਠਿੰਡਾ ( ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਸਾਇੰਸ ਵਿਭਾਗ ਵੱਲੋਂ “ਰਾਸ਼ਟਰੀ ਸਾਇੰਸ ਦਿਹਾੜਾ” ਸੈਮੀਨਾਰ ਦਾ ਆਯੋਜਨ ਕਰਕੇ ਮਨਾਇਆ ਗਿਆ। ਇਸ ਮੌਕੇ ਨੈਸ਼ਨਲ ਅਵਾਰਡੀ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦੀ ਸ਼ਿਰਕਤ ਕੀਤੀ। ਇਸ ਮੌਕੇ ਸੈਮੀਨਾਰ ਵਿੱਚ ਡੀਨ ਡਾ. ਅਮਿਤ ਟੁਟੇਜਾ, ਫੈਕਲਟੀ ਮੈਂਬਰ ਅਤੇ 150 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ।
ਵਿਗਿਆਨ ਦਾ ਯੋਗਦਾਨ ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤੱਕ ਰਹਿੰਦਾ ਹੈ- ਡਾ. ਜਸਵਿੰਦਰ ਸਿੰਘ
ਇਸ ਮੌਕੇ ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਦਾ ਸਾਡੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਉਨ੍ਹਾਂ ਗੁਰਬਾਣੀ ਵਿੱਚ ਦਿੱਤੇ ਗਏ ਵਿਗਿਆਨਿਕ ਤੱਥਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਗੁਰੂਆਂ ਦੀ ਮਹਾਨਤਾ ਪ੍ਰਤੀ ਸਿਜਦਾ ਕਰਦੇ ਹੋਏ ਦੱਸਿਆ ਕਿ ਬਾਣੀ ਵਿੱਚ ਆਧੁਨਿਕ ਵਿਗਿਆਨ ਕਾਢਾਂ ਬਾਰੇ ਬਹੁਤ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ। Science awareness event ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਮੈਥ ਦਾ ਸਾਡੇ ਜੀਵਨ ਵਿੱਚ ਭੌਤਿਕ ਅਤੇ ਆਤਮਿਕ ਤੌਰ ‘ਤੇ ਬਹੁਤ ਮਹੱਤਵ ਹੈ। ਵਿਸ਼ੇਸ਼ਕਰ ਉਨ੍ਹਾਂ ਇਕ ਓਅੰਕਾਰ(ੴ) ਤੇ 108 ਦੇ ਫਲਸਫੇ ਦਾ ਮੂਲ ਦਰਸ਼ਨ ਵਿਦਿਆਰਥੀਆਂ ਨੂੰ ਸਮਝਾਇਆ।
ਇਸ ਮੌਕੇ ਡਾ. ਟੁਟੇਜਾ ਨੇ ਡਾ. ਸੀ. ਵੀ. ਰਮਨ ਅਤੇ ਮੁੱਖ ਬੁਲਾਰੇ ਦੀ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨਿਕ ਜਾਣਕਾਰੀ ਰਾਹੀ ਅਸੀਂ ਅੰਧ ਵਿਸ਼ਵਾਸ ਤੋਂ ਪਰੇ ਜਾ ਸਕਦੇ ਹਾਂ। Science awareness event ਉਨ੍ਹਾਂ ਮੁੱਖ ਬੁਲਾਰੇ ਵੱਲੋਂ ਮੰਚ ਤੇ ਪੇਸ਼ ਕੀਤੀਆਂ ਗਈਆਂ ਵਿਗਿਆਨਿਕ ਟ੍ਰਿਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਦੋਂ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਸਾਨੂੰ ਇਹ ਜਾਦੂ ਜਾਪਦਾ ਹੈ। ਜਦਕਿ ਇਹ ਸਭ ਵਿਗਿਆਨਿਕਤੱਥਾਂ ਦੇ ਆਧਾਰਿਤ ਹੁੰਦਾ ਹੈ। ਆਯੋਜਕਾਂ ਵੱਲੋਂ ਮੁੱਖ ਮਹਿਮਾਨ ਨੂੰ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
