Scheduled Castes Commission Punjab report
Scheduled Castes Commission Punjab report : ਚੰਡੀਗੜ੍ਹ 18 ਜਨਵਰੀ-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਕ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਕਾਰਨ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਪੀ. (ਡੀ) ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸ੍ਰੀ ਧਰਮ ਚੰਦ ਪੁੱਤਰ ਕਰਤਾ ਰਾਮ, ਪਿੰਡ ਝੂੰਗੀਆਂ, ਤਹਿ. ਬਲਾਚੌਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕਮਿਸ਼ਨ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ।

ਇਸ ਮਾਮਲੇ ਵਿੱਚ, ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਤੋਂ ਪੜਤਾਲ ਕਰਕੇ 14-01-2026 ਨੂੰ ਰਿਪੋਰਟ ਕਮਿਸ਼ਨ ਕੋਲ ਭੇਜਣ ਲਈ ਕਹੀ ਸੀ। ਪਰ ਨਿਰਧਾਰਿਤ ਮਿਤੀ ‘ਤੇ ਪੁਲਿਸ ਵਿਭਾਗ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਹੋਇਆ। ਇਸ ਲਈ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ ਇਸ ਸ਼ਿਕਾਇਤ ਸਬੰਧੀ ਤੱਥ ਅਤੇ ਸੂਚਨਾ ਦੀ ਰਿਪੋਰਟ ਦੋ ਪ੍ਰਤੀਆਂ (ਇੱਕ ਅਸਲ ਅਤੇ ਇੱਕ ਫੋਟੋਕਾਪੀ) 20-01-2026 ਨੂੰ ਸ੍ਰੀ ਇਕਬਾਲ ਸਿੰਘ (ਐਸ.ਪੀ. (ਡੀ)) ਵੱਲੋਂ ਸਾਲ 2024 ਤੋਂ ਸਾਲ 2026 ਤੱਕ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਨਿੱਜੀ ਪੱਧਰ ‘ਤੇ ਕਮਿਸ਼ਨ ਦਫਤਰ ਵਿਖੇ ਪੇਸ਼ ਕੀਤੀ ਜਾਵੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
