Satluj Flood Alert ਫਿਰੋਜ਼ਪੁਰ, 20 ਅਗਸਤ 2025- ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਨੇ ਪਿੰਡ ਧੀਰਾ ਘਾਰਾਂ ਅਤੇ ਆਲੇ ਵਾਲਾ ਵਿਖੇ ਸਤਲੁਜ ਦਰਿਆ ਦੇ ਬੰਨਾ ਦਾ ਦੌਰਾ ਕਰਕੇ ਮਜ਼ਬੂਤੀ ਦਾ ਜਾਇਜਾ ਲਿਆ| ਇਸ ਮੌਕੇ ਤੇ ਉਹਨਾਂ ਦੇ ਨਾਲ ਐਸਡੀਐਮ ਫਿਰੋਜ਼ਪੁਰ ਗੁਰਮੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ |[Satluj Flood Alert]
![ਸਤਲੁਜ ਦਾ ਪਾਣੀ ਵਧਿਆ – ਡੀਸੀ ਨੇ ਦਿੱਤੇ ਸਖ਼ਤ ਹੁਕਮ ! [Satluj Flood Alert] 2 Satluj Flood Alert](https://i0.wp.com/crimeawaz.in/wp-content/uploads/2025/08/image-87.png?resize=1024%2C683&ssl=1)
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਜਿਹਾ ਵਧਿਆ ਹੈ, ਫਿਰ ਵੀ ਪਾਣੀ ਲਗਾਤਾਰ ਨਿਕਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਵੀ ਪਿੰਡ ਟੇਂਡੀ ਵਾਲਾ ਵਿਖੇ ਬੰਨ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮਿੱਟੀ ਦੇ ਗੱਟੇ ਲਗਾ ਕੇ ਬੰਨ ਨੂੰ ਮਜ਼ਬੂਤ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਸਨ। [Satluj Flood Alert]
ਸਤਲੁਜ ਦਾ ਵਧਦਾ ਪਾਣੀ – ਲੋਕਾਂ ‘ਚ ਦਹਿਸ਼ਤ [Satluj Flood Alert]
ਅਧਿਕਾਰੀਆਂ ਵੱਲੋਂ ਅੱਜ ਸਵੇਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਗੱਟੇ ਲਗਾ ਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਹੈ| ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਧੀਰਾ ਘਾਰਾਂ ਅਤੇ ਆਲੇਵਾਲਾ ਵਿਖੇ ਵੀ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ।[Satluj Flood Alert]
![ਸਤਲੁਜ ਦਾ ਪਾਣੀ ਵਧਿਆ – ਡੀਸੀ ਨੇ ਦਿੱਤੇ ਸਖ਼ਤ ਹੁਕਮ ! [Satluj Flood Alert] 4](https://i0.wp.com/crimeawaz.in/wp-content/uploads/2025/08/image-89.png?resize=550%2C410&ssl=1)
ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਸ਼ੂਆਂ ਦੀਆਂ ਦਵਾਈਆਂ ਸਬੰਧੀ ਵਿਸ਼ੇਸ਼ ਕੈਂਪ ਦੀ ਜ਼ਰੂਰਤ ਹੈ ਇਸ ਦੇ ਲਈ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਹਰੀਕੇ ਹੈੱਡਵਰਕਸ ਤੋਂ ਲੈ ਕੇ ਗੁਰੂਹਰਸਹਾਇ ਦੇ ਖੇਤਰ ਤੱਕ ਜਿੱਥੋਂ ਕਿਥੋਂ ਵੀ ਦਰਿਆ ਲੰਘਦਾ ਹੈ ਸੰਬੰਧਿਤ ਐਸਡੀਐਮ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। [Satluj Flood Alert]
ਸਤਲੁਜ ਪਾਣੀ ਦੇ ਵਾਧੇ ਨਾਲ ਹਲਚਲ [Satluj Flood Alert]
ਦਰਿਆ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀਆਂ ਦੇ ਨਾਲ ਜ਼ਿਲਾ ਪ੍ਰਸ਼ਾਸਨ ਲਗਾਤਾਰ ਸੰਪਰਕ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੁਤਬੂਦੀਨ ਵਾਲਾ, ਨਿਹਾਲਾ ਲਵੇਰਾ, ਨਵੀ ਗਟੀ ਰਾਜੋਕੇ ਸਮੇਤ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਮੁਢਲੀ ਸਹਾਇਤਾ ਮੌਕੇ ਤੇ ਪ੍ਰਧਾਨ ਕੀਤੀ ਜਾ ਸਕੇ| [Satluj Flood Alert]
![ਸਤਲੁਜ ਦਾ ਪਾਣੀ ਵਧਿਆ – ਡੀਸੀ ਨੇ ਦਿੱਤੇ ਸਖ਼ਤ ਹੁਕਮ ! [Satluj Flood Alert] 5](https://i0.wp.com/crimeawaz.in/wp-content/uploads/2025/08/image-91.png?resize=1024%2C569&ssl=1)
ਉਹਨਾਂ ਨੇ ਕਿਹਾ ਕਿ ਦਰਿਆ ਕਿਨਾਰੇ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨੰਬਰ 01632 244017 ‘ਤੇ ਸੰਪਰਕ ਕੀਤਾ ਜਾ ਸਕਦਾ ਹੈ|[Satluj Flood Alert]
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ