ਸਰਦੂਲਗੜ੍ਹ ਦੋਹਰਾ ਕਤਲ ਮਾਮਲਾ

crimeawaz
3 Min Read
Sardulgarh Double Murder
Highlights
  • ਪੁਲਿਸ ਦੇ ਹੱਥ 24 ਘੰਟੇ ਬਾਅਦ ਵੀ ਖਾਲੀ ਨਹੀਂ ਮਿਲਿਆ ਕਾਤਲਾਂ ਦਾ ਕੋਈ ਸੁਰਾਗ

Sardulgarh Double Murder (ਜੀਵਨ ਸਿੰਘ ਕ੍ਰਾਂਤੀ) ਸਰਦੂਲਗੜ੍ਹ ਵਿਖੇ ਬੀਤੇ ਦਿਨ ਹੋਏ ਦੋਹਰੇ ਕਤਲ ਮਾਮਲੇ ਵਿੱਚ 24 ਘੰਟਿਆਂ ਦੇ ਬਾਅਦ ਵੀ ਮਾਨਸਾ ਪੁਲਿਸ ਦੇ ਹੱਥ ਖਾਲੀ ਨੇ ਬੇਸ਼ੱਕ ਪੁਲਿਸ ਕਾਤਲਾਂ ਨੂੰ ਜਲਦ ਗਿਰਫਤਾਰ ਕਰਨ ਦੇ ਦਾਵੇ ਕਰ ਰਹੀ ਹੈ ਪਰ ਮ੍ਰਿਤਕ ਪਰਿਵਾਰਾਂ ਵੱਲੋਂ ਲਾਸ਼ਾਂ ਦਾ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਤਲ ਗਿਰਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ

ਮਾਨਸਾ ਦੇ ਸਰਦੂਲਗੜ੍ਹ ਵਿਖੇ ਬੀਤੇ ਕੱਲ ਇੱਕ ਫਾਰਮ ਹਾਊਸ ਤੇ ਬੈਠੇ ਵਪਾਰੀ ਜਸਵੀਰ ਸਿੰਘ ਕਾਕਾ ਤੇ ਉਹਨਾਂ ਦੇ ਨਾਲ ਕੰਮ ਕਰਦੇ ਮੁਲਾਜ਼ਮ ਬਲਦੇਵ ਸਿੰਘ ਦਾ ਬੇਰਹਿਮੀ ਦੇ ਨਾਲ ਤੇਜ਼ ਧਾਰਾ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਮਾਨਸਾ ਪੁਲਿਸ ਦੇ ਹੱਥ ਖਾਲੀ ਨੇ ਪਰ ਅਜੇ ਤੱਕ ਪੁਲਿਸ ਦੇ ਹੱਥ ਨਾ ਸੀਸੀਟੀਵੀ ਵੀਡੀਓ ਅਤੇ ਨਾ ਹੀ ਕੋਈ ਹੋਰ ਸੁਰਾਗ ਲੱਗਿਆ ਹੈ ਪਰ ਪੁਲਿਸ ਫਿਰ ਵੀ ਆਪਣਾ ਰਟਿਆ ਰਟਾਇਆ ਬਿਆਨ ਦੇ ਰਹੀ ਹੈ ਕਿ ਜਲਦ ਹੀ ਕਾਤਲਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Sardulgarh Double Murder

Sardulgarh Double Murder

ਉਧਰ ਮ੍ਰਿਤਕਾਂ ਦੇ ਵਾਰਿਸ ਮੇਲਾ ਸਿੰਘ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਬੀਤੇ ਕੱਲ ਫਾਰਮ ਹਾਊਸ ਤੇ ਜਸਵੀਰ ਸਿੰਘ ਕਾਕਾ ਅਤੇ ਬਲਦੇਵ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਪਰ ਪੁਲਿਸ ਵੱਲੋਂ ਅਜੇ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਪਰ ਪੁਲਿਸ ਅਤੇ ਰਾਜਨੀਤਿਕ ਆਗੂ ਉਹਨਾਂ ਤੇ ਜਲਦ ਸੰਸਕਾਰ ਕਰਨ ਦੇ ਲਈ ਦਬਾਅ ਬਣਾ ਰਹੇ ਨੇ।

Sardulgarh Double Murder

ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਬੀਤੇ ਕੱਲ ਸਰਦੂਲਗੜ੍ਹ ਵਿੱਚ ਹੋਏ ਦੋਹਰੇ ਕਤਲ ਮਾਮਲੇ ਦੇ ਕਾਰਨ ਉਹ ਪਰਿਵਾਰ ਨਾਲ ਹਮਦਰਦੀ ਜਾਹਿਰ ਕਰਦੇ ਨੇ ਤੇ ਉਹਨਾਂ ਪਰਿਵਾਰ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਬੇਸ਼ੱਕ ਕਾਤਿਲ ਕਿੰਨੇ ਵੀ ਛਾਤਰ ਹੋਣ ਪਰ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਤੇ ਨਾਲ ਹੀ ਉਹਨਾਂ ਕਿਹਾ ਕਿ ਪਰਿਵਾਰ ਸੰਸਕਾਰ ਕਰਨ ਦੇ ਲਈ ਰਾਜ਼ੀ ਹੋ ਗਿਆ ਹੈ ਅਤੇ ਜਲਦ ਹੀ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਜਾਵੇਗਾ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *