Sadak surakhiya Force Car Scam ਖ਼ਬਰ ਦਾ ਅਸਰ

crimeawaz
3 Min Read
Highlights
  • ਸੁੱਖਪਾਲ ਸਿੰਘ ਖੈਰਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਬ ਤੋਂ ਪਹਿਲਾਂ Crime Awaz India ਵੱਲੋਂ ਬੇਖੌਫ਼ ਹੋ ਇਸ ਕਥਿੱਤ ਘੋਟਾਲੇ ਦੀ ਖ਼ਬਰ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ

Sadak Surakhiya Force Car Scam ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦਾ ਘੁਟਾਲਾ ਹੋ ਰਿਹਾ ਬੇਨਕਾਬ

ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ Sadak Surakhiya Force Car Scam ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦਾ ਘੁਟਾਲਾ ਬੇਨਕਾਬ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਮਾਮਲੇ ’ਚ ਸੀ ਬੀ ਆਈ ਨੂੰ ਸ਼ਿਕਾਇਤ ਦਿੱਤੀ ਜਾਵੇਗੀ

ਚੰਡੀਗੜ੍ਹ, 25 ਜੁਲਾਈ: ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਇਸਦੀ ਸ਼ਿਕਾਇਤ ਸੀ ਬੀ ਆਈ ਨੂੰ ਸੌਂਪੀ ਜਾਵੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਾਲ ਹੀ ਵਿਚ ਸ਼ੁਰੂ ਕੀਤੀ ’ਸੜਕ ਸੁਰੱਖਿਆ ਫੋਰਸ’ ਵਾਸਤੇ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੱਡੀਆਂ ਦੀ ਥੋਕ ਵਿਚ ਖਰੀਦ ਕੀਤੀ ਗਈ ਪਰ ਕੰਪਨੀ ਤੋਂ ਕੋਈ ਡਿਸਕਾਊਂਟ ਨਹੀਂ ਲਿਆ ਗਿਆ ਜਦੋਂ ਕਿ ਇਕ ਆਮ ਆਦਮੀ ਅਜਿਹੀ ਮਹਿੰਗੀ ਗੱਡੀ ਖਰੀਦਦਾ ਹੈ ਤਾਂ ਉਸਨੂੰ 10 ਲੱਖ ਰੁਪਏ ਪ੍ਰਤੀ ਵਾਹਨ ਡਿਸਕਾਊਂਟ ਮਿਲਦਾ ਹੈ।

Sadak Surakhiya Force Car Scam

ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ 14.5 ਕਰੋੜ ਰੁਪਏ ਡਿਸਕਾਊਂਟ ਦਾ ਪੈਸਾ ਕੌਣ ਲੈ ਗਿਆ ? ਉਹਨਾਂ ਕਿਹਾ ਕਿ ਇਹ ਅਜਿਹਾ ਘੁਟਾਲਾ ਹੈ ਜਿਥੇ ਨਗਦ ਅਦਾਇਗੀ ਲੈ ਲਈ ਗਈ ਪਰ ਕਾਗਜ਼ਾਂ ਵਿਚ ਕੋਈ ਡਿਸਕਾਊਂਟ ਨਹੀਂ ਵਿਖਾਇਆ ਗਿਆ। ਉਹਨਾਂ ਕਿਹਾ ਕਿ ਇਹ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ ਨੁਕਸਾਨ ਹੈ।

Sadak Surakhiya Force Car Scam

ਉਹਨਾਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਗੰਭੀਰ ਕੇਸ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਦੀ ਇਸ ’ਤੇ ਚੁੱਪੀ ਨੇ ਲੋਕਾਂ ਦਾ ਸ਼ੱਕ ਹੋਰ ਵਧਾਇਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਉਹਨਾਂ ਕਿਹਾ ਕਿ ਪਾਰਟੀ ਦਾ ਕੌਮੀ ਕਨਵੀਨਰ ਹੋਣ ਦੇ ਨਾਅਤੇ ਪੰਜਾਬ ਸਰਕਾਰ ਉਹਨਾਂ ਦੇ ਸਿੱਧੇ ਪ੍ਰਭਾਵ ਹੇਠ ਚਲਦੀ ਹੈ ਤਾਂ ਇਹ ਉਹਨਾਂ ਦੀ ਨੈਤਿਕ ਅਤੇ ਸਿਆਸੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ। ਉਹਨਾਂ ਕਿਹਾ ਕਿ ਜੇਕਰ ਇਹ ਕੇਸ ਸੀ ਬੀ ਆਈ ਜਾਂ ਈ ਡੀ ਕੋਲ ਪਹੁੰਚ ਗਿਆ ਤਾਂ ਉਹ ਸਿਆਸੀ ਬਦਲਾਖੋਰੀ ਦਾ ਰੌਲਾ ਪਾਉਣਗੇ।

my Report Crime Awaz India Project
My Report: Send Your City News
Leave a Comment

Leave a Reply

Your email address will not be published. Required fields are marked *