Rights Of Dalits : ਦਲਿਤਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਬੰਦ ਕਰੇ ਸਰਕਾਰ: ਕੌਮੀ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਦਕਰ ਮਿਸ਼ਨ ਸ਼੍ਰੀ ਦਰਸ਼ਨ ਕਾਂਗੜਾ
ਧੂਰੀ/ਸੰਗਰੂਰ 11 ਅਗਸਤ (ਹਰਪ੍ਰੀਤ ਸ਼ਰਮਾ) ਜਾਲੀ SC ਸਰਟੀਫਿਕੇਟ ਬਣਾ ਕੇ ਨੋਕਰੀਆ ਕਰ ਰਹੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਸਥਾਨਕ ਕੱਕੜਵਾਲ ਚੌਂਕ ਵਿਖੇ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਅਤੇ ਐਕਸ਼ਨ ਕਮੇਟੀ ਪੰਜਾਬ ਦੇ ਬੇਨਰ ਹੇਠ ਸਮੂਹ ਐਸ ਸੀ/ਬੀ ਸੀ ਜੱਥੇਬੰਦੀਆਂ ਵੱਲੋਂ ਲਗਾਏ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਨੇ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਜ਼ੋ ਬੜੀ ਜੱਦੋਜਹਿਦ ਨਾਲ ਸਾਨੂੰ ਸਵਿਧਾਨ ਦੇ ਵਿੱਚ ਹੱਕ ਦਿਵਾਏ ਹਨ
ਕੁੱਝ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਸਾਡੇ ਉਨ੍ਹਾਂ ਹੱਕਾਂ ਤੇ ਡਾਕੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੱਕਾ ਮੋਰਚਾ ਦੇ ਸਾਥੀਆਂ ਵੱਲੋਂ ਸੈਂਕੜਾ ਰਿਜ਼ਰਵੇਸ਼ਨ ਚੋਰ ਬੇਨਕਾਬ ਕੀਤੇ ਗਏ ਹਨ ਪਰੰਤੂ ਸਰਕਾਰ ਵੱਲੋਂ ਉਨ੍ਹਾਂ ਵਿਰੁੱਧ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸਗੋਂ ਪੰਜਾਬ ਸਰਕਾਰ ਅਸਿੱਧੇ ਢੰਗ ਨਾਲ ਉਨ੍ਹਾਂ ਚੋਰਾਂ ਨੂੰ ਬਚਾਉਣ ਤੇ ਲੱਗੀ ਹੋਈ ਹੈ।
Rights Of Dalits

ਸ਼੍ਰੀ ਦਰਸ਼ਨ ਕਾਂਗੜਾ ਨੇ ਭਗਵੰਤ ਮਾਨ ਸਰਕਾਰ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਦਲਿਤਾਂ ਉਪਰ ਸਭ ਤੋਂ ਵੱਧ ਤਸ਼ੱਦਦ ਭਗਵੰਤ ਮਾਨ ਦੀ ਸਰਕਾਰ ਵਿੱਚ ਹੀ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਅੰਦਰ ਐਸ ਸੀ/ਬੀ ਸੀ ਭਾਈਚਾਰਾ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਦਲਿਤਾਂ ਦੀ ਹਿਫ਼ਾਜ਼ਤ ਲਈ ਬਣੇ ਐਸ ਸੀ ਕਮਿਸ਼ਨ ਪੰਜਾਬ ਨੂੰ ਵੀ ਸਰਕਾਰ ਵੱਲੋਂ ਕਮਜ਼ੋਰ ਕੀਤਾ ਜਾ ਰਿਹਾ ਹੈ ਕੌਮੀ ਪ੍ਰਧਾਨ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਐਸ ਸੀ ਵਰਗ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਅਤੇ ਰਿਜ਼ਰਵੇਸ਼ਨ ਚੋਰਾਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸਮੂਹ ਦਲਿਤ ਭਾਈਚਾਰਾ ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਵੇਗਾ
ਇਸ ਮੌਕੇ ਭਾਰੀ ਮੀਂਹ ਹੋਂਣ ਦੇ ਬਾਵਜੂਦ ਐਸ ਸੀ/ ਬੀ ਸੀ ਭਾਈਚਾਰੇ ਦੇ ਲੋਕਾਂ ਵੱਲੋਂ ਗ਼ਰਮ ਜੋਸ਼ੀ ਨਾਲ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।