ਯਾਦਗਾਰ ਬਾਬਾ ਕਲਿਆਣ ਦਾਸ ਜੀ ਵਿਖੇ ਸਲਾਨਾ ਭੋਗ 26 ਫਰਵਰੀ ਨੂੰ

Muskaan gill
2 Min Read

Religious Ceremony 2026

Religious Ceremony 2026 : ਭੁੱਚੋ ਮੰਡੀ/ਨਥਾਣਾ 25 ਫਰਵਰੀ 2026 (ਹਰਬੰਸ ਸਿੰਘ ਭੋਲਾ) – ਪਿੰਡ ਕਲਿਆਣ ਸੁੱਖਾ ਵਿਖੇ ਸਥਿਤ ਯਾਦਗਾਰ ਬਾਬਾ ਕਲਿਆਣ ਦਾਸ ਜੀ ਵਿਖੇ ਸਲਾਨਾ ਧਾਰਮਿਕ ਸਮਾਗਮ ਦੇ ਭੋਗ 26 ਫਰਵਰੀ ਦਿਨ ਵੀਰਵਾਰ ਨੂੰ ਪਾਏ ਜਾਣਗੇ। ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਫਰਵਰੀ ਨੂੰ “ਰਮਾਇਣ” ਦੇ ਭੋਗ ਸਵੇਰੇ 10:30 ਵਜੇ ਯਾਦਗਾਰ ਬਾਬਾ ਕਲਿਆਣ ਦਾਸ ਜੀ, ਪਿੰਡ ਕਲਿਆਣ ਸੁੱਖਾ ਵਿਖੇ ਪਾਏ ਜਾਣਗੇ।

ਕੁਝ ਇਤਿਹਾਸਿਕ ਵਸੀਲਿਆਂ ਅਨੁਸਾਰ ਬਾਹੀਏ ਨਾਲ ਸੰਬੰਧਿਤ ਪੰਜ ਕਲਿਆਣਾ ਦੇ ਨਾਮ ਨਾਲ ਮਸ਼ਹੂਰ ਇਹ ਪਿੰਡ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਸਿੱਧ ਬਾਬਾ ਕਲਿਆਣ ਦਾਸ ਜੀ ਦੇ ਨਾਮ ’ਤੇ ਵਸਿਆ ਹੋਇਆ ਹੈ। Religious Ceremony 2026 ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਥਾਣਾ ਫੇਰੀ ਦੌਰਾਨ ਸਿੱਧ ਬਾਬਾ ਕਲਿਆਣ ਦਾਸ, ਬਾਬਾ ਕਾਲੂ ਨਾਥ ਜੀ ਨਥਾਣੇ ਵਾਲੇ, ਹਾਜੀ ਰਤਨ ਬਠਿੰਡੇ ਵਾਲੇ ਅਤੇ ਸਖੀ ਸਰਵਰ ਦੀ ਨਥਾਣਾ ਵਿਖੇ ਗੁਰੂ ਹਰਗੋਬਿੰਦ ਸਾਹਿਬ ਨਾਲ ਗੋਸਟੀ ਵੀ ਹੋਈ ਸੀ।

ਬਾਬਾ ਕਲਿਆਣ ਦਾਸ ਜੀ ਦੀ ਯਾਦ ਵਿੱਚ ਪਿੰਡ ਕਲਿਆਣ ਸੁੱਖਾ ਵਿਖੇ ਉੱਚੇ ਸਥਾਨ ਉੱਪਰ ਯਾਦਗਾਰ ਬਣਾਈ ਗਈ ਹੈ, ਜਿੱਥੇ ਹਰ ਸਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਭੋਗ ਮੌਕੇ ਸਮਾਗਮ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *