ਪੁਲਿਸ ਵੱਲੋਂ 5 ਗੈਂਗਸਟਰਾਂ ਦਾ ਐਨਕਾਊਂਟਰ

Yuvraj Singh Aujla
3 Min Read

Rahul Fazilpuria Attack News : ਗੁਰੂਗ੍ਰਾਮ ਵਿਚ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ ਉਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦੇਰ ਰਾਤ ਐਸਟੀਐਫ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ-93 ਖੇਤਰ ਵਿੱਚ ਇਕ ਮੁਕਾਬਲੇ ਤੋਂ ਬਾਅਦ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ। ਮੁਕਾਬਲੇ ਵਿੱਚ ਚਾਰ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ।

Rahul Fazilpuria Attack News

ਦਰਅਸਲ, ਰਾਹੁਲ ਫਾਜ਼ਿਲਪੁਰੀਆ ਉਤੇ 14 ਜੁਲਾਈ ਨੂੰ ਗੁਰੂਗ੍ਰਾਮ ਦੇ ਦੱਖਣੀ ਪੈਰੀਫੇਰਲ ਰੋਡ (ਐਸਪੀਆਰ) ਉਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚ ਗਿਆ ਸੀ। ਪੁਲਿਸ ਨੂੰ ਹੁਣ ਸੂਚਨਾ ਮਿਲੀ ਸੀ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੀਪਕ ਨੰਦਲ ਅਤੇ ਰੋਹਿਤ ਸਿਰਧਾਨੀਆ ਨੇ ਰੋਹਿਤ ਸ਼ੌਕੀਨ ਦੇ ਕਤਲ ਤੋਂ ਬਾਅਦ ਹੁਣ ਰਾਹੁਲ ਫਾਜ਼ਿਲਪੁਰੀਆ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਹੈ। Rahul Fazilpuria Attack News

Rahul Fazilpuria Attack News : ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਸ ਪ੍ਰਕਾਰ ਕੀਤੀ ਗਈ ਹੈ…

ਇਸ ਜਾਣਕਾਰੀ ਦੇ ਆਧਾਰ ਉਤੇ ਜਦੋਂ ਪੁਲਿਸ ਨੇ ਬਿਨਾਂ ਨੰਬਰ ਪਲੇਟ ਵਾਲੀ ਇਨੋਵਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਵਿੱਚ ਸਵਾਰ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਚਾਰ ਬਦਮਾਸ਼ਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ, ਜਦੋਂ ਕਿ ਪੰਜਵੇਂ ਨੂੰ ਵੀ ਕਾਬੂ ਕਰ ਲਿਆ ਗਿਆ। Rahul Fazilpuria Attack News

Rahul Fazilpuria Attack News

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਸ ਪ੍ਰਕਾਰ ਕੀਤੀ ਗਈ ਹੈ…

ਵਿਨੋਦ ਉਰਫ਼ ਪਹਿਲਵਾਨ, ਪੁੱਤਰ ਰਾਜਪਾਲ ਵਾਸੀ ਲੋਹਾ ਮਾਜ਼ਰਾ ਝੱਜਰ

ਪਦਮ ਉਰਫ਼ ਰਾਜਾ, ਪੁੱਤਰ ਸਾਹਿਬ ਸਿੰਘ, ਪਿੰਡ ਲੋਹਾ ਮਾਜ਼ਰਾ ਝੱਜਰ

ਆਸ਼ੀਸ਼ ਉਰਫ਼ ਆਸ਼ੂ, ਪੁੱਤਰ ਸ਼੍ਰੀ ਦੇਵ, ਜ਼ਿਲ੍ਹਾ ਸੋਨੀਪਤ

ਗੌਤਮ ਉਰਫ਼ ਗੋਗੀ, ਪੁੱਤਰ ਅਮਨ ਸਿੰਘ, ਵਾਸ਼ੀ ਦੀਪਾਲਪੁਰ ਸੋਨੀਪਤ

ਸ਼ੁਭਮ ਉਰਫ਼ ਕਾਲਾ, ਪੁੱਤਰ ਰੋਹਤਾਸ, ਪਿੰਡ ਜਾਜਲ ਜ਼ਿਲ੍ਹਾ ਸੋਨੀਪਤ

Rahul Fazilpuria Attack News : ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਹੈ …

ਪੁਲਿਸ ਅਨੁਸਾਰ ਮੁਕਾਬਲੇ ਦੌਰਾਨ ਚਾਰ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਹੈ, ਜਦੋਂ ਕਿ ਗੌਤਮ ਉਰਫ਼ ਗੋਗੀ ਨੂੰ ਗੋਲੀ ਨਹੀਂ ਲੱਗੀ। ਸਾਰੇ ਮੁਲਜ਼ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ। Rahul Fazilpuria Attack News

Rahul Fazilpuria Attack News

ਫਾਜ਼ਿਲਪੁਰੀਆ ਉਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਭਾਲ ਵਿੱਚ ਵੀ ਛਾਪੇ ਮਾਰੇ ਜਾ ਰਹੇ ਹਨ। Rahul Fazilpuria Attack News

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *