Punjabi comedian Jaswinder Bhalla News : ਪੂਰੀ ਦੁਨੀਆ ਨੂੰ ਹਸਾਉਣ ਵਾਲੇ ਮਸ਼ਹੂਰ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਹਰ ਕੋਈ ਗਮਗੀਨ ਹੈ। ਉਹਨਾਂ ਦਾ ਇਹ ਤਰ੍ਹਾਂ ਅਚਾਨਕ ਇਸ ਸੰਸਾਰ ਤੋਂ ਚਲੇ ਜਾਣਾ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ, ਸਗੋਂ ਉਹਨਾਂ ਦੇ ਲੱਖਾਂ ਚਾਹੁਣ ਵਾਲਿਆਂ ਲਈ ਵੀ ਵੱਡਾ ਸਦਮਾ ਹੈ।

ਇਸੇ ਦੁੱਖ ਭਰੇ ਮਾਹੌਲ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਇੱਕ ਮੂਰਤੀਕਾਰ ਪਰਿਵਾਰ ਨੇ ਆਪਣੇ ਵੱਲੋਂ ਉਨ੍ਹਾਂ ਨੂੰ ਵਿਲੱਖਣ ਸ਼ਰਧਾਂਜਲੀ ਦੇਣ ਦਾ ਫ਼ੈਸਲਾ ਕੀਤਾ। ਪਰਿਵਾਰ ਵੱਲੋਂ ਮਿਲ ਕੇ ਜਸਵਿੰਦਰ ਭੱਲਾ ਦੀ ਮਿੱਟੀ ਦੀ ਮੂਰਤੀ ਤਿਆਰ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਮੂਰਤੀ ਕਿੱਥੇ ਲਗਾਈ ਜਾਵੇਗੀ, ਇਸ ਬਾਰੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। Punjabi comedian Jaswinder Bhalla News
Punjabi comedian Jaswinder Bhalla News
ਮੂਰਤੀਕਾਰ ਮਨਜੀਤ ਸਿੰਘ ਨੇ ਕਿਹਾ ਕਿ ਭੱਲਾ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। “ਜਦ ਵੀ ਕਿਸੇ ਨੂੰ ਹਸਾਉਣ ਦੀ ਗੱਲ ਆਵੇਗੀ, ਭੱਲਾ ਜੀ ਦੀ ਯਾਦ ਜ਼ਰੂਰ ਆਵੇਗੀ। ਉਹਨਾਂ ਨੇ ਆਪਣੀ ਹਾਸੇ ਭਰੀ ਕਲਾ ਨਾਲ ਸਾਰੀ ਦੁਨੀਆ ਨੂੰ ਖ਼ੁਸ਼ੀਆਂ ਦਿੱਤੀਆਂ, ਪਰ ਹੁਣ ਉਹਨਾਂ ਦੀਆਂ ਯਾਦਾਂ ਅਤੇ ਉਹਨਾਂ ਦੀਆਂ ਫ਼ਿਲਮਾਂ ਸਦਾ ਸਾਨੂੰ ਉਹਨਾਂ ਨਾਲ ਜੋੜੀ ਰੱਖਣਗੀਆਂ,” ਮਨਜੀਤ ਸਿੰਘ ਨੇ ਦੱਸਿਆ।
” Punjabi comedian Jaswinder Bhalla News ”
ਮਨਜੀਤ ਸਿੰਘ ਦੇ ਪਰਿਵਾਰ ਨੇ ਭੱਲਾ ਜੀ ਦੇ ਦੇਹਾਂਤ ਵਾਲੇ ਦਿਨ ਤੋਂ ਹੀ ਮੂਰਤੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਰਿਵਾਰ ਵੱਲੋਂ ਕਿਹਾ ਗਿਆ ਕਿ ਇਹ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਤਾਂ ਜੋ ਉਹਨਾਂ ਦੇ ਮਨਪਸੰਦ ਕਲਾਕਾਰ ਨੂੰ ਆਪਣੇ ਅੰਦਾਜ਼ ਵਿੱਚ ਯਾਦ ਕੀਤਾ ਜਾ ਸਕੇ। ਹਾਲਾਂਕਿ, ਭੱਲਾ ਜੀ ਦੇ ਪਰਿਵਾਰ ਨਾਲ ਅਜੇ ਤੱਕ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਇਹ ਤੈਅ ਹੋਇਆ ਹੈ ਕਿ ਇਹ ਮੂਰਤੀ ਅੰਤ ਵਿੱਚ ਕਿੱਥੇ ਸਥਾਪਿਤ ਕੀਤੀ ਜਾਵੇਗੀ। Punjabi comedian Jaswinder Bhalla News
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ
