ਬੱਚਿਆਂ ਲਈ ਵਧੀਆਂ ਛੁੱਟੀਆਂ ਆਈ ਤਾਜ਼ਾ ਅਪਡੇਟ..

Yuvraj Singh Aujla
4 Min Read

Punjab School Closed News Today : ਪੰਜਾਬ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਸਮੁੱਚੇ ਸੂਬੇ ਨੂੰ ਹੜ੍ਹਾਂ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਸਕੂਲਾਂ-ਕਾਲਜਾਂ ਵਿਚ ਛੁੱਟੀਆਂ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਸਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ/ਏਡਿਡ /ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲਾਂ/ ਕਾਲਜਾਂ/ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ 7 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।

Punjab School Closed News Today

ਸਰਕਾਰ ਦੇ ਹੁਕਮਾਂ ਮੁਤਾਬਕ ਸਕੂਲ ਅੱਠ ਸਤੰਬਰ ਸੋਮਵਾਰ ਖੁੱਲ੍ਹਣੇ ਹਨ। ਪਰ ਪੰਜਾਬ ਵਿਚ ਬਣੀ ਮੌਜੂਦਾ ਸਥਿਤੀ ਇਸ਼ਾਰਾ ਕਰ ਰਹੀ ਹੈ ਕਿ ਛੁੱਟੀਆਂ ਵਿਚ ਮੁੜ ਵਾਧਾ ਕੀਤਾ ਜਾ ਸਕਦਾ ਹੈ। ਕਿਉਂਕਿ ਹੜ੍ਹਾਂ ਦੀ ਲਪੇਟ ਵਿਚ ਆਏ ਇਲਾਕਿਆਂ ਵਿਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਕਈ ਸਕੂਲ ਵੀ ਹੜ੍ਹਾਂ ਦੇ ਲਪੇਟ ਵਿਚ ਆਏ ਹੋਏ ਹਨ। ਇਸ ਵਿਚਾਲੇ ਚਰਚਾ ਹੈ ਕਿ ਸਰਕਾਰ ਹੜ੍ਹ ਦੀ ਲਪੇਟ ਵਿਚ ਆਏ ਇਲਾਕਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਹੋ ਵਧਾ ਸਕਦੀ ਹੈ।

ਪੰਜਾਬ ਵਿਚ ਮੁੜ ਵਧਣਗੀਆਂ ਛੁੱਟੀਆਂ !

ਹਾਲਾਂਕਿ ਕੁਝ ਖੇਤਰਾ, ਖਾਸ ਕਰਕੇ ਸ਼ਹਿਰੀ ਇਲਾਕਿਆਂ ਵਿਚ ਸਕੂਲ ਖੋਲ੍ਹੇ ਜਾ ਸਕਦੇ ਹਨ। ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਆਈ ਹੈ। ਪਰ ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨ ਮੀਂਹ ਦੀ ਚਿਤਾਵਨੀ ਨੂੰ ਵੇਖਦੇ ਹੋਏ ਸਰਕਾਰ ਅੱਜ ਸ਼ਾਮ ਜਾਂ ਕੱਲ੍ਹ ਕੋਈ ਹੁਕਮ ਜਾਰੀ ਕਰ ਸਕਦੀ ਹੈ। Punjab School Closed News Today

Punjab School Closed News Today

ਦੱਸ ਦਈਏ ਕਿ ਪੰਜਾਬ ਵਿਚ ਹੁਣ ਘੱਗਰ ਤੇ ਸਤਲੁਜ ਦੇ ਬੰਨ੍ਹ ਟੁੱਟਣ ਦਾ ਖ਼ਤਰਾ ਹੈ। ਬੇਸ਼ੱਕ ਕੱਲ੍ਹ ਭਾਖੜਾ ਡੈਮ ਵਿਚੋਂ ਪਾਣੀ ਘਟਾਉਣ ਨਾਲ ਸਤਲੁਜ ਦਰਿਆ ਦੇ ਕਰੀਬ ਅੱਧੀ ਦਰਜਨ ਬੰਨ੍ਹਾਂ ਦੇ ਟੁੱਟਣ ਦੇ ਖ਼ਤਰੇ ਨੂੰ ਟਾਲਿਆ ਜਾ ਸਕਿਆ ਹੈ, ਪਰ ਇਨ੍ਹਾਂ ਬੰਨ੍ਹਾਂ ਉਤੇ ਚੌਕਸੀ ਬਣੀ ਹੋਈ ਹੈ। ਦੂਜੇ ਪਾਸੇ ਘੱਗਰ ਦਰਿਆ ਦੇ ਪਾਣੀ ਨੇ ਫਸਲਾਂ ਨੂੰ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। Punjab School Closed News Today

Punjab School Closed News Today : ਵਿਦਿਆਰਥੀਆਂ ‘ ਚ ਖੁਸ਼ੀ

ਜਲ ਸਰੋਤ ਵਿਭਾਗ ਨੇ ਘੱਗਰ ਉਤੇ ਜਿਥੇ ਮੁਲਾਜ਼ਮਾਂ ਨੂੰ ਦਿਨ ਰਾਤ ਲਈ ਤਾਇਨਾਤ ਕੀਤਾ ਹੈ, ਉੱਥੇ ਆਮ ਲੋਕ ਵੀ ਬੰਨ੍ਹਾਂ ਉਤੇ ਪਹਿਰਾ ਦੇ ਰਹੇ ਹਨ। ਘੱਗਰ ਤੇ ਸਤਲੁਜ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਸਤਲੁਜ ਦਰਿਆ ’ਚ ਕੱਲ੍ਹ 70 ਹਜ਼ਾਰ ਕਿਊਸਕ ਪਾਣੀ ਭਾਖੜਾ ਡੈਮ ’ਚੋਂ ਛੱਡਿਆ ਜਾ ਰਿਹਾ ਸੀ।

” Punjab School Closed News Today ”

ਲੁਧਿਆਣਾ ਦੇ ਪਿੰਡ ਸਸਰਾਲੀ ਨੇੜਲੇ ਬੰਨ੍ਹ ਲਈ ਖ਼ਤਰਾ ਬਣ ਗਿਆ ਤਾਂ ਫ਼ੌਰੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੀਬੀਐੱਮਬੀ ਨਾਲ ਸੰਪਰਕ ਕੀਤਾ। ਭਾਖੜਾ ਡੈਮ ਤੋਂ 85 ਹਜ਼ਾਰ ’ਚੋਂ ਫ਼ੌਰੀ 15 ਹਜ਼ਾਰ ਕਿਊਸਕ ਪਾਣੀ ਘਟਾ ਦਿੱਤਾ ਗਿਆ। ਸਤਲੁਜ ਦਰਿਆ ਉਤੇ ਚਮਕੌਰ ਸਾਹਿਬ ਖੇਤਰ ਦੇ ਦੋ ਬੰਨ੍ਹ, ਨਵਾਂ ਸ਼ਹਿਰ ਜ਼ਿਲ੍ਹੇ ਵਿਚਲੇ ਦੋ ਬੰਨ੍ਹ ਅਤੇ ਜ਼ਿਲ੍ਹਾ ਲੁਧਿਆਣਾ ਵਿਚਲੇ ਤਿੰਨ ਬੰਨ੍ਹ ਖ਼ਤਰੇ ਦੀ ਘੰਟੀ ਹਨ ਜਿਨ੍ਹਾਂ ਨੂੰ ਲੋਕਾਂ ਨੇ ਹਾਲੇ ਤੱਕ ਠੱਲ੍ਹ ਪਾਈ ਹੋਈ ਹੈ। Punjab School Closed News Today

Punjab School Holiday Update
My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *