Punjab News: ਹਾੜ੍ਹੀ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦੇਣ ਲਈ ਕਿਸਾਨ ਸਿਖਲਾਈ ਕੈਂਪ ਲਾਇਆ

Nishi Kashyap
2 Min Read

Punjab News: ਭੁੱਚੋ ਮੰਡੀ ਨਥਾਣਾ 15, ਮਾਰਚ (ਹਰਬੰਸ ਸਿੰਘ ਭੋਲਾ) ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ ਹਰਬੰਸ ਸਿੰਘ ਜੀ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਹਰਜਸ ਨਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਬਲਾਕ ਨਥਾਣਾ ਦੇ ਪਿੰਡ ਨਥਾਣਾ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਤੇ ਨਰਮੇ ਦੀ ਸੁਚੱਜੀ ਕਾਸ਼ਤ ਦੀ ਤਿਆਰੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਕੈਂਪ (Punjab News)ਦੀ ਸ਼ੁਰੂਆਤ ਕਰਦਿਆਂ ਜਸਵਿੰਦਰ ਕੌਰ ਖੇਤੀਬਾੜੀ ਵਿਕਾਸ

ਅਫਸਰ, ਟ੍ਰੇਨਿੰਗ (ਬਠਿੰਡਾ)ਨੇ ਕਿਸਾਨਾਂ ਨੂੰ ਸਰੋਂ ਦੀ ਫ਼ਸਲ ਵਿੱਚ ਖਾਦਾਂ ਬੀਮਾਰੀਆਂ ਕੀੜਿਆਂ ਮਕੌੜਿਆਂ ਦੀ ਰੋਕਥਾਮ ਵਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਆਤਮਾਂ ਸਕੀਮ ਅਧੀਨ ਕਿਸਾਨ ਗੋਸ਼ਟੀ ਤੇ ਫ਼ਸਲੀ ਵਿਭਿੰਨਤਾ (Punjab News) ਤਹਿਤ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਲਈ ਉਤਸ਼ਾਹਿਤ ਕੀਤਾ।

ਡਾਕਟਰ ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ (ਪੀ ,ਪੀ) ਨਰਮੇ ਦੀ ਸੁਚੱਜੀ ਕਾਸ਼ਤ ਵਾਰੇ ਨਰਮੇ ਦੀਆਂ ਛਟੀਆਂ ਨੂੰ ਝਾੜਕੇ ਰਹੰਦਾ ਖੂਹੰਦ ਨਸ਼ਟ ਕਰਨ ਅਤੇ ਆਲਾ ਦੁਆਲਾ ਨਦੀਨ ਰਹਿਤ ਕਰਨ ਦੀ ਮਹਿੰਮ ਵਾਰੇ ਚਾਨਣਾ ਪਾਇਆ। (Punjab News) ਡਾਕਟਰ ਰਾਜਵੀਰ ਕੌਰ ਖੇਤੀਬਾੜੀ ਅਫ਼ਸਰ ਟ੍ਰੇਨਿੰਗ ਨੇ ਕਣਕ ਦੀ ਫ਼ਸਲ ਨੂੰ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ 13:0045ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਪੀਲੀ ਕੁੰਗੀ ਤੇ ਚੇਤੇ ਦੀ ਰੋਕਥਾਮ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।

ਡਾਕਟਰ ਜਗਦੀਪ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ ਕਲਿਆਣ ਸੁੱਖਾ ਨੇ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਕਰਨ ਲਈ ਯੂਨੀਵਰਸਿਟੀ ਤੋਂ ਸਿਫ਼ਾਰਸ਼ ਕਿਸਮਾਂ ਵਾਰੇ ਅਤੇ ਬੀਜਾਈ ਸਬੰਧੀ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ (Punjab News) ਉਨ੍ਹਾਂ ਨੇ ਮਿੱਟੀ ਤੇ ਪਾਣੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੂਝਵਾਨ ਕਿਸਾਨਾਂ ਵੱਡੀ ਗਿਣਤੀ ਵਿੱਚ ਭਾਗ ਲਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *