ਬਰਨਾਲਾ
Punjab News: ਸਿਵਿਲ ਡਿਫੈਂਸ ਬਰਨਾਲਾ ਟੀਮ ਵਲੰਟੀਅਰਾਂ ਵੱਲੋਂ ਮਹਾਨ ਸ਼ਹੀਦਾਂ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕੀਤਾ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਨੂੰ ਸਿਵਿਲ ਡਿਫੈਂਸ ਦੇ ਡਿਪਟੀ ਚੀਫ ਵਾਰਡਨ ਅਤੇ ਪ੍ਰਸਿੱਧ ਮੋਟੀਵੇਟਰ ਚਰਨਜੀਤ ਕੁਮਾਰ ਮਿੱਤਲ ਨੇ ਮਸ਼ਾਲ ਰੌਸ਼ਨ ਕਰਕੇ ਰਵਾਨਾ ਰੇਲਵੇ ਸਟੇਸ਼ਨ ਬਰਨਾਲਾ ਤੋਂ ਰਵਾਨਾ ਕੀਤਾ। ਸਮੂਹ ਵਲੰਟੀਅਰ ਸਿਵਿਲ ਡਿਫੈਂਸ ਵਰਦੀ ਵਿੱਚ ਹਾਜ਼ਰ ਹੋਏ।
(Punjab News) ਸਿਵਿਲ ਡਿਫੈਂਸ ਦੇ ਚੀਫ ਵਾਰਡਨ ਸ੍ਰੀ ਮਹਿੰਦਰ ਕੁਮਾਰ ਕਪਿਲ ਦੀ ਅਗਵਾਈ ਹੇਠ ਇਹ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ‘ਤੇ ਪੁੱਜਿਆ। ਇਸ ਮੌਕੇ ਭਾਰਤ ਦੇਸ਼ ਦੀ (Punjab News) ਏਕਤਾ ਅਖੰਡਤਾ, ਸਦਭਾਵਨਾ ਨੂੰ ਕਾਇਮ ਰੱਖਣ ਅਤੇ ਦੇਸ਼ ਦੇ ਸ਼ਹੀਦਾਂ ਵੱਲੋਂ ਫਾਂਸੀ ਨੂੰ ਚੁੰਮਣ ਵੇਲ਼ੇ ਲਾਏ ਨਾਅਰੇ “ਇਨਕਲਾਬ ਜ਼ਿੰਦਾਬਾਦ” ਗੂੰਜੇ।

(Punjab News) ਸਿਵਿਲ ਡਿਫੈਂਸ ਦੇ ਚੀਫ ਵਾਰਡਨ ਸ਼੍ਰੀ ਮਹਿੰਦਰ ਕੁਮਾਰ ਕਪਿਲ, ਡਿਪਟੀ ਚੀਫ (Punjab News) ਵਾਰਡਨ ਚਰਨਜੀਤ ਕੁਮਾਰ ਮਿੱਤਲ, ਪੋਸਟ ਵਾਰਡਨ ਇੰਸਪੈਕਟਰ ਅਸ਼ੋਕ ਕੁਮਾਰ ਸ਼ਰਮਾ, ਪੋਸਟ ਵਾਰਡਨ ਅਖਿਲੇਸ਼ ਬਾਂਸਲ, ਪੋਸਟ ਵਾਰਡਨ ਮੈਡਮ ਰਜਿੰਦਰ ਕੌਰ, ਪੋਸਟ ਵਾਰਡਨ ਜੁਗਰਾਜ ਸਿੰਘ ਪੰਡੋਰੀ ਨਗਰ ਕੌਂਸਲਰ, ਡਾਕਟਰ ਭਰਪੂਰ ਸਿੰਘ, ਈਵੈਂਟ ਮੈਨੇਜਰ ਪਾਂਪੋਸ਼ ਕੌਲ ਆਦਿ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸਦੇ ਨਾਲ ਹੀ ਰੇਲਵੇ ਸਟੇਸ਼ਨ ‘ਤੇ ਰੌਸ਼ਨ ਹੋਈ ਮਸ਼ਾਲ ਨਾਲ ਸ਼ਹੀਦ ਭਗਤ ਸਿੰਘ ਚੌਕ ‘ਤੇ ਰੱਖੀ ਗਈ ਪਵਿੱਤਰ ਜੋਤ ਨੂੰ ਰੌਸ਼ਨ
ਕੀਤਾ। ਇਸ ਮੌਕੇ ਪੰਜਾਬ ਹੋਮ ਗਾਰਡ ਤੇ ਸਿਵਿਲ ਡਿਫੈਂਸ ਕਮਾਂਡੈਂਟ ਸ. ਰਛਪਾਲ ਸਿੰਘ ਨੇ ਸ਼ਹੀਦਾਂ ਨੂੰ ਵਰਚੁਅਲੀ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਕੈਂਡਲ ਮਾਰਚ ਦੌਰਾਨ ਕਾਫੀ ਗਿਣਤੀ ਮਹਿਲਾ ਵਲੰਟੀਅਰ ਦੀ ਰਹੀ ਅਤੇ ਲੋਕਾਂ ਨੇ ਮੋਮਬੱਤੀ ਮਾਰਚ ਦਾ ਸਵਾਗਤ ਕੀਤਾ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
