Punjab News: ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਵਿਖੇ ਮਨਾਇਆ ‘ ਕਿੰਡਰਗਰਟਨ ਗ੍ਰੈਜੂਏਸ਼ਨ ਡੇਅ’

Nishi Kashyap
4 Min Read

ਰਾਮਪੁਰਾਫੂਲ, 20 ਮਾਰਚ (ਮਨਮੋਹਨ ਗਰਗ)

ਗ੍ਰੈਜੂਏਸ਼ਨ – (Punjab News) ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਣ ਅਤੇ ਹਰ ਉਸ ਚੀਜ਼ ਨੂੰ ਅਲਵਿਦਾ ਕਹਿਣ ਦਾ ਸਮਾਂ ਹੈ ਜਿਸ ਨੇ ਤੁਹਾਨੂੰ ਮੁਸਕਰਾਉਣ ਦਾ ਕਾਰਨ ਦਿੱਤਾ ਹੈ। ਇਹ ਅਤੀਤ ਦੀਆਂ ਨਿੱਘੀਆਂ ਯਾਦਾਂ ਅਤੇ ਭਵਿੱਖ ਲਈ ਵੱਡੇ ਸੁਪਨੇ ਹਨ। ਕਿੰਡਰਗਾਰਟਨ ਗ੍ਰੈਜੂਏਸ਼ਨ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਇੱਕ ਦਿਲਚਸਪ ਮੀਲ ਪੱਥਰ ਹੈ ਕਿਉਂਕਿ ਇਹ ਉਮੀਦਾਂ ਅਤੇ ਸੰਭਾਵਨਾਵਾਂ ਨਾਲ ਭਰੇ ਭਵਿੱਖ ਵੱਲ ਉਹਨਾਂ ਦਾ ਪਹਿਲਾ ਕਦਮ ਹੈ। ਇਹ ਇੱਕ ਨਵੀਂ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਉਹਨਾਂ ਦੇ ਸਕੂਲੀ ਜੀਵਨ, ਗਿਆਨ (Punjab News) ਅਤੇ ਸਿੱਖਿਆ ਵੱਲ ਉਹਨਾਂ ਦੁਆਰਾ ਸ਼ੁਰੂ ਕੀਤੇ ਸਫ਼ਰ ਵਿੱਚ ਨਵੇਂ ਪਹਿਲੂ ਜੋੜਦਾ ਹੈ।

ਤਰੱਕੀ Punjab News ਅਤੇ ਵਿਕਾਸ ਦਾ ਜਸ਼ਨ ਮਨਾਉਣ ਲਈ, ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਨੇ ਵਿਦਿਆਰਥੀਆਂ ਦੀ ਸਾਲ ਭਰ ਦੀ ਸਿੱਖਿਆ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਸਟੇਜ ਗਤੀਵਿਧੀਆਂ ਨਾਲ ਭਰਪੂਰ ਗ੍ਰੈਜੂਏਸ਼ਨ ਦਿਵਸ ਮਿਤੀ 15 ਮਾਰਚ ਨੂੰ ਮਨਾਇਆ ਗਿਆ।

ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਅਤੇ ਉਨ੍ਹਾਂ ਨੂੰ ਵਧੀਆ ਸਿਖਿਆਰਥੀ ਬਣਨ (Punjab News) ਕੇ ਲਈ ਉਤਸ਼ਾਹਿਤ ਕਰਨ ਲਈ ਸਕੂਲ ਦੇ ਪ੍ਰਧਾਨ ਸ਼੍ਰੀ ਗਗਨ ਬਾਂਸਲ, ਜਨਰਲ ਸਕੱਤਰ ਸ੍ਰੀਮਤੀ ਨਮਿਤਾ ਬਾਂਸਲ ਅਤੇ ਪ੍ਰਿੰਸੀਪਲ ਸ੍ਰੀਮਤੀ ਗੀਤਾ ਪਿੱਲੇ ਨੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਮਹੱਤਵਪੂਰਨ ਬਣਾਇਆ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਣ ਕਰਕੇ ਕੀਤੀ ਗਈ । ਇਸ ਤੋਂ ਬਾਅਦ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੁਆਰਾ ਗ੍ਰੈਜੂਏਸ਼ਨ ਗੀਤ ਪੇਸ਼ ਕੀਤਾ।ਫਿਰ ਜਸ਼ਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਆਇਆ, ਜਦੋਂ ਸੀਨੀਅਰ (Punjab News) ਕੇਜੀ ਦੇ ਹਰੇਕ ਸੈਕਸ਼ਨ ਦੇ ਵਿਦਿਆਰਥੀਆਂ ਨੇ ਆਪਣੇ ਕੇਜੀ ਕਨਵੋਕੇਸ਼ਨ ਲਈ ਸਟੇਜ ‘ਤੇ ਤੁਰਦੇ ਹੋਏ ਆਪਣੇ ਬਾਰੇ ਤੇ ਆਪਣੇ ਸੁਪਨਿਆਂ ਬਾਰੇ ਜਾਣਕਾਰੀ ਦਿੱਤੀ।

ਬੱਚਿਆਂ ਨੇ ਆਪਣੀਆਂ ਭਾਵਨਾਵਾਂ ਦਾ ਵਰਨਣ ਇੰਨੇ ਵਧੀਆਂ ਤੇ ਮਨਮੋਹਕ ਅੰਦਾਜ਼ ਵਿੱਚ ਕੀਤਾ ਕਿ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ, ਜਿਸ ਨੇ ਫਕੰਸ਼ਨ ਦੇ ਮਾਹੌਲ ਅਤੇ ਮੂਡ ਨੂੰ ਸਰਬ ਉੱਚਾ ਬਣਾ ਦਿੱਤਾ। ਬੱਚਿਆਂ ਦੇ ਮੁਸਕਰਾਉਂਦੇ ਚਿਹਰਿਆਂ ਤੇ ਜੋਸ਼ੀਲੇ ਅੰਦਾਜ਼ ਦਾ ਦਰਸ਼ਕਾਂ ਵੱਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸੀਨੀਅਰ ਕੇਜੀ ਦੇ ਨਿੱਕੇ ਪੰਜਾਬੀਆਂ ਤੇ ਪੰਜਾਬਣਾਂ ਵਲੋਂ ਪੰਜਾਬੀ ਡਾਂਸ ਪੇਸ਼ ਕੀਤਾ ਗਿਆ ।

ਇਹ ਸੱਚਮੁੱਚ ਛੋਟੇ ਬੱਚਿਆਂ ਲਈ ਇੱਕ ਖੁਸ਼ੀ ਭਰਿਆ ਅਤੇ ਯਾਦਗਾਰੀ ਦਿਨ ਸੀ ਕਿਉਂਕਿ ਉਨ੍ਹਾਂ ਨੇ ਸਾਡੇ ਪਤਵੰਤਿਆਂ ਤੋਂ ਗ੍ਰੈਜੂਏਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਸਨ। ਇਸ ਸਮਾਗਮ ਵਿੱਚ ਪਹੁੰਚੇ ਬੱਚਿਆਂ ਦੇ ਮਾਪਿਆ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਨਿਆ। ਇਸ ਮੌਕੇ ਤੇ ਬੋਲਦਿਆਂ ਸਕੂਲ ਪ੍ਰਧਾਨ ਸ਼੍ਰੀ ਗਗਨ ਬਾਂਸਲ, ਜਨਰਲ ਸਕੱਤਰ ਸ਼੍ਰੀਮਤੀ ਨਮਿਤਾ ਬਾਂਸਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੀਤਾ ਪਿੱਲੇ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਅਤੇ ਇਹਨਾਂ ਨੂੰ ਸਹੀ ਸਿੱਖਿਆਂ ਤੇ ਉੱਤਮ ਭਵਿੱਖ ਦੇਣਾ ਸਾਡਾ ਸਭ ਦਾ ਪਹਿਲਾ ਫਰਜ ਹੈ ਅਤੇ ਇਸ ਮੱਕਸਦ ਦੀ ਪ੍ਰਾਪਤੀ ਲਈ ਮਾਊਂਟ ਲਿਟਰਾ ਜੀ ਸਕੂਲ ਦੀ ਪ੍ਰੰਬੰਧਕੀ ਕਮੇਟੀ ਤੇ ਸਕੂਲ ਸਟਾਫ਼ ਪੂਰੀ ਤਨਦੇਹੀ ਨਾਲ ਕੰਮ ਕਰੇਗਾ ਤਾਂ ਜੋ ਸਕੂਲ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਂ ਸਕੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *