Punjab News: ਬਠਿੰਡਾ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ ਪ੍ਰੈਸ ਕਾਨਫਰੰਸ ਖੜੇ ਕੀਤੇ ਵੱਡੇ ਸਵਾਲ

Nishi Kashyap
3 Min Read

Punjab News: ਬਠਿੰਡਾ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ ਪ੍ਰੈਸ ਕਾਨਫਰੰਸ ਖੜੇ ਕੀਤੇ ਵੱਡੇ ਸਵਾਲਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾ ਦੀ ਭਰਤੀ ਹੋ ਰਹੀ ਹੈ। ਪ੍ਰੰਤੂ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਰਹੇ ਹਨ ਜਦੋਂ ਕਿ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਜਾਣੀ ਚਾਹੀਦੀ ਹੈ, (Punjab News)

ਇਹਨਾਂ ਨੇ ਇੱਕ ਆਡੀਓ ਵੀ ਮੀਡੀਆ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਗੱਲ ਕਰ ਰਿਹਾ ਆਦਮੀ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪੀਏ ਦੱਸਿਆ ਜਾ ਰਿਹਾ ਹੈ ਇਸ ਕਥਿਤ ਆਡੀਓ ਵਿੱਚ ਆਂਗਨਵਾੜੀ ਵਰਕਰਾਂ ਨੂੰ ਨੌਕਰੀ ਤੇ ਰੱਖਣ ਲਈ ਲਿਸਟ ਮੰਗੀ ਜਾ ਰਹੀ, (Punjab News)

ਮੀਡੀਆ ਨਾਲ ਗੱਲਬਾਤ ਕਰਦੇ ਆਂਗੜਵਾੜੀ ਦੇ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪਹਿਲਾਂ ਤਾਂ ਆਂਗਨਵਾੜੀ ਮੁਲਾਜ਼ਮਾਂ ਦੀ ਭਰਤੀ ਹੀ ਨਹੀਂ ਕੀਤੀ ਪਰੰਤੂ ਹੁਣ ਜੇ ਭਰਤੀ ਕੀਤੀ ਤਾਂ ਸਰਕਾਰ ਸਿਰਫ ਆਪਣੇ ਚਹੇਤੇ ਲੋਕਾਂ ਨੂੰ ਹੀ ਰੱਖ ਰਹੀ ਹੈ। (Punjab News)

ਸਾਨੂੰ ਆਂਗਨਵਾੜੀ ਵਰਕਰਾਂ ਨੂੰ ਬਹੁਤ ਹੀ ਘੱਟ ਤਨਖਾਹ ਮਿਲਦੀ ਹੈ ਪਰੰਤੂ ਸਾਨੂੰ ਆਪਣੀ ਤਨਖਾਹ ਲੈਣ ਵਾਸਤੇ ਵੀ ਹਾਈਕੋਰਟ ਦਾ ਸਹਾਰਾ ਲੈਣਾ ਪਿਆ ਹਾਲਾਂਕਿ ਇਸ ਸਕੀਮ ਵਿੱਚ 60 ਫੀਸਦੀ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਅਤੇ 40 ਫੀਸਦੀ ਸਟੇਟ ਸਰਕਾਰ ਪਰ ਫਿਰ ਵੀ ਸਾਡੇ ਵਰਕਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। (Punjab News)

ਹਰਗੋਬਿੰਦ ਕੌਰ ਨੇ ਕਿਹਾ ਕਿ ਇਨਾ ਹੀ ਨਹੀਂ ਇਸ ਤੋਂ ਪਹਿਲਾਂ ਆਂਗਣਵਾੜੀ ਵਿੱਚ ਜਾਣ ਵਾਲੇ ਰਾਸ਼ਨ ਵਿੱਚ ਵੀ ਵੱਡਾ ਘਪਲਾ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਗੰਦਾ ਖਾਣਾ ਪਰੋਸਿਆ ਜਾ ਰਿਹਾ ਹੈ, ਜਦੋਂ ਕਿ ਖਾਣਾ ਸਪਲਾਈ ਕਰਨ ਵਾਲੀ ਕੰਪਨੀ ਨੂੰ ਬਲੈਕ ਲਿਸਟ ਕੀਤਾ ਹੋਇਆ ਹੈ, (Punjab News)

ਹਰਗੋਬਿੰਦ ਕੌਰ ਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੇ ਪੇਸ਼ ਕੀਤੇ ਗਏ ਰਿਪੋਰਟ ਕਾਰਡ ਤੇ ਵੀ ਸਵਾਲ ਚੁੱਕਦੇ ਕਿਹਾ ਕਿ ਚਾਰ ਸਾਲ ਵਿੱਚ ਪੰਜਾਬ ਦੀ ਸਰਕਾਰ ਨੇ ਕੋਈ ਵੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਪੂਰਾ ਨਹੀਂ ਕੀਤਾ,

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *