ਬਠਿੰਡਾ, 17 ਮਾਰਚ (ਜਗਸੀਰ ਭੁੱਲਰ)
Punjab News: ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਅਤੇ ਸ਼ਹਿਰ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਦੇ ਹੋਏ ਬਠਿੰਡਾ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਇਹਨਾਂ ਵਾਰਦਾਤਾਂ ਕਾਰਨ ਪੁਲਿਸ ਵਿਭਾਗ ਦੀ ਕਾਫੀ ਕਿਰਕਰੀ ਹੋ ਰਹੀ ਸੀ ਅਤੇ ਜਨਤਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਨ੍ਹਾਂ ਵਾਰਦਾਤਾਂ ਨੂੰ ਸੁਲਝਾਉਣ ਵਿੱਚ ਪੁਲਿਸ ਦੇ ਨਾਲ-ਨਾਲ ਇੱਕ ਸਾਬਕਾ ਫੌਜੀ ਦੀ ਦਲੇਰੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। Punjab News
ਸਥਾਨਕ ਸੈਕਟਰੀਏਟ ਵਿੱਚ ਕੀਤੀ ਗਈ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਹਾਂਡਾ ਸਿਟੀ ਕਾਰ, ਇੱਕ ਸਕੂਟਰੀ, ਇੱਕ ਮੋਟਰਸਾਈਕਲ ਅਤੇ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਹਾਂਡਾ ਸਿਟੀ ਕਾਰ ਖੋਹਣ ਦੀ ਵਾਰਦਾਤ ਸਮੇਂ ਉੱਥੋਂ ਲੰਘ ਰਹੇ ਸਾਬਕਾ ਫੌਜੀ ਕੁਲਬੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੁਟੇਰਿਆਂ ਦਾ ਪਿੱਛਾ ਕੀਤਾ। ਕੁਲਬੀਰ ਸਿੰਘ ਨੇ ਆਪਣਾ ਮੋਟਰਸਾਈਕਲ ਲੁਟੇਰਿਆਂ ਦੀ ਕਾਰ ਦੇ ਪਿੱਛੇ ਲਗਾ ਲਿਆ ਅਤੇ ਮਾਲ ਰੋਡ ‘ਤੇ ਜਾ ਕੇ ਉਨ੍ਹਾਂ ਨੂੰ ਘੇਰ ਲਿਆ, ਜਿਸ ਕਾਰਨ ਪੁਲਿਸ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਦਬੋਚਣ ਵਿੱਚ ਕਾਮਯਾਬ ਰਹੀ। Punjab News
ਇਸ ਮਾਮਲੇ ਵਿੱਚ ਪੁਲਿਸ ਨੇ ਮਨਜਿੰਦਰ ਸਿੰਘ ਅਤੇ ਰੋਹਿਤ ਕੁਮਾਰ (ਵਾਸੀ ਅੰਬੇਦਕਰ ਨਗਰ) ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਹਾਂਡਾ ਸਿਟੀ ਕਾਰ (PB03 AM-7980) ਤੋਂ ਇਲਾਵਾ ਇੱਕ ਖੋਹੀ ਹੋਈ ਜੁਪੀਟਰ (Punjab News) ਸਕੂਟਰੀ ਅਤੇ 1000 ਰੁਪਏ ਨਕਦੀ ਵੀ ਬਰਾਮਦ ਹੋਈ ਹੈ। Punjab News
ਇੱਕ ਹੋਰ ਮਾਮਲੇ ਵਿੱਚ, ਥਾਣਾ ਕੋਤਵਾਲੀ ਦੀਆਂ ਟੀਮਾਂ ਨੇ ਔਰਤਾਂ ਦੀਆਂ ਵਾਲੀਆਂ ਖੋਹਣ ਵਾਲੇ ਦੋ ਮੁਲਜ਼ਮਾਂ ਨਿਰਮਲਜੀਤ ਸਿੰਘ ਅਤੇ ਅਜੇਪਾਲ ਸਿੰਘ (ਵਾਸੀ ਦਾਨ ਸਿੰਘ ਵਾਲਾ) ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ (PB 62-5799) ਵੀ ਬਰਾਮਦ ਹੋਇਆ ਹੈ, ਜੋ ਕਿ ਜਾਂਚ ਦੌਰਾਨ ਚੋਰੀ ਦਾ ਪਾਇਆ ਗਿਆ। ਪੁਲਿਸ ਰਿਕਾਰਡ ਮੁਤਾਬਕ ਨਿਰਮਲਜੀਤ ਸਿੰਘ ‘ਤੇ ਪਹਿਲਾਂ ਹੀ 10 ਅਤੇ ਅਜੇਪਾਲ ‘ਤੇ 5 ਅਪਰਾਧਿਕ ਮੁਕੱਦਮੇ ਦਰਜ ਹਨ।
ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਸ਼ਹਿਰ ਦੀਆਂ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। Punjab News
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
