Punjab News: ਨਥਾਣਾ ਦੇ ਆਸ-ਪਾਸ ਭਾਰੀ ਝੱਖੜ ਮੀਂਹ ਨਾਲ ਪਏ ਗੜੇ, ਫ਼ਸਲਾਂ ਦਾ ਹੋਇਆ ਨੁਕਸਾਨ

Nishi Kashyap
2 Min Read

Punjab News: ਭੁੱਚੋ ਮੰਡੀ ਨਥਾਣਾ 16ਮਾਰਚ (ਹਰਬੰਸ ਸਿੰਘ ਭੋਲਾ) ਕਣਕ ‘ਤੇ ਸਰੋਂ ਦੀ ਫ਼ਸਲ ਜੋਬਨ ‘ਤੇ ਨਥਾਣਾ ਦੇ ਪਿੰਡ ਦੇ ਇਲਾਕੇ ‘ਚ ਦੇ ਆਸ -ਪਾਸ ਤੇਜ਼ ਹਨੇਰੀ ਦੋਰਾਨ ਝੱਖੜ ਦੇ ਨਾਲ ਗੜੇਮਾਰੀ ਹੋਈ ਦੇ ਨਾਲ ਫ਼ਸਲਾ ਦਾ ਕਾਫੀ ਨੁਕਸਾਨ ਹੋਇਆ ਜਿਸ ਕਰਕੇ ਕਿਸਾਨਾਂ ਦੇ ਚੇਹਰਿਆਂ ਇਕ ਵਾਰ ਮੁਜੂਸੀ ਛਾ ਗਈ ਕਿਉਂਕਿ ਸਰੋਂ ਦੀ ਫ਼ਸਲ ਬਿਲਕੁਲ ਪੱਕ ਚੁੱਕੀ ਹੈ ਜਿਸ ਦਾ ਤੇਜ਼ ਝੱਖੜ ਤੇ ਹਨੇਰੀ ਕਾਰਨ ਬਹੁਤ ਨੁਕਸਾਨ ਹੋ ਗਿਆ ਉਸ ਦੇ ਨਾਲ ਹੀ ਜਿਨਾਂ ਦੀ ਕਣਕ ਦੀ ਫ਼ਸਲ ਨੂੰ ਪਾਣੀ ਲੱਗਿਆ ਹੋਇਆ ਸੀ ਉਹ ਕਣਕ ਇਕ ਵਾਰ ਧਰਤੀ ਤੇ ਵਿਛ ਗਈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਨਿਰਾਸ਼ਾ ਦਾ ਆਲਮ ਛਾ ਗਿਆ।

ਰਾਤ ਕਰੀਬ 8ਵਜੇ ਇਕਦਮ ਮੀਂਹ, ਹਨੇਰੀ, ਅਤੇ ਗੜੇਮਾਰੀ ਹੋਈ ਜ਼ੋ ਕਰੀਬ ਦੱਸ ਤੋਂ ਪੰਦਰਾਂ ਮਿੰਟ ਚਲਦੀ ਰਹੀ। ਜਿਸ ਨਾਲ ਫਸਲਾਂ ਦੇ ਭਾਰੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦਾ ਇਸ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਵਰਨਜੀਤ ਸਿੰਘ ਪੂਹਲੀ ਨੇ ਦੱਸਿਆ ਕਿ ਅਚਾਨਕ ਕੁਦਰਤੀ ਕਹਿਰ ਨਾਲ ਜਿੱਥੇ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੋਵੇਗਾ। Punjab News

ਉਥੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ ਕਿਉਂ ਕਿ ਮੋਸਮ ਵਿਭਾਗ ਅਨੁਸਾਰ ਜ਼ਿਆਦਾ ਗਰਮੀ ਹੋਣ ਤੋ ਬਾਅਦ ਇਕ ਦਮ ਠੰਡ ਹੋਣ ਨਾਲ ਫਸਲਾਂ ਦੇ ਨੁਕਸਾਨ ਦੇ ਨਾਲ ਲੋਕਾਂ ਦੇ ਬੀਮਾਰ ਹੋਣ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।ਇਸ ਕੁਦਰਤ ਦੀ ਕਰੋਪੀ ਕਾਰਨ ਸਰੋਂ,ਕਣਕ,ਤੇ ਛੋਲੇ ਆਦਿ ਫਸਲਾਂ ਦਾ ਕਾਫ਼ੀ ਨੁਕਸਾਨ ਦੇਖਣ ਨੂੰ ਮਿਲ ਸਕਦਾ ਜਿਸ ਦਾ ਸਿੱਧਾ ਅਸਰ ਕਿਸਾਨ ਤੇ ਕਿਸਾਨੀ ਤੇ ਪਵੇਗਾ ਇਹੋ ਝਖੜਾ, ਗੜੇਮਾਰੀ ਦੇ ਨਾਲ ਫਸਲਾਂ ਦੇ ਝਾੜ ਤੇ ਸਿਧਾ ਅਸਰ ਪੈਂਦਾ ਤੇ ਮਹਿੰਗਾਈ ਦਾ ਅਸਰ ਹੋਣਾ ਸੁਭਾਵਿਕ ਹੀ ਹੈ। Punjab News

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *