ਗੈਸ ਏਜੰਸੀ ਪ੍ਰਬੰਧਕ ਭੁੱਚੋ ਮੰਡੀ ਨਥਾਣਾ, 19 ਮਾਰਚ (ਹਰਬੰਸ ਸਿੰਘ ਭੋਲਾ )
Punjab News: ਜਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਭਾਵੇਂ ਐਲਪੀਜੀ ਗੈਸ ਦੀ ਕੋਈ ਘਾਟ ਨਾ ਹੋਣ ਸਬੰਧੀ ਬਿਆਨ ਦਿੱਤੇ ਜਾ ਰਹੇ ਹਨ ਪਰ ਇਸ ਤੋਂ ਉਲਟ ਆਪਣੇ ਘਰਾਂ ਦੇ ਚੁੱਲੇ ਤਪਾਉਣ ਲਈ ਅੱਜ ਵਰਦੇ ਮੀਹ ਦੀ ਠੰਢ ਵਿੱਚ ਗੈਸ ਏਜੰਸੀ ਨਥਾਣਾ ਅੱਗੇ ਵੱਡੀ ਗਿਣਤੀ ਵਿੱਚ ਖਪਤਕਾਰ ਲੰਬੀ ਲੈਣ ਲਗਾ ਕੇ ਸਿਲੰਡਰ ਲੈਣ ਲਈ ਪਰਚੀ ਦੀ ਉਡੀਕ ਕਰਦੇ ਰਹੇ ।
ਇਸ (Punjab News)ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਬੁਕਿੰਗ ਵੀ ਕਰਵਾ ਰੱਖੀ ਹੈ ਅਤੇ ਡੀਏਸੀ ਕੋਡ ਵੀ ਹੈ ਪਰ ਫਿਰ ਵੀ ਉਹਨਾਂ ਨੂੰ ਸਿਲੰਡਰ ਲੈਣ ਲਈ ਵਰਦੇ ਮੀਂਹ ਵਿੱਚ ਲੰਬੀ ਲਾਈਨ ਵਿੱਚ ਵਿੱਚ ਖੜਨਾ ਪੈ ਰਿਹਾ ਹੈ ਅਤੇ ਉਹ ਲੰਬੇ ਸਮੇ ਤੋਂ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ।
ਇਸ ਸਬੰਧੀ ਜਦੋਂ (Punjab News) ਗੈਸ ਏਜੰਸੀ ਵਿੱਚ ਜਾ ਕੇ ਲੱਗੀ ਲੈਣ ਦਾ ਕਾਰਨ ਪੁੱਛਿਆ ਤਾਂ ਉੱਥੇ ਏਜੰਸੀ ਵੱਲੋਂ ਹਾਜ਼ਰ ਵਿਅਕਤੀ ਗੌਰਵ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਸਿਸਟਮ ਬੰਦ ਹੋਣ ਕਾਰਨ ਪਰਚੀ ਨਹੀਂ ਨਿਕਲ ਰਹੀ ਜਿਸ ਕਰਕੇ ਸਿਲੰਡਰ ਲੈਣ ਵਾਲੇ ਖਪਤਕਾਰ ਲਗਾਤਾਰ ਆ ਰਹੇ ਹਨ ਪਰ ਪਰਚੀ ਨਿਕਲ ਵਿੱਚ ਆਈ ਖੜੋਤ ਕਾਰਨ ਲਗਾਤਾਰ ਲਾਈਨ ਵਿੱਚ ਵਾਧਾ ਹੋ ਰਿਹਾ ਹੈ ।
ਉਨਾ ਕਿਹਾ ਕਿ ਉਹ ਹਰ ਸੰਭਵ ਦਰੁਸਤੀ ਲਈ ਯਤਨਸ਼ੀਲ ਹਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
