Punjab News: ਟੀ. ਬੀ. ਦੇ ਮਰੀਜ਼ਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਬਿਲਕੁਲ ਮੁਫ਼ਤ ਹੈ: ਸੋਨਦੀਪ ਸਿੰਘ ਸੰਧੂ

Nishi Kashyap
3 Min Read

ਨਥਾਣਾ: (Punjab News) 24 ਮਾਰਚ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਨਥਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਉਮੇਸ਼ ਗੁਪਤਾ ਦੀ ਰਹਿਨੁਮਾਈ ਤਹਿਤ ਵਿਸ਼ਵ ਟੀ.ਬੀ. ਦਿਹਾੜੇ ਮੌਕੇ ਸਮੁਦਾਇਕ ਸਿਹਤ ਕੇਂਦਰ ਨਥਾਣਾ ਅਤੇ ਸਿਹਤ ਬਲਾਕ ਨਥਾਣਾ ਅਧੀਨ ਆਉਂਦੇ ਸਿਹਤ ਸੰਸਥਾਨਾਂ ਵਿਖੇ ਟੀ.ਬੀ. ਦੀ ਬਿਮਾਰੀ ਦੇ ਪ੍ਰਹੇਜ਼, ਇਲਾਜ ਅਤੇ ਸਿਹਤ ਸਹੂਲਤਾਂ ਬਾਰੇ (Punjab News) ਜਾਣਕਾਰੀ ਦਿੱਤੀ ਗਈ।

(Punjab News) ਆਈ.ਈ.ਸੀ. ਗਤੀਵਿਧੀਆਂ ਦੇ ਨੋਡਲ ਅਧਿਕਾਰੀ ਅਤੇ ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਟੀ.ਬੀ. ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕ ਲਾਗ ਦੀ ਬਿਮਾਰੀ ਹੈ ਜੋ ਹਵਾ ਵਿੱਚ ਮੌਜੂਦ ਮਾਈਕੋਬੈਕਟਿਰੀਅਮ ਟਿਊਬਰਕਲੋਸਿਸ ਦੁਆਰਾ ਮੁੱਖ ਤੌਰ ਤੇ ਫੇਫੜਿਆਂ ਉੱਪਰ ਅਸਰ ਕਰਦੀ ਹੈ। ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ ਮਰੀਜ਼ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਸੰਧੂ ਨੇ ਅੱਗੇ ਦੱਸਿਆ ਕਿ ਸਮੁਦਾਇਕ ਸਿਹਤ ਕੇਂਦਰ ਨਥਾਣਾ ਵਿਖੇ ਟੀ.ਬੀ. ਦਾ ਪਤਾ ਲਗਾਉਣ ਲਈ ਥੁੱਕ ਦੀ ਜਾਂਚ ਬਿਲਕੁਲ ਮੁਫ਼ਤ (Punjab News) ਕੀਤੀ ਜਾਂਦੀ ਹੈ, ਅਤੇ ਮਰੀਜ਼ ਵਿੱਚ ਟੀ.ਬੀ. ਦਾ ਪਤਾ ਲੱਗਣ ਤੇ ਇਸਦਾ ਇਲਾਜ ਵੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਨਾਂ ਖਰਚ ਤੋਂ ਮੁਫ਼ਤ ਕੀਤਾ ਜਾਂਦਾ ਹੈ।

ਇਸ ਮੌਕੇ ਸੀ. ਐਚ. ਓ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਬਿਮਾਰੀ ਦੇ ਕਾਰਕ ਬੈਕਟੀਰੀਆ ਦੀ ਸਭ ਤੋਂ ਪਹਿਲੀ ਖੋਜ 1882 ਈਸਵੀ ਵਿੱਚ ਡਾ. ਰਾਬਰਟ ਕੋਚ ਵੱਲੋਂ ਕੀਤੀ ਗਈ ਸੀ। ਭਾਰਤ ਦੇਸ਼ ਵਿੱਚ 1982 ਤੋਂ ਟੀ.ਬੀ. ਦਿਵਸ ਮਨਾਇਆ ਜਾ ਰਿਹਾ ਹੈ।

ਬਹੁਮੰਤਵੀ ਸਿਹਤ ਕਰਮਚਾਰੀ ਇਨਰੀਤ ਕੌਰ ਨੇ ਦੱਸਿਆ ਕਿ ਟੀ.ਬੀ. ਦੇ ਮਰੀਜ਼ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਤੋਂ ਸ਼ੁਰੂ ਹੋਣ ਤੋਂ ਬਾਅਦ ਮਰੀਜ਼ ਨੂੰ ਆਸ਼ਾ ਦੁਆਰਾ ਘਰ ਤੱਕ ਦਵਾਈ ਪਹੁੰਚਾਈ ਜਾਂਦੀ ਹੈ। ਬਹੁਮੰਤਵੀ ਸਿਹਤ ਕਰਮਚਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ 2022 ਵਿੱਚ 2820000 ਮਰੀਜ਼ ਮਿਲੇ ਸਨ, ਜਿਨ੍ਹਾਂ ਵਿੱਚੋਂ 331000 ਮਰੀਜ਼ਾਂ ਦੀ ਮੌਤ ਟੀ.ਬੀ. ਕਾਰਣ ਹੋਈ। ਇਸ ਮੌਕੇ ਵਿਭਾਗ ਦੀਆਂ ਆਸ਼ਾ ਅਤੇ ਆਮ ਲੋਕ ਮੌਜੂਦ ਰਹੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *