Punjab News: ਖਪਤਕਾਰ ਆਰ ਬੀ ਗੈਸ ਏਜੰਸੀ ਨਥਾਣਾ ‘ਚ ਗੈਸ ਸਲੰਡਰ ਭਰਵਾਉਣ ਕਨੀਓ ਪ੍ਰੇਸ਼ਾਨ

Nishi Kashyap
4 Min Read

ਭੁੱਚੋ ਮੰਡੀ ਨਥਾਣਾ ,18ਮਾਰਚ ( ਹਰਬੰਸ ਸਿੰਘ ਭੋਲਾ)

(Punjab News)ਮੌਜੂਦਾ ਜੰਗ ਦੇ ਮਾਹੌਲ ਵਿੱਚ ਗੈਸ ਏਜੰਸੀਆ ਖਪਤਕਾਰਾ ਦੇ ਸਿਰ ਸਲੰਡਰ ਨਾਲ ਚਾਹ ਪੱਤੀ ‘ਤੇ ਮੜ੍ਹ ਰਹੀਆਂ ਗੈਸ ਪਾਈਪ ਖਪਤਕਾਰ ਪ੍ਰੇਸ਼ਾਨ। ਏਜੰਸੀਆ ਆਪਣਾ ਸਮਾਨ ਵੇਚਣ ਦਾ ਲੈ ਰਹੀਆਂ ਨੇ ਲਾਹਾ ਤੇ KYC ਕਰਵਾਉਣ ਲਈ ਵੀ ਲਾਅ ‌ਰਹੇ ਨੇ ਬਹਾਨੇ

ਸਿਲੰਡਰ ਲੈਣ (Punjab News) ਲਈ ਸੜਕਾ ਤੋ ਵਿਧਾਨ ਸਭਾ ਤੱਕ ਆਵਾਜ ਬੁਲੰਦਕਰ ਰਹੇ ਹਨ ਪਰ ਫਿਰ ਵੀ ਕੰਪਨੀਆ ਵੱਲੋ ਨਿੱਤ ਨਵੇ ਬਣਾਏ ਜਾ ਰਹੇ ਨਿਯਮਾ ਕਾਰਨ ਗੈਸਸਿਲੰਡਰ ਖਪਤਕਾਰ ਕਾਫੀ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ । ਪ੍ਰਸ਼ਾਸਨ ,ਵੱਲੋ ਭਾਵੇ ਸਮੇ ,ਸਮੇ ਉਤੇ ਸਿਲੰਡਰ ਲੈਣ ਲਈ ਕੋਈ ਪ੍ਰੇਸਾਨੀ ਨਾ ਹੋਣ ਸੰਬੰਧੀ ਬਿਆਨ ਦਿੱਤੇ ਜਾ ਰਹੇ ਹਨ ਪਰ ਅਸਲ ਸਥਿਤੀ ਇਸ ਦੇ ਉਲਟ ਹੈ । (Punjab News)

ਆਰਬੀ ਗੈਸ ਏਜਸੀ ਨਥਾਣਾ ਵਿਖੇ ਸਿਲੰਡਰ ਲੈਣ ਪਹੁੰਚੇ ਖਪਤਕਾਰਾ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਬੰਦ ਹੋਣ ਕਾਰਨ ਸਿਲੰਡਰ ਨਹੀ ਦਿੱਤੇ ਗਏ। ਪਰ ਹੁਣ ਆਨਲਾਈਨ ਬੁਕਿੰਗ ਚਾਲੂ ਹੋਣ ਉਪਰੰਤ ਸਿਲੰਡਰ ਅਗਲੇ ਦਿਨਾ (Punjab News) ਵਿੱਚ ਦੇਣ ਦਾ ਲਾਰਾ ਲਾਕੇ ਮੋੜਿਆ ਜਾ ਰਿਹਾ ।

ਅੱਜ ਗੈਸ ਏਜੰਸੀ ਦੇ ਮੁੱਖ ਗੇਟ ਦੇ ਸਟਰ ਬੰਦ ਕਰਕੇ ਨਾਲ ਲੱਗਦੀ ਚਾਰਦਿਵਾਰੀ ਦੀ ਖਿੜਕੀ ਵਿੱਚਦੀ ਲੋਕਾ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅਤੇ 14 ਮਾਰਚ ਤੱਕ ਬੁੱਕ ਹੋਏ ਸਿਲੰਡਰ ਦੇਣ ਬਾਰੇ ਪੋਸਟਰ ਚਿਪਕਾਏ ਹੋਏ ਹਨ ਜਦਕਿ ਮੌਕੇ ਤੇ ਹਾਜ਼ਰ ਖਪਤਕਾਰਾ ਨੇ ਦੱਸਿਆ ਕਿ ਪਿਛਲੇ (Punjab News) ਕਾਫੀ ਦਿਨਾਂ ਤੋ ਆਨਲਾਈਨ ਬੁਕਿੰਗ ਬੰਦ ਸੀ ਜਿਸ ਕਰਕੇ 14 ਮਾਰਚ ਤੱਕ ਬੁਕਿੰਗ ਦੀ ਕੋਈ ਤੁੱਕ ਨਹੀ ਬਣਦੀ ।

ਇਸ ਮੌਕੇ ਕੁਝ ਖਪਤਕਾਰਾ ਨੇ ਕਥਿਤ ਤੌਰ ਤੇ 8 ਰੁਪਏ ਪ੍ਰਤੀ ਸਿਲੰਡਰ ਵੱਧ ਵਸੂਲਣ ਦੇ ਕਥਿਤ ਦੋਸ਼ ਲਗਾਏ।

ਇਕ ਅੰਗਹੀਣ ਨੌਜਵਾਨ ਨੇ ਦੱਸਿਆ ਕਿ ਉਹ ਵਾਰ ਵਾਰ ਗੇੜੇ ਮਾਰ ਰਿਹਾ ਪਰ ਤਕਨੀਕੀ ਕਾਰਨਾ ਕਰਕੇ ਉਸ ਨੂੰ ਹਰ ਵਾਰ ਵਾਪਸ ਮੌੜ ਦਿੱਤਾ ਜਾਦਾ ਹੈ ।

ਪਿੰਡ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਕਥਿਤ ਦੋਸ ਲਗਾਇਆ ਕਿ ਰਾਤ ਸਮੇ ਉਸ ਦੇ ਸਾਹਮਣੇ ਦੋ ਤਿੰਨ ਸਿਲੰਡਰ ਏਜੰਸੀ ਪ੍ਰਬੰਧਕਾ ਨੇ ਆਪਣੇ ਚਹੇਤਿਆ ਨੂੰ ਚੁਕਾਏ ਹਨ । ਉਨਾਂ ਮੰਗ ਕੀਤੀ ਨੇ ਏਜੰਸੀ ਵਿੱਚ ਵੰਡੇ ਗਏ ਸਲੰਡਰਾ ਦੀ ਜਾਚ ਅਤੇ ਭਵਿੱਖ ਵਿੱਚ ਸਾਰੇ ਖਪਤਕਾਰਾ ਨੂੰ ਬੁਕਿੰਗ ਅਨੁਸਾਰ ਸਿਲੰਡਰ ਦਿੱਤੇ ਜਾਣ ।

ਇਸ ਸੰਬੰਧੀ ਜਦੋ ਏਜੰਸੀ ਦੇ ਦਫਤਰ ਵਿੱਚ ਹਾਜਰ ਪ੍ਰਬੰਧਕ ਆਈਕੇ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਉਹ ਕੰਪਨੀ ਦੀਆ ਹਿਦਾਇਤਾ ਅਨੁਸਾਰ ਸਿਲੰਡਰਾ ਦੀ ਵੰਡ ਕਰ ਰਹੇ ਹਨ । ਕਿਸੇ ਵੀ ਖਪਤਕਾਰ ਤੋ ਕੋਈ ਰੁਪਏ ਵੱਧ ਨਹੀ ਵਸੂਲੇ ਜਾ ਰਹੇ । ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾ ਏਜੰਸੀ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ ।

ਉਨਾਂ ਦੱਸਿਆ ਕਿ ਕੰਪਨੀ ਵੱਲੋ ਉਨਾਂ ਨੂੰ ਚਾਹ ਅਤੇ ਗੈਸ ਸਿਲੰਡਰ ਦੀ ਪਾਇਪ ਵੇਚਣ ਦੇ ਟਾਰਗੇਟ ਦਿੱਤੇ ਗਏ ਹਨ ਪਰ ਉਹ ਫਿਰ ਵੀ ਇਸ ਸਾਰੇ ਬੋਝ ਨੂੰ ਆਪਣੇ ਸਿਰ ਪਾਕੇ ਖਪਤਕਾਰਾਂ ਨੇੰ ਸਿਰਫ ਸਲੰਡਰ ਹੀ ਦੇ ਰਹੇ ਹਨ ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *