Punjab News: ਭੁੱਚੋ ਮੰਡੀ ਨਥਾਣਾ 16 ਮਾਰਚ (ਹਰਬੰਸ ਸਿੰਘ ਭੋਲਾ) ਅਮਰੀਕਾ ਅਤੇ ਇਜਰਾਇਲ ਵੱਲੋਂ ਈਰਾਨ ਉੱਤੇ ਕੀਤੇ ਧੱਕੜ ਹਮਲੇ ਖਿਲਾਫ਼ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਰਾਮਪੁਰਾ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ ਅਤੇ ਇਸ ਜੰਗ ਦੇ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਗਈ। ਇਸ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਸ਼ਹੀਦ ਬੇਰੁਜਗਾਰ ਅਧਿਆਪਕ ਯਾਦਗਾਰੀ ਟਰੱਸਟ ਵਿੱਚ ਇਕੱਤਰਤਾ ਕੀਤੀ ਗਈ ਜੀਹਦੇ ਵਿੱਚ ਵੱਖ-ਵੱਖ ਤਬਕਿਆਂ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। Punjab News
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੁਬਾਈ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਇਰਾਨ ਅਮਰੀਕੀ ਧੋਂਸ ਮੰਨਣ ਤੋਂ ਨਾਬਰ ਹੈ ਅਤੇ ਇਸ ਕਰਕੇ ਇਹ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਵਿੱਚ ਵੱਡਾ ਅੜਿੱਕਾ ਜਾਪ ਰਿਹਾ ਹੈ। ਤੇਲ ਭੰਡਾਰਾਂ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ਅੰਦਰ ਅਮਰੀਕਾ ਬੇਰੋਕ ਟੋਕ ਲੁੱਟ ਜਾਰੀ ਰੱਖਣਾ ਚਾਹੁੰਦਾ ਹੈ ਅਤੇ ਇਜਰਾਇਲ ਇਸ ਖੇਤਰ ਅੰਦਰ ਉਸਦਾ ਵੱਡਾ ਹੱਥ ਠੋਕਾ ਹੈ। Punjab News
ਈਰਾਨ ਦੀ ਖਮੇਨੇਈ ਹਕੂਮਤ ਉਹਨਾਂ ਚੁਨਿੰਦਾ ਹਕੂਮਤਾਂ ਵਿੱਚੋਂ ਸੀ ਜਿਸਨੇ ਆਪਣੇ ਦੇਸ਼ਾਂ ਅੰਦਰ ਅਮਰੀਕੀ ਧੌਸ ਮੰਨਣ ਤੋਂ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ। ਟਰੰਪ ਹਕੂਮਤ ਪਿਛਲੇ ਲੰਬੇ ਸਮੇਂ ਤੋਂ ਇਸ ਉੱਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਹਨਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਡਟਿਆ ਰਿਹਾ ਹੈ। ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫੇਲ ਹੋ ਜਾਣ ਤੋਂ ਬਾਅਦ ਅਮਰੀਕਾ ਨੰਗੇ ਚਿੱਟੇ ਹਮਲੇ ‘ਤੇ ਉੱਤਰ ਆਇਆ ਹੈ।ਪਿਛਲੇ ਸਾਲ ਵੀ ਅਮਰੀਕੀ ਅਤੇ ਇਜ਼ਰਾਈਲੀ ਹਾਕਮਾਂ ਨੇ ਈਰਾਨ ਉੱਤੇ ਹਮਲੇ ਕੀਤੇ ਸਨ ਪਰ ਉਹ ਇਸਦੇ ਬਾਵਜੂਦ ਖਮੇਨੇਈ ਹਕੂਮਤ ਨੂੰ ਝੁਕਾ ਨਹੀਂ ਸਕੇ ਸਨ। Punjab News
ਹੁਣ ਉਹਨਾਂ ਨੇ ਵੱਡੀ ਪੱਧਰ ਉੱਤੇ ਹਵਾਈ ਹਮਲਿਆਂ ਨਾਲ ਇਸਦੇ ਸੁਪਰੀਮ ਲੀਡਰ ਤੇ ਉਹਨਾਂ ਦੇ ਪਰਿਵਾਰਕ ਜੀਅ ਅਤੇ ਚੋਟੀ ਦੇ ਫੌਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਾਰ ਕੇ ਇਸ ਦੇਸ਼ ਅੰਦਰ ਅਮਰੀਕਾ ਪੱਖੀ ਸਰਕਾਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। Punjab News
ਜੰਗਬਾਜ਼ ਅਮਰੀਕਾ ਅਤੇ ਇਜ਼ਰਾਈਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਸਕੂਲ ‘ਤੇ ਹਮਲਾ ਕਰਕੇ 150 ਤੋਂ ਵਧੇਰੇ ਲੜਕੀਆਂ ਨੂੰ ਕਤਲ ਕੀਤਾ ਹੈ । ਟਰੰਪ ਨੇ ਇਹ ਜੰਗ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਹਮਲਾ ਸਾਰੇ ਕੌਮਾਂਤਰੀ ਕਾਨੂੰਨ ਉਲੰਘ ਕੇ ਅਤੇ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਕੀਤਾ ਗਿਆ ਹੈ। Punjab News
ਇਕੱਤਰਤਾ ਵਿੱਚ ਸ਼ਾਮਲ ਲੋਕਾਂ ਨੇ ਜੰਗ ਵਿਰੋਧੀ ਬੈਨਰ, ਤਖਤੀਆਂ ਅਤੇ ਝੰਡੇ ਲੈ ਕੇ ਨਾਹਰੇ ਲਾਉਂਦਿਆਂ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਇਕੱਠ ਨੇ ਅਮਰੀਕੀ ਅਤੇ ਇਜ਼ਰਾਇਲੀ ਜੰਗਬਾਜ਼ ਹਾਕਮਾਂ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਮੰਗ ਕੀਤੀ ਕਿ ਈਰਾਨ ਉੱਤੇ ਵਿੱਢਿਆ ਹਮਲਾ ਤੁਰੰਤ ਬੰਦ ਕੀਤਾ ਜਾਵੇ। ਮੋਦੀ ਹਕੂਮਤ ਜੰਗਬਾਜ਼ ਇਜਰਾਇਲ ਨਾਲ ਸਾਂਝ ਪਾਉਣੀ ਬੰਦ ਕਰੇ।ਭਾਰਤ ਅੰਦਰ ਇਜਰਾਇਲ ਦਾ ਸਫਾਰਤਖਾਨਾ ਬੰਦ ਕੀਤਾ ਜਾਵੇ ਅਤੇ ਉਸ ਨਾਲ ਸਾਰੇ ਸੰਬੰਧ ਤੋੜੇ ਜਾਣ। Punjab News
ਮੋਦੀ ਹਕੂਮਤ ਅਮਰੀਕੀ ਦਬਾਅ ਅੱਗੇ ਝੁਕਣਾ ਬੰਦ ਕਰੇ। ਅਮਰੀਕਾ ਤੇ ਇਜ਼ਰਾਈਲ ਨਾਲ ਕੀਤੇ ਸਾਰੇ ਸਮਝੌਤੇ ਸੰਧੀਆਂ ਰੱਦ ਕੀਤੀਆਂ ਜਾਣ। ਉਹਨਾਂ ਨੇ ਲੋਕਾਂ ਨੂੰ ਇਸ ਨਿਹੱਕੀ ਜੰਗ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। Punjab News
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
