ਸਰਕਾਰੀ ਸਕੂਲਾਂ ਦਾ ਮਿਆਰ ਵਧੀਆ ਨਾ ਹੋਣ ਕਾਰਨ ਆਮ ਆਦਮੀ ਨਿੱਜੀ ਸਕੂਲਾਂ ਦੀ ਲੁੱਟ ਦਾ ਹੋ ਰਿਹਾ ਸ਼ਿਕਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੀ ਅਪ੍ਰੈਲ ਤੋਂ ਸਕੂਲਾਂ (Punjab Education System) ’ਚ ਸ਼ੁਰੂ ਹੋਏ ਨਵੇਂ ਵਿੱਦਿਅਕ ਸੈਸ਼ਨ ਵਿਚ ਨਿੱਜੀ ਸਕੂਲਾਂ ਦੀ ਫ਼ੀਸ ਨਾ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵਰਦੀਆਂ ਅਤੇ ਕਿਤਾਬਾਂ ਕਿਸੇ ਖ਼ਾਸ ਥਾਂ ਤੋਂ ਖ਼ਰੀਦਣ ਲਈ ਵੀ ਸਕੂਲ ਮਜਬੂਰ ਨਹੀਂ ਕਰ ਸਕਣਗੇ।
ਵੇਖਿਆ ਗਿਆ ਹੈ ਕਿ ਕੁਝ ਸਕੂਲ ਆਪਣੇ ਵੱਲੋਂ ਪ੍ਰਵਾਨਿਤ ਦੁਕਾਨਾਂ ਤੋਂ ਹੀ ਕਿਤਾਬਾਂ ਤੇ ਵਰਦੀਆਂ ਖ਼ਰੀਦਣ ਲਈ ਮਜਬੂਰ ਕਰਦੇ ਹਨ। ਸਰਕਾਰ ਦੇ ਉਪਰੋਕਤ ਫ਼ੈੈਸਲੇ ਬੇਸ਼ੱਕ ਸ਼ਲਾਘਾਯੋਗ ਹਨ ਪਰ ਅਜੇ ਵੀ ਸਕੂਲਾਂ ਦੇ ਕਈ ਅਜਿਹੇ ਖ਼ਰਚੇ ਹਨ ਜਿਨ੍ਹਾਂ ਦੀ ਮਾਰ ਝੱਲ ਰਿਹਾ ਹੈ ਆਮ ਆਦਮੀ। ਸਕੂਲਾਂ ਦੇ ਵਧ ਰਹੇ ਇਨ੍ਹਾਂ ਖ਼ਰਚਿਆਂ ਕਾਰਨ ਇਹ ਸਕੂਲ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ ।
Punjab Education System In 2022
ਸਰਕਾਰੀ ਸਕੂਲਾਂ ਦਾ ਮਿਆਰ ਵਧੀਆ ਨਾ ਹੋਣ ਕਾਰਨ ਆਮ ਆਦਮੀ ਕੋਲ ਦੂਜਾ ਕੋਈ ਰਸਤਾ ਵੀ ਨਹੀਂ ਹੈ। ਬਹੁਤੇ ਨਿੱਜੀ ਸਕੂਲਾਂ ’ਚ ਹਰ ਸਾਲ ਦਾਖ਼ਲਾ, ਮਹੀਨਾਵਾਰ ਫ਼ੀਸ, ਕਿਤਾਬਾਂ, ਵਰਦੀਆਂ ਤੇ ਆਵਾਜਾਈ ਦੇ ਖ਼ਰਚਿਆਂ ਤੋਂ ਇਲਾਵਾ ਹੋਰ ਕਈ ਅਜਿਹੇ ਖ਼ਰਚੇ ਹਨ ਜੋ ਆਮ ਆਦਮੀ ਦੀ ਤਨਖ਼ਾਹ ਤੋਂ ਵੀ ਕਿਤੇ ਜ਼ਿਆਦਾ ਹਨ।

ਜੇ ਦਾਖ਼ਲੇ ਦੀ ਹੀ ਗੱਲ ਕਰੀਏ ਤਾਂ ਹਰ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਤੋਂ ਨਵੀਂ ਕਲਾਸ ਵਿਚ ਜਾਣ ਮੌਕੇ ਹਰ ਸਾਲ ਦਾਖ਼ਲਾ ਵਸੂਲਿਆ ਜਾਂਦਾ ਹੈ। ਵਰਦੀ ਵੀ ਜ਼ਿਆਦਾਤਰ ਸਕੂਲਾਂ ਵਿਚ ਹਫਤੇ ਵਿਚ ਦੋ ਤਰ੍ਹਾਂ ਦੀ ਪਹਿਨਣੀ ਜ਼ਰੂਰੀ ਹੁੰਦੀ ਹੈ। ਟਰਾਂਸਪੋਰਟ ਦੇ ਖ਼ਰਚਿਆਂ ਦੀ ਗੱਲ ਵੀ ਨਾ ਹੀ ਕਰੀਏ ਤਾਂ ਚੰਗਾ ਹੈ।
ਬੇਸ਼ੱਕ ਵਾਰ-ਵਾਰ ਪੈਟਰੋਲ-ਡੀਜ਼ਲ ਦੇ ਰੇਟ ਵਧਾਉਣ ਲਈ ਸਰਕਾਰ ਵੀ ਦੋਸ਼ੀ ਹੈ ਪਰ ਇਨ੍ਹਾਂ ਖ਼ਰਚਿਆਂ ’ਚ ਜ਼ਿਆਦਾ ਵਾਧਾ ਕਰਨਾ ਵੀ ਠੀਕ ਨਹੀਂ।
ਬਿਲਡਿੰਗ ਫੰਡ ਦੇ ਨਾਂ ’ਤੇ ਵੀ ਕਾਫ਼ੀ ਪੈਸਾ ਵਸੂਲਿਆ ਜਾਂਦਾ ਹੈ। ਜੇ ਗਿਆਨ ਦਾ ਸਬੰਧ ਵੱਡੀਆਂ-ਵੱਡੀਆਂ ਇਮਾਰਤਾਂ ਨਾਲ ਹੀ ਹੁੰਦਾ ਤਾਂ ਇਬਰਾਹੀਮ ਲਿੰਕਨ ਕਦੇ ਅਮਰੀਕਾ ਦੇ ਰਾਸ਼ਟਰਪਤੀ ਨਾ ਬਣਦੇ।
ਕਈ ਸਕੂਲਾਂ ਵਿਚ ਹੋਮ ਵਰਕ ਦੇ ਨਾਂ ’ਤੇ ਮੁਸ਼ਕਲ ਕੰਮ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਘਰ ਵਾਸਤੇ ਦੇ ਦਿੱਤਾ ਜਾਂਦਾ ਹੈ। ਇੱਥੋਂ ਹੀ ਪੈਦਾ ਹੁੰਦੇ ਨੇ ਟਿਊਸ਼ਨ ਸੈਂਟਰ।
ਸਾਲਾਨਾ ਪ੍ਰੀਖਿਆਵਾਂ ਦੀ ਚਿੰਤਾ ਵਿਚ ਵਿਦਿਆਰਥੀ ਟਿਊਸ਼ਨ ਪੜ੍ਹਨ ਲਈ ਮਜਬੂਰ ਹੁੰਦਾ ਹੈ। (Worst Punjab Education System) ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਘੱਟ ਹੋਣਾ ਵੀ ਟਿਊਸ਼ਨਾਂ ਦਾ ਕਾਰਨ ਹੈ ਕਿਉਂਕਿ ਜ਼ਿਆਦਾਤਰ ਸਕੂਲਾਂ ’ਚ ਘੱਟ ਤਨਖ਼ਾਹ ਦੇ ਕੇ ਵੱਧ ਤਨਖ਼ਾਹ ’ਤੇ ਦਸਤਖ਼ਤ ਕਰਵਾਏ ਜਾਂਦੇ ਹਨ। ਪ੍ਰਾਜੈਕਟਾਂ ਦੇ ਨਾਂ ’ਤੇ ਵੱਡੇ-ਵੱਡੇ ਕੰਮ ਬੱਚਿਆਂ ਨੂੰ ਘਰ ਲਈ ਦੇ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਗਿਆਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ।
ਡੋਨੇਸ਼ਨ ਦੇ ਨਾਂ ’ਤੇ ਵੀ ਕਾਫ਼ੀ ਪੈਸੇ ਵਸੂਲੇ ਜਾਂਦੇ ਹਨ।
For Healthy Punjab Education System In 2022
ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਸਰਕਾਰੀ ਸਕੂਲਾਂ ਦਾ ਮਿਆਰ ਨਿੱਜੀ ਸਕੂਲਾਂ ਤੋਂ ਉੱਪਰ ਰੱਖਿਆ ਜਾਵੇਗਾ। ਜੇ ਇੰਜ ਹੁੰਦਾ ਹੈ ਤਾਂ ਸਹੀ ਅਰਥਾਂ ਵਿਚ ਆਮ ਆਦਮੀ ਨੂੰ ਰਾਹਤ ਮਿਲੇਗੀ।
Crime Awaz India