Punjab CM ਨੇ ਐਸਐਸਪੀ ਅਤੇ ਪੁਲਿਸ ਕਮਿਸ਼ਨਰਾਂ ਨੂੰ ਗੈਂਗਸਟਰਾਂ ਖਿ਼ਲਾਫ਼ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ
- ਅਧਿਕਾਰੀਆਂ ਨੂੰ ਗੈਂਗਸਟਰਵਾਦ ਦੇ ਖਾਤਮੇ ਲਈ ਠੋਸ ਮੁਹਿੰਮ ਆਰੰਭ ਕਰਨ ਦੀ ਕੀਤੀ ਹਦਾਇਤ
- ਅਧਿਕਾਰੀ ਆਪਣੇ ਅਧਿਕਾਰ ਖੇਤਰ ਵਿੱਚ ਕਾਨੂੰਨ ਵਿਵਸਥਾ ਦੀ ਉਲੰਘਣਾ ਲਈ ਨਿੱਜੀ ਤੌਰ `ਤੇ ਹੋਣਗੇ ਜਿ਼ੰਮੇਵਾਰ
- ਪ੍ਰਮੋਦ ਬੈਨ ਨੂੰ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਏਡੀਜੀਪੀ ਵਜੋਂ ਕੀਤਾ ਤਾਇਨਾਤ
- ਪੁਲਿਸ ਵਿਭਾਗ ਵੱਲੋਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਸ਼ਾਸਕੀ, ਥੋੜ੍ਹੇ ਸਮੇਂ ਦੇ ਅਤੇ ਦੰਡਕਾਰੀ ਉਪਾਅ ਸ਼ੁਰੂ
Punjab CM Bhagwant Mann’s New Orders
ਚੰਡੀਗੜ੍ਹ, 7 ਅਪ੍ਰੈਲ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੁਲਿਸ ਕਮਿਸ਼ਨਰਾਂ (ਸੀਪੀਜ਼) ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ (ਐਸਐਸਪੀਜ਼) ਨੂੰ ਨਿੱਜੀ ਤੌਰ `ਤੇ ਗੈਂਗਸਟਰਾਂ ਵਿਰੁੱਧ ਲੜਾਈ ਵਿੱਚ ਆਪਰੇਸ਼ਨਾਂ ਅਤੇ ਪੁੱਛਗਿੱਛ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ ਹੈ।
ਸੂਬੇ ਦੇ ਸਾਰੇ ਸੀਪੀਜ਼ ਅਤੇ ਐਸਐਸਪੀਜ਼ ਨੂੰ ਲਿਖੇ ਇੱਕ ਪੱਤਰ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵਧੀਆ ਆਗੂ ਮੋਹਰੀ ਊਮੀਕਾ ਨਿਭਾ ਕੇ ਮਿਸਾਲ ਕਾਇਮ ਕਰਦੇ ਹਨ ਅਤੇ ਪੰਜਾਬ ਪੁਲਿਸ ਦੀ ਪੇਸ਼ੇਵਰ ਪਹੁੰਚ ਅਤੇ ਦੇਸ ਪ੍ਰਤੀ ਸੇਵਾ ਪੁਰਾਣੀ ਮਹਾਨ ਪਰੰਪਰਾ ਹੈ।
ਪੁਲਿਸ ਬਲ ਵਿੱਚ ਭਰੋਸਾ ਜ਼ਾਹਰ ਕਰਦਿਆਂ ਮਾਨ ਨੇ ਕਿਹਾ ਕਿ ਪੁਲਿਸ ਬਲ ਸੂਬੇ `ਚੋਂ ਗੈਂਗਸਟਰਵਾਦ ਦੇ ਖਾਤਮੇ ਲਈ ਠੋਸ ਮੁਹਿੰਮ ਵਿੱਢੇਗਾ ਅਤੇ ਬਹਾਦਰ ਅਫਸਰ ਆਗੂ ਵਜੋਂ ਇਸ ਵਿਚ ਅਹਿਮ ਭੂਮਿਕਾ ਨਿਭਾਉਣਗੇ।
Punjab CM Bhagwant Mann’s Anti Gangster Task Force

ਇਸ ਪੱਤਰ ਵਿਚ 5 ਅਪ੍ਰੈਲ ਨੂੰ ਹੋਈ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਦਾ ਹਵਾਲਾ ਦਿੰਦਿਆਂ, ਭਗਵੰਤ ਮਾਨ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ, ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਪੁਲਿਸ ਬਲਾਂ ਲਈ ਭਲਾਈ ਦੇ ਉਪਰਾਲਿਆਂ ਤੋਂ ਇਲਾਵਾ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਸਬੰਧੀ ਆਪਣੀ ਸਰਕਾਰ ਦੀ ਮੁੱਖ ਤਰਜੀਹ ਬਾਰੇ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਵਿੱਚੋਂ ਗੈਂਗਸਟਰਵਾਦ ਦੇ ਖਾਤਮੇ ਲਈ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) Anti Gangster Task Force ਦੇ ਗਠਨ ਦਾ ਵੀ ਐਲਾਨ ਕੀਤਾ।
Punjab CM ਭਗਵੰਤ ਮਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਏਜੀਟੀਐਫ (Anti Gangster Task Force) ਦੇ ਗਠਨ ਨਾਲ ਕਿਸੇ ਵੀ ਤਰ੍ਹਾਂ ਪੁਲਿਸ ਕਮਿਸ਼ਨਰੇਟ ਅਤੇ ਜਿ਼ਲ੍ਹਿਆਂ ਦੇ ਪੁਲਿਸ ਮੁਖੀਆਂ ਦੀ ਜਿ਼ੰਮੇਵਾਰੀ ਅਤੇ ਭੂਮਿਕਾ ਨੂੰ ਘੱਟ ਨਹੀਂ ਹੋਵੇਗੀ, ਕਿਉਂਕਿ ਦੋਵੇਂ ਹੀ ਆਪਣੇ ਅਧਿਕਾਰ ਖੇਤਰਾਂ ਵਿੱਚ ਅਪਰਾਧ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਿ਼ੰਮੇਵਾਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਲਈ ਨਿੱਜੀ ਤੌਰ `ਤੇ ਜਿ਼ੰਮੇਵਾਰ ਹੋਣਗੇ ਕਿਉਂਕਿ ਉਹ ਕਾਨੂੰਨ ਅਧੀਨ ਜਵਾਬਦੇਹ ਹਨ।
ਜਦੋਂ ਕਿ ਏਜੀਟੀਐਫ ਖੁਫੀਆ-ਅਧਾਰਤ ਕਾਰਵਾਈਆਂ `ਤੇ ਧਿਆਨ ਕੇਂਦਰਿਤ ਕਰੇਗਾ ਅਤੇ ਤਾਲਮੇਲ ਵਾਲੀ ਭੂਮਿਕਾ ਨਿਭਾਏਗਾ, Punjab CM ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੁਲਿਸ ਕਮਿਸ਼ਨਰ ਅਤੇ ਐਸਐਸਪੀਐਸ ਆਪਣੇ ਅਧੀਨ ਪੁਲਿਸ ਅਧਿਕਾਰੀਆਂ ਨੂੰ ਸੰਖੇਪ ਜਾਣਕਾਰੀ ਦੇ ਕੇ, ਅਪਰਾਧ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ, ਭਗੌੜੇ ਗੈਂਗਸਟਰਾਂ ਦੀ ਪਛਾਣ ਕਰਕੇ ਅਤੇ ਗੈਂਗਸਟਰ ਵਿਰੋਧੀ ਕਾਰਵਾਈਆਂ ਕਰਕੇ ਇਹਨਾਂ ਵਿਰੁੱਧ ਵੱਡੀ ਜੰਗ ਵਿੱਢਣਗੇ।
ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਥੋੜ੍ਹੇ ਸਮੇਂ ਲਈ ਕਈ ਪ੍ਰਸ਼ਾਸਕੀ, ਅਤੇ ਦੰਡਕਾਰੀ ਉਪਾਅ ਕੀਤੇ ਆਰੰਭ
Punjab CM
ਇਸ ਦੌਰਾਨ, ਪੰਜਾਬ ਸਰਕਾਰ ਵੱਲੋਂ ਏਡੀਜੀਪੀ ਸਪੈਸ਼ਲ ਕ੍ਰਾਈਮ ਅਤੇ ਇਕਨਾਮਿਕ ਕ੍ਰਾਈਮ ਵਿੰਗ ਪ੍ਰਮੋਦ ਬਾਨ ਨੂੰ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਦੇ ਏਡੀਜੀਪੀ, ਏਆਈਜੀ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓਕੂੂ) ਗੁਰਮੀਤ ਸਿੰਘ ਚੌਹਾਨ ਨੂੰ ਏਆਈਜੀ ਏਜੀਟੀਐਫ ਅਤੇ ਸੀਪੀ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀਆਈਜੀ ਏਜੀਟੀਐਫ ਤਾਇਨਾਤ ਕਰਕੇ ਅਤੇ ਡੀਐਸਪੀ ਖਰੜ ਬਿਕਰਮਜੀਤ ਸਿੰਘ ਬਰਾੜ ਨੂੰ ਡੀਐਸਪੀ ਏਜੀਟੀਐਫ ਦਾ ਵਾਧੂ ਚਾਰਜ ਦੇ ਕੇ ਸੂਬੇ ਭਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਕਦਮ ਚੁੱਕੇ ਗਏ ਹਨ।
Crime Awaz India