ਭਾਜਪਾ ਦੀ ਮੋਗਾ ਰੈਲੀ ਰਚੇਗੀ ਇਤਿਹਾਸ, 2027 ਵਿੱਚ ਜਿੱਤ ਦੇਵੇਗੀ ਸੰਕੇਤ- ਅਮਰਜੀਤ ਸ਼ਰਮਾ

Muskaan gill
2 Min Read

Public Support

Public Support : ਰਾਮਪੁਰਾਫੂਲ (ਗਰਗ) ਆਵਾਜ਼ ਇੰਡੀਆ ਟੁਡੇ- ਭਾਰਤੀਆ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ ਆਯੋਜਿਤ ਕੀਤੀ ਜਾ ਰਹੀ ਵਿਸ਼ਾਲ ਰੈਲੀ ਇਤਿਹਾਸਕ ਸਾਬਿਤ ਹੋਵੇਗੀ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਸ਼ੁਭ ਸੰਕੇਤ ਦੇਵੇਗੀ। ਇਹ ਗੱਲ ਹਲਕਾ ਰਾਮਪੁਰਾਫੂਲ ਦੇ ਇੰਚਾਰਜ ਅਮਰਜੀਤ ਸ਼ਰਮਾ ਨੇ ਪ੍ਰੈੱਸ ਬਿਆਨ ਵਿੱਚ ਕਹੀ।

ਉਨ੍ਹਾਂ ਨੇ ਦੱਸਿਆ ਕਿ ਭਾਜਪਾ ਵਲੋਂ ਰੈਲੀ ਦੀ ਤਰੀਕ ਜਲਦ ਹੀ ਘੋਸ਼ਿਤ ਕਰ ਦਿੱਤੀ ਜਾਵੇਗੀ। ਇਸ ਲਈ ਭਾਜਪਾ ਦੇ ਸਾਰੇ ਨੇਤਾ, ਵਰਕਰ ਅਤੇ ਆਮ ਲੋਕ ਵਹੀਰਾਂ ਘੱਤ ਕੇ ਮੋਗਾ ਰੈਲੀ ਵਿੱਚ ਪਹੁੰਚਣ ਲਈ ਤਿਆਰ ਰਹਿਣ। Public Support ਰੈਲੀ ਨੂੰ ਵਿਸ਼ਾਲ ਬਣਾਉਣ ਲਈ ਹੁਣ ਤੋਂ ਹੀ ਸੰਗਠਨ ਬਲ ਕੰਮ ਕਰ ਰਿਹਾ ਹੈ।

ਅਮਰਜੀਤ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸਮੁੱਖੀ ਦ੍ਰਿਸ਼ਟੀਕੋਣ ਨਾਲ ਜੁੜ ਰਹੇ ਹਨ। ਮੋਗਾ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਸ਼ਮੂਲੀਅਤ ਕਰਨਗੇ, ਜੋ ਸੂਬੇ ਦੀ ਰਾਜਨੀਤੀ ਵਿੱਚ ਨਵਾਂ ਮੋੜ ਸਾਬਿਤ ਹੋਵੇਗਾ।

ਰੈਲੀ ਦੌਰਾਨ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਅਤੇ ਸੂਬੇ ਦੇ ਭਵਿੱਖ ਲਈ ਭਾਜਪਾ ਦੇ ਵਿਜ਼ਨ ਨੂੰ ਵਿਸਥਾਰ ਨਾਲ ਪੇਸ਼ ਕੀਤਾ ਜਾਵੇਗਾ। ਅਮਰਜੀਤ ਸ਼ਰਮਾ ਨੇ ਉਮੀਦ ਜਤਾਈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਤਰੱਕੀ ਦੇ ਨਵੇਂ ਰਾਹ ‘ਤੇ ਲੈ ਕੇ ਜਾਵੇਗੀ।

ਉਨ੍ਹਾਂ ਹਲਕਾ ਰਾਮਪੁਰਾਫੂਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਅਤੇ ਭਾਜਪਾ ਦੇ ਸੰਕਲਪ ਦੇ ਸਾਕਸ਼ੀ ਬਣਨ। ਸਮੂਹ ਵਰਕਰਾਂ ਅਤੇ ਜਨਤਾ ਨੂੰ ਰੈਲੀ ਕਾਮਯਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨ ਦੀ ਅਪੀਲ ਕੀਤੀ ਗਈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *