Public Awareness on Scams
Public Awareness on Scams : ਬਠਿੰਡਾ 15 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ – ਬਠਿੰਡਾ ਸਿਵਲ ਲਾਈਨ ਪੁਲਿਸ ਨੇ ਇੱਕ ਫਰਜ਼ੀ ਥਾਣੇਦਾਰ ਨੂੰ ਕਾਬੂ ਕੀਤਾ, ਜੋ ਗੂਗਲ-ਪੇਅ ਰਾਹੀਂ ਲੋਕਾਂ ਤੋਂ ਪੈਸੇ ਵਸੂਲਦਾ ਸੀ। ਮੁਲਜ਼ਮ ਰਣਜੀਤ ਸਿੰਘ (ਉਮਰ 30 ਸਾਲ) ਨੇ ਖ਼ਾਕੀ ਵਰਦੀ ਦੀ ਆੜ ਵਿੱਚ ਆਪਣੇ ਆਪ ਨੂੰ ਪੁਲਿਸ ਦੇ ਪੀ.ਓ ਵਿੰਗ ਦਾ ਮੁਲਾਜ਼ਮ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦੇ ਹੋਏ ਨਕਲੀ ਸੰਮਨ ਅਤੇ ਵਾਰੰਟਾਂ ਦਾ ਪ੍ਰਯੋਗ ਕੀਤਾ।
ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਸਮੇਂ ਤੋਂ ਵਟਸਐਪ ਮੈਸੇਜ ਅਤੇ ਫੋਨ ਕਾਲਾਂ ਰਾਹੀਂ ਲੋਕਾਂ ਨਾਲ ਸੰਪਰਕ ਕਰਦਾ ਸੀ ਅਤੇ ਉਨ੍ਹਾਂ ਦੇ ਨਾਮ ‘ਤੇ ਪੈਂਡਿੰਗ ਪਏ ਮਾਮਲਿਆਂ ਦਾ ਹਵਾਲਾ ਦੇ ਕੇ ਡਰਾਉਂਦਾ ਸੀ।Public Awareness on Scams ਡਰਾਉਣ ਦੇ ਬਾਅਦ ਉਹ ਗ੍ਰਿਫਤਾਰੀ ਰੋਕਣ ਜਾਂ ਮਾਮਲਾ ਰਫਾ-ਦਫਾ ਕਰਨ ਦੇ ਨਾਂ ‘ਤੇ ਪੈਸੇ ਲੈਦਾ ਸੀ, ਜੋ ਗੂਗਲ-ਪੇਅ ਰਾਹੀਂ ਕਰਵਾਏ ਜਾਂਦੇ ਸਨ।
ਤਕਨੀਕੀ ਜਾਂਚ ਅਤੇ ਬੈਂਕ ਖਾਤਿਆਂ ਦੀ ਪੜਤਾਲ ਤੋਂ ਬਾਅਦ ਮੁਲਜ਼ਮ ਰਣਜੀਤ ਸਿੰਘ ਨਾਲ ਜੁੜਿਆ ਗਿਆ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੁਲਿਸ ਰਿਮਾਂਡ ਹਾਸਲ ਕੀਤਾ। ਜਾਂਚ ਅਜੇ ਵੀ ਚੱਲ ਰਹੀ ਹੈ ਕਿ ਉਸ ਨੇ ਕਿੰਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਇਸ ਗੋਰਖਧੰਦੇ ਵਿੱਚ ਹੋਰ ਕੌਣ ਸ਼ਾਮਲ ਹੈ।
ਇਸ ਮੌਕੇ ਇੰਸਪੈਕਟਰ ਰਵਿੰਦਰ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਫਰਜ਼ੀ ਸੰਦੇਸ਼ਾਂ ‘ਤੇ ਵਿਸ਼ਵਾਸ ਨਾ ਕਰੋ ਅਤੇ ਪੈਸੇ ਮੰਗਣ ਵਾਲੇ ਕਿਸੇ ਵੀ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
