ਪੰਜਾਬੀ ਯੂਨੀਵਰਸਿਟੀ ‘ਚ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਮੁਕਾਬਲੇ ਕਰਵਾਏ

Muskaan gill
3 Min Read

PU student awards

PU student awards : ਪਟਿਆਲਾ (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ– ਪੰਜਾਬੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਭਾਸ਼ਣ, ਕਾਵਿ-ਉਚਾਰਨ ਅਤੇ ਕਾਵਿ-ਗਾਇਨ ਮੁਕਾਬਲੇ ਕਰਵਾਏ ਗਏ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

ਕਾਵਿ-ਉਚਾਰਨ ਮੁਕਾਬਲੇ ਦੇ ਨਤੀਜੇ

ਪਹਿਲਾ ਸਥਾਨ- ਤਰਨਵੀਰ ਸਿੰਘ

ਦੂਜਾ ਸਥਾਨ- ਜਸ਼ਨਦੀਪ ਕੌਰ

ਤੀਜਾ ਸਥਾਨ- ਅਨੁਪ੍ਰੀਤ ਕੌਰ

ਭਾਸ਼ਣ ਮੁਕਾਬਲੇ ਦੇ ਨਤੀਜੇ

ਪਹਿਲਾ ਸਥਾਨ- ਜਸ਼ਨਦੀਪ ਕੌਰ

ਦੂਜਾ ਸਥਾਨ- ਅਨੁਪ੍ਰੀਤ ਕੌਰ

ਤੀਜਾ ਸਥਾਨ- ਰਾਜਵਿੰਦਰ ਕੌਰ

ਕਾਵਿ-ਗਾਇਨ ਮੁਕਾਬਲੇ ਦੇ ਨਤੀਜੇ

ਪਹਿਲੇ ਵਰਗ (ਜੋ ਸੰਗੀਤ ਦੀ ਪੇਸ਼ੇਵਰ ਸਿਖਲਾਈ ਨਹੀਂ ਲੈ ਰਹੇ)

ਪਹਿਲਾ ਸਥਾਨ- ਸਰਬਜੀਤ ਕੌਰ

ਦੂਜਾ ਸਥਾਨ- ਅਨਾਮਿਕਾ

ਤੀਜਾ ਸਥਾਨ- ਸੁਮਨਪ੍ਰੀਤ ਕੌਰ

ਦੂਜੇ ਵਰਗ (ਜੋ ਸੰਗੀਤ ਦੀ ਪੇਸ਼ੇਵਰ ਸਿਖਲਾਈ ਲੈ ਰਹੇ)

ਪਹਿਲਾ ਸਥਾਨ- ਚੰਦਨ

ਦੂਜਾ ਸਥਾਨ- ਮਹਿਕ ਕਾਂਗੜਾ

ਤੀਜਾ ਸਥਾਨ- ਹਨੀ

ਜਿੱਤਣ ਵਾਲੇ ਵਿਦਿਆਰਥੀਆਂ ਨੂੰ ਡੀਨ ਭਾਸ਼ਾਵਾਂ, ਮੁਖੀ ਪੰਜਾਬੀ ਵਿਭਾਗ ਅਤੇ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪ੍ਰਮਾਣ-ਪੱਤਰ ਅਤੇ ਪੁਸਤਕਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ।

PU student awards-

ਡੀਨ, ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ ਨੇ ਇਨਾਮ ਵੰਡ ਸਮਾਗਮ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਇਹ ਮੁਕਾਬਲੇ ਮਾਤ-ਭਾਸ਼ਾ ਦੀ ਅਹਿਮੀਅਤ ਨੂੰ ਸੂੰਦਰ ਢੰਗ ਨਾਲ ਦਰਸਾਉਂਦੇ ਹਨ, PU student awards ਜਿਸ ਨਾਲ ਯੂਨੀਵਰਸਿਟੀ ਦੇ ਗੌਰਵ ਵਿਚ ਵਾਧਾ ਹੋਇਆ ਹੈ।

ਪੰਜਾਬੀ ਵਿਭਾਗ ਦੀ ਮੁਖੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਕਿਹਾ ਕਿ ਪ੍ਰਤਿਭਾ ਖੋਜ ਮੁਕਾਬਲੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਮੋਹਨ ਤਿਆਗੀ, ਡਾ. ਅਜੈ ਵਰਮਾ, ਡਾ. ਵਰਿੰਦਰਜੀਤ ਕੌਰ, ਡਾ. ਜਯੋਤੀ ਪੁਰੀ, ਡਾ. ਜਸਵੀਰ ਕੌਰ, ਡਾ. ਪਰਮਿੰਦਰਜੀਤ ਕੌਰ, ਸ੍ਰੀ ਰਾਜਿੰਦਰ ਸਿੰਘ, ਡਾ. ਰਣਜੀਤ ਸਿੰਘ ਅਤੇ ਡਾ. ਹਰਮਿੰਦਰ ਕੌਰ ਨੇ ਕੀਤੀ। ਸਮਾਗਮ ਦਾ ਸੰਚਾਲਨ ਡਾ. ਵੀਰਪਾਲ ਕੌਰ ਨੇ ਕੀਤਾ।

ਸਮਾਗਮ ਨੂੰ ਸਫਲ ਬਣਾਉਣ ਵਿਚ ਖੋਜਾਰਥੀਆਂ ਦੀਆਂ ਵੱਖ-ਵੱਖ ਕਮੇਟੀਆਂ ਦੀ ਭੂਮਿਕਾ ਪ੍ਰਸ਼ੰਸਣੀਯ ਰਹੀ। ਇਸ ਦੌਰਾਨ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਮਾਤ-ਭਾਸ਼ਾ ਦੇ ਮਹੱਤਵ ਨੂੰ ਦਰਸਾਉਂਦੇ ਪੋਸਟਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਕੀਤੀ ਗਈ, ਜਿਸ ਦੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *