ਪ੍ਰੈੱਸ ਕਲੱਬ ਭਗਤਾ ਭਾਈ ਦਾ ਦਸਵਾਂ ਸਲਾਨਾ ਕੈਲੰਡਰ ਰਿਲੀਜ਼, ਪੱਤਰਕਾਰਾਂ ਖਿਲਾਫ ਪਰਚੇ ਰੱਦ ਕਰਨ ਦੀ ਮੰਗ

Muskaan gill
4 Min Read

Press Club Bhagat Bhai Calendar

Press Club Bhagat Bhai Calendar : ਕ੍ਰਾਈਮ ਆਵਾਜ਼ ਇੰਡੀਆ 9 ਜਨਵਰੀ 2026-ਬਠਿੰਡਾ (ਜਗਸੀਰ ਭੁੱਲਰ) – ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈ ਵੱਲੋਂ ਕਲੱਬ ਪ੍ਰਧਾਨ ਸੁਖਪਾਲ ਸਿੰਘ ਸੋਨੀ ਦੀ ਅਗਵਾਈ ਹੇਠ ਦਸਵਾਂ ਸਲਾਨਾ ਕੈਲੰਡਰ ਰਿਲੀਜ਼ ਸਮਾਗਮ ਸੁਰਿੰਦਰਾ ਡੇਅਰੀ ਭਗਤਾ ਭਾਈ ਵਿਖੇ ਮਨਾਇਆ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਜੈ ਸਿੰਘ ਛਿੱਬਰ (ਪ੍ਰਧਾਨ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ) ਅਤੇ ਕੁਲਵੰਤ ਸਿੰਘ ਮਲੂਕਾ (ਚੇਅਰਮੈਨ, ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ, ਸਮਾਧ ਭਾਈ) ਸਨ। ਵਿਸ਼ੇਸ਼ ਮਹਿਮਾਨਾਂ ਵਿੱਚ ਸੰਤੋਖ ਸਿੰਘ ਗਿੱਲ (ਸਕੱਤਰ ਜਨਰਲ, ਯੂਨੀਅਨ), ਰਾਕੇਸ਼ ਕੁਮਾਰ ਗੋਇਲ (ਸਾਬਕਾ ਪ੍ਰਧਾਨ, ਨਗਰ ਪੰਚਾਇਤ ਭਗਤਾ), ਜਗਸੀਰ ਸਿੰਘ ਪੰਨੂੰ (ਪ੍ਰਧਾਨ, ਕੋਆਪ੍ਰੇਟਿਵ ਸੋਸਾਇਟੀ ਭਗਤਾ ਭਾਈ) ਅਤੇ ਅਜਾਇਬ ਸਿੰਘ ਹਮੀਰਗੜ੍ਹ (ਸਰਪੰਚ) ਸ਼ਾਮਿਲ ਸਨ।

ਪ੍ਰੈੱਸ ਕਲੱਬ ਵੱਲੋਂ ਜਾਰੀ ਕੈਲੰਡਰ ਵਿੱਚ ਪੰਜਾਬ ਸਰਕਾਰ ਦੀਆਂ ਸਰਕਾਰੀ ਛੁੱਟੀਆਂ, ਮਹੱਤਵਪੂਰਨ ਦਿਵਸ ਅਤੇ ਦਿਹਾੜਿਆਂ ਦੀ ਜਾਣਕਾਰੀ ਦੇਣ ਦੇ ਨਾਲ ਕਿਸਾਨ, ਪੰਛੀ, ਬੇਟੀ, ਪਾਣੀ ਅਤੇ ਦਰੱਖਤ ਬਚਾਉਣ ਦੀ ਅਪੀਲ ਕੀਤੀ ਗਈ ਹੈ। Press Club Bhagat Bhai Calendar ਇਸ ਤੋਂ ਇਲਾਵਾ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸਮਾਜ ਭਲਾਈ ਕਾਰਜਾਂ ਨੂੰ ਵੀ ਤਸਵੀਰਾਂ ਰਾਹੀਂ ਦਰਸਾਇਆ ਗਿਆ।

ਪੱਤਰਕਾਰਾਂ ਖਿਲਾਫ ਦਰਜ ਕੀਤੇ ਪਰਚਿਆਂ ਦੇ ਮਾਮਲੇ ‘ਚ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਸਿੰਘ ਗਿੱਲ ਨੇ ਮਾਨਯੋਗ ਰਾਜਪਾਲ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਪ੍ਰੈਸ ਦੀ ਆਜ਼ਾਦੀ ਅਤੇ ਲੋਕਤੰਤਰ ਉੱਤੇ ਸਿੱਧਾ ਹਮਲਾ ਹੈ।

ਪ੍ਰੈੱਸ ਕਲੱਬ ਭਗਤਾ ਭਾਈ ਦੇ ਖਜ਼ਾਨਚੀ ਬਿੰਦਰ ਜਲਾਲ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਨੇ ਸਮਾਗਮ ਵਿੱਚ ਪਹੁੰਚੀਆਂ ਮਹਿਮਾਨਾਂ ਦਾ ਸਵਾਗਤ ਕੀਤਾ। Press Club Bhagat Bhai Calendar ਯੂਨੀਅਨ ਦੀ ਜਿਲ੍ਹਾ ਬਠਿੰਡਾ ਦੀ 21 ਮੈਂਬਰੀ ਟੀਮ, ਵੱਖ-ਵੱਖ ਅਖਬਾਰਾਂ ਦੇ 10 ਜਿਲ੍ਹਾ ਇੰਚਾਰਜ ਅਤੇ ਪ੍ਰੈੱਸ ਕਲੱਬ ਨੂੰ ਆਰਥਿਕ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ 31 ਹਜ਼ਾਰ, ਰਾਕੇਸ਼ ਕੁਮਾਰ ਗੋਇਲ ਨੇ 21 ਹਜ਼ਾਰ, ਜਗਸੀਰ ਸਿੰਘ ਪੰਨੂੰ ਨੇ 21 ਹਜ਼ਾਰ ਅਤੇ ਅਜਾਇਬ ਸਿੰਘ ਹਮੀਰਗੜ੍ਹ ਨੇ 11 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਪ੍ਰੈੱਸ ਕਲੱਬ ਭਗਤਾ ਨੇ ਯੂਨੀਅਨ ਨੂੰ 11 ਹਜ਼ਾਰ ਅਤੇ ਰਾਕੇਸ਼ ਕੁਮਾਰ ਗੋਇਲ ਨੇ 5100 ਰੁਪਏ ਦਾ ਫੰਡ ਦਿੱਤਾ।

ਚੇਅਰਮੈਨ ਅਤੇ ਮਹਿਮਾਨਾਂ ਨੇ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਅਤੇ ਪੱਤਰਕਾਰੀ ਫਰਜ਼ਾਂ ਦੀ ਭਾਰੀ ਸਲਾਹਾ ਕੀਤੀ।Press Club Bhagat Bhai Calendar ਯੂਨੀਅਨ ਦੇ ਕੌਮੀ ਕੌਂਸਲ ਮੈਂਬਰ ਸੁਖਨੈਬ ਸਿੰਘ ਸਿੱਧੂ ਨੇ ਸਾਰੀਆਂ ਸ਼ਖ਼ਸੀਅਤਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਟੇਜ ਕਾਰਵਾਈ ਗੁਲਾਬ ਚੰਦ ਸਿੰਗਲਾ ਨੇ ਸੰਭਾਲੀ।

ਇਸ ਮੌਕੇ ਤੇ ਬਠਿੰਡਾ, ਮੋਗਾ, ਬਰਨਾਲਾ, ਭਾਈ ਰੂਪਾ, ਮਹਿਰਾਜ, ਰਾਮਪੁਰਾ ਫੂਲ, ਗੋਨਿਆਣਾ ਮੰਡੀ, ਸੰਗਤ ਮੰਡੀ, ਰਾਮਾ ਮੰਡੀ, ਮੌੜ ਮੰਡੀ, ਤਲਵੰਡੀ ਸਾਬੋ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਸਮਾਧ ਭਾਈ, ਮਹਿਲ ਕਲਾਂ, ਨਥਾਣਾ, ਭੁੱਚੋ ਮੰਡੀ, ਲਹਿਰਾ ਮੁਹੱਬਤ, ਜੈਤੋ, ਭਦੌੜ ਆਦਿ ਸਟੇਸ਼ਨਾਂ ਤੋਂ ਪੱਤਰਕਾਰਾਂ ਨੇ ਭਰਵੀਂ ਹਾਜ਼ਰੀ ਦਿੱਤੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *