Poor condition school vans
Poor condition school vans : ਭੁੱਚੋ ਮੰਡੀ ਨਥਾਣਾ 26 ਫਰਵਰੀ 2026 (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ– ਬੱਚਿਆਂ ਨੂੰ ਘਰਾਂ ਚੋਂ ਲੈਣ ਕੇ ਸਕੂਲ ਤੱਕ ਤੇ ਸਕੂਲ ਤੋਂ ਲੈਕੇ ਵਾਪਸ ਸਹੀ ਸਲਾਮਤ ਘਰ ਤੱਕ ਵਾਪਸ ਛੱਡਕੇ ਜਾਣ ਦੀ ਜੁੰਮੇਵਾਰੀ ਸਕੂਲ ਦੁਬਾਰਾ ਚਲਾਈਆਂ ਜਾਣ ਵਾਲੀਆਂ ਲਈ ਵਰਤੀਆ ਜਾ ਰਹੀਆਂ ਸਕੂਲੀ ਵੈਨਾ ਸਬੰਧੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਿਯਮ ਅਤੇ ਕਾਨੂੰਨ ਬਣਾਏ ਜਾਂਦੇ ਹਨ ਪਰ ਇਹਨਾਂ ਦਾ ਅਸਰ ਕੁਝ ਅਧਿਕਾਰੀਆਂ ਦੀ ਢਿੱਲ ਕਾਰਨ ਕਈ ਵਾਰ ਘੱਟ ਦਿਖਾਈ ਦਿੰਦਾ ਹੈ।
ਨਥਾਣਾ ਬਲਾਕ ਦੇ ਆਸ ਪਾਸ ਕਈ ਸਕੂਲਾਂ ਦੀਆਂ ਸਕੂਲ ਵੈਨਾ ਦੀ ਹਾਲਤ ਮਾੜੀ ਹੋਣ ਕਾਰਨ ਕਿਸੇ ਹਾਦਸੇ ਦਾ ਸਬੱਬ ਬਣ ਸਕਦੀਆਂ ਹਨ।
ਕੁਝ ਨਿੱਜੀ ਸਕੂਲ ਕੰਪਟੀਸ਼ਨ ਦੀ ਦੌੜ ਵਿੱਚ ਆਪਣੇ ਖਰਚ ਘਟਾਉਣ ਲਈ ਕੰਡਮ ਵੈਨਾ ਨੂੰ ਵਰਤ ਰਹੇ ਹਨ।
ਇਸ ਬਲਾਕ ਦੇ ਕੁਝ ਨਿੱਕੀ ਸਕੂਲਾਂ ਦੀਆਂ ਸਕੂਲ ਵੈਨਾ ਵਿੱਚ ਸਾਰੇ ਨਿਯਮ ਅਤੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ, Poor condition school vans ਪਰ ਕਈ ਸਕੂਲ ਇਹਨਾਂ ਨਿਯਮਾਂ ਨੂੰ ਸਿੱਕੇ ਅਤੇ ਟੰਗ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਅਤੇ ਪ੍ਰਸ਼ਾਸਨ ਦੇ ਜਿੰਮੇਵਾਰ ਅਧਿਕਾਰੀ ਵੀ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾ ਰਹੇ ਹਨ।
Poor condition school vans ਸਕੂਲ ਦੀਆਂ ਵੈਨਾ ਅਕਸਰ ਹੀ ਗਲੀ ਮੁਹੱਲਿਆਂ ਵਿੱਚ ਖਰਾਬ ਹੋਣ ਕਾਰਨ ਖੜੀਆਂ ਮਿਲ ਜਾਂਦੀਆਂ ਹਨ।
ਇਸੇ ਤਰ੍ਹਾਂ ਨਥਾਣਾ ਸਥਿਤ ਰਾਇਲ ਆਰਮੀ ਸੀਨੀਅਰ ਸੈਕੈਂਡਰੀ ਸਕੂਲ ਸਕੂਲ ਦੀ ਵੈਨ ਪਿੰਡ ਪੂਹਲਾ ਵਿਖੇ ਮੁੱਖ ਸੜਕ ਦੇ ਕਿਨਾਰੇ ਪਿੰਡ ਨੂੰ ਜਾਣ ਵਾਲੀ ਸੜਕ ਦੀ ਪੁਲੀ ਉੱਤੇ ਲਾਵਾਰਿਸ ਖੜੀ ਨਜ਼ਰ ਦਿਖਾਈ ਦਿੱਤੀ ।
ਇਸ ਸਬੰਧੀ ਸਕੂਲ ਦੇ ਐਮਡੀ ਨਾਲ ਜਦੋਂ ਮੋਬਾਇਲ ਫੋਨ ਤੇ ਗੱਲ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਅੱਗੋਂ ਫੋਨ ਨਹੀਂ ਉਠਾਇਆ । ਇਸ ਸਕੂਲ ਦੀਆਂ ਵੈਨਾ ਸਬੰਧੀ ਪਹਿਲਾਂ ਵੀ ਇਸ ਸਕੂਲ ਦੇ ਐਮਡੀ ਨਾਲ ਗੱਲ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਇਸ ਸਕੂਲ ਵਿੱਚ ਕੁਝ ਵੈਨਾ ਮੰਦੀ ਹਾਲਤ ਦੀਆਂ ਚੱਲ ਰਹੀਆਂ ਹਨ ।ਜਿਸ ਬਾਰੇ ਸਕੂਲ ਮੈਨੇਜਮੈਂਟ ਅਤੇ ਸਰਕਾਰ ਨੂੰ ਜਰੂਰੀ ਉਪਰਾਲੇ ਉਠਾਉਣੇ ਚਾਹੀਦੇ ਹਨ ਤਾਂ ਕਿ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਘਟੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
