ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ ਸੂਫ਼ੀਆਨਾ ਰੰਗ ਵਿੱਚ ਰੰਗੀ

Muskaan gill
3 Min Read

Patiala Virasati Mela 2026

Patiala Virasati Mela 2026 : ਪਟਿਆਲਾ (ਕੁਲਵਿੰਦਰ ਘੁੰਮਣ ) 23 ਫਰਵਰੀ 2026 ਆਵਾਜ਼ ਇੰਡੀਆ ਟੁਡੇ- ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿੱਚ ਅੱਜ ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ ਕਲਾ ਪ੍ਰੇਮੀਆਂ ਦੀ ਵੱਡੀ ਹਾਜ਼ਰੀ ਵਿੱਚ ਸੂਫ਼ੀਆਨਾ ਰੰਗ ਵਿੱਚ ਰੰਗੀ ਨਜ਼ਰ ਆਈ। ਇਸ ਮੌਕੇ ਕਵਾਲੀ ਦੇ ਆਫ਼ਤਾਬ ਗਾਇਕ ਖ਼ਾਨ ਸਾਬ੍ਹ ਨੇ ਆਪਣੀ ਪੇਸ਼ਕਾਰੀ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕਰਦਿਆਂ ਰਵਾਇਤੀ ਕੱਵਾਲੀਆਂ ਨੂੰ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ।

ਖ਼ਾਨ ਸਾਬ੍ਹ ਨੇ ‘ਸਾਸੋਂ ਕੀ ਮਾਲਾ’, ‘ਨਿੱਤ ਖੈਰ ਮੰਗਾਂ’, ‘ਵੋ ਬੀ ਅਪਨੇ ਨਾ ਥੇ’ ਅਤੇ ‘ਹਲਕਾ..ਹਲਕਾ ਸਰੂਰ’ ਸਮੇਤ ਹੋਰ ਖੂਬਸੂਰਤ ਨਗ਼ਮੇ ਗਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।

ਸੂਫ਼ੀਆਨਾ ਸ਼ਾਮ ਦੀ ਸ਼ੁਰੂਆਤ ਪ੍ਰਸਿੱਧ ਦਿਲਰੁਬਾ ਵਾਦਕ ਤੇ ਗਾਇਕ ਪ੍ਰੋ. ਅਮਨਦੀਪ ਸਿੰਘ ਵੱਲੋਂ Patiala Virasati Mela 2026 ਪਟਿਆਲਾ ਰਿਆਸਤ ਦੇ ਸਾਜ ਦਿਲਰੁਬਾ ਨਾਲ ਕੀਤੀ ਗਈ। ਉਨ੍ਹਾਂ ਨੇ ਆਪਣੀ ਦਿਲਕਸ਼ ਆਵਾਜ਼ ਅਤੇ ਸੂਫ਼ੀਆਨਾ ਅੰਦਾਜ਼ ਨਾਲ ਮਾਹੌਲ ਨੂੰ ਰੰਗੀਨ ਬਣਾਇਆ ਅਤੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

Patiala Virasati Mela 2026-

ਪ੍ਰੋ. ਅਮਨਦੀਪ ਸਿੰਘ ਨੇ ਸੁਲਤਾਨ ਬਾਹੂ ਅਤੇ ਬੁੱਲੇ ਸ਼ਾਹ ਦੇ ਕਲਾਮਾਂ ਸਮੇਤ ‘ਅਬ ਲਗਨ ਲਗੀ ਕੀ ਕਰੀਏ’, ‘ਮੈਨੂੰ ਕੌਣ ਪਛਾਣੇ’, ਸੰਤ ਰਾਮ ਉਦਾਸੀ ਦੀ ਰਚਨਾ ‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ‘ਇੱਕ ਕੁੜੀ ਜਿਸਦਾ ਨਾਮ ਮੁਹੱਬਤ’ ਦੀ ਪੇਸ਼ਕਾਰੀ ਕੀਤੀ। ਇਸ ਦੇ ਨਾਲ ਹੀ ਝੂਮਰ, ਲੋਕ ਬੋਲੀਆਂ ਅਤੇ ਲੋਕ ਗੀਤਾਂ ਰਾਹੀਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨੂੰ ਵੀ ਪੇਸ਼ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਮੇਅਰ ਕੁੰਦਨ ਗੋਗੀਆ, ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ, ਚੇਅਰਮੈਨ ਤੇਜਿੰਦਰ ਮਹਿਤਾ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੀ ਹਾਜ਼ਰ ਰਹੇ।

Patiala Virasati Mela 2026-

ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਸਾਫ-ਸੁਥਰੀ ਗਾਇਕੀ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਜਿਹੇ ਮੇਲੇ ਲਗਾਉਣਾ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਬਲਤੇਜ ਪੰਨੂ ਨੇ ਸਫਲ ਵਿਰਾਸਤੀ ਮੇਲੇ ਦੀ ਆਯੋਜਨਾ ਲਈ ਪਟਿਆਲਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਡੀ.ਸੀ. ਵਰਜੀਤ ਵਾਲੀਆ ਨੇ ਕਿਹਾ ਕਿ ਲੋਕਾਂ ਵੱਲੋਂ 12 ਫਰਵਰੀ ਤੋਂ 22 ਫਰਵਰੀ ਤੱਕ ਪਟਿਆਲਾ ਵਿਰਾਸਤੀ ਮੇਲੇ ਨੂੰ ਦਿੱਤੇ ਭਰਪੂਰ ਹੁੰਗਾਰੇ ਵਾਂਗ ਹੀ 21 ਫਰਵਰੀ ਤੋਂ 2 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਨੂੰ ਵੀ ਸਮਰਥਨ ਮਿਲੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *