Patiala Violence ਪਹਿਲਾਂ ਤੋਂ ਹੀ ਕੀਤੀ ਹੋਈ ਸੀ ਹਿੰਸਾ ਦੀ ਤਿਆਰੀ
ਕ੍ਰਾਈਮ ਆਵਾਜ਼ ਇੰਡੀਆ ਬਿਊਰੋ, ਚੰਡੀਗੜ੍ਹ : ਪਟਿਆਲਾ ‘ਚ ਭੜਕੀ ਹਿੰਸਾ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਖ਼ਾਲਿਸਤਾਨੀਆਂ ਨੇ ਪਟਿਆਲਾ ‘ਚ ਹਿੰਸਾ ਦੀ ਤਿਆਰੀ ਪਹਿਲਾਂ ਤੋਂ ਕੀਤੀ ਹੋਈ ਸੀ। ਹਿੰਸਾ ਦੇ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ (Barjinder Singh Parwana) ਦੀ 22 ਅਪ੍ਰੈਲ ਦੀ ਵੀਡੀਓ ਤੋਂ ਇਸ ਦਾ ਖੁਲਾਸਾ ਹੋਇਆ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਵੀਡੀਓ ‘ਚ ਪਰਵਾਨਾ ਸ਼ਰੇਆਮ ਹਿੰਸਾ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਿਹਾ ਹੈ।
Patiala Violence

ਬਰਜਿੰਦਰ ਸਿੰਘ ਪਰਵਾਨਾ ਦੀ ਹਿੰਸਾ ਤੋਂ ਬਾਅਦ ਮੂੰਹ ਲੁਕਾ ਕੇ ਭੱਜਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕਿਸਾਨ ਅੰਦੋਲਨ ‘ਚ ਬਰਜਿੰਦਰ ਸ਼ਾਮਲ ਸੀ। ਬਰਜਿੰਦਰ ‘ਤੇ ਦੋਸ਼ ਹੈ ਕਿ ਉਸ ਨੇ ਹਿੰਸਾ ਵੇਲੇ ਸਿੱਖ ਪੰਥ ਦੇ ਲੋਕਾਂ ਨੂੰ ਭੜਕਾ ਕੇ ਮੰਦਰ ਵੱਲ ਭੇਜਿਆ ਸੀ।
ਵੀਡੀਓ ‘ਚ ਪਰਵਾਨਾ ਐੱਸਐੱਸਪੀ ਪਟਿਆਲਾ ਦੇ ਆਫਿਸ ਦੇ ਬਾਹਰ ਖ਼ਾਲਿਸਤਾਨ ਵਿਰੋਧੀ ਰੈਲੀ ਹੋਣ ‘ਤੇ ਹਿੰਸਾ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਬਰਜਿੰਦਰ ਕਹਿ ਰਿਹਾ ਹੈ ਕਿ ਜੇਕਰ 29 ਨੂੰ ਖ਼ਾਲਿਸਤਾਨ ਵਿਰੋਧੀ ਰੈਲੀ ਹੋਈ ਤਾਂ ਠੀਕ ਨਹੀਂ ਹੋਵੇਗਾ।
Crime Awaz India