ਪਟਿਆਲੇ ਵਿੱਚ ਲੁੱਟ-ਖੋਹ, ਮੋਟਰਸਾਈਕਲ ਸਵਾਰਾਂ ਦਾ ਆਤੰਕ

Muskaan gill
3 Min Read

Patiala robbery news

Patiala robbery news : ਪਟਿਆਲਾ 25 फरवरी 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿੱਚ ਮਾਰੂ ਹਥਿਆਰਾਂ ਨਾਲ ਲੈਸ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਇੱਕ ਰਾਹਗੀਰ ਤੋਂ ਮੋਬਾਇਲ ਖੋਹ ਲਿਆ ਅਤੇ ਦੇਰ ਰਾਤ ਇੱਕ ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ।

ਪੀੜਤ ਦਿਨੇਸ਼ ਵਰਮਾ ਨੇ ਦੱਸਿਆ ਕਿ ਉਹ ਸਵੇਰੇ ਪੁਰਾਣਾ ਬੱਸ ਅੱਡਾ ਵਿਖੇ ਕੈਬ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਤਿੰਨ ਨੌਜਵਾਨ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ, ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਆਏ। Patiala robbery news ਉਸ ਨੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਸਨੂੰ ਘੇਰ ਲਿਆ ਅਤੇ ਚਾਕੂ ਦੀ ਨੋਕ ‘ਤੇ ਉਸ ਦਾ ਮੋਬਾਇਲ ਖੋਹ ਲਿਆ। ਇਸ ਤੋਂ ਬਾਅਦ ਉਸ ਨੇ ਡਿਵੀਜ਼ਨ ਨੰਬਰ ਚਾਰ ਵਿੱਚ ਸ਼ਿਕਾਇਤ ਦਰਜ ਕਰਵਾਈ।

ਦੂਜੀ ਵਾਰਦਾਤ ਵਿੱਚ ਪੈਟਰੋਲ ਪੰਪ ਦੇ ਮਾਲਕ ਰਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਤਿੰਨ ਮੋਟਰਸਾਈਕਲ ਸਵਾਰ ਪਹਿਲਾਂ ਆਪਣੇ ਮੋਟਰਸਾਈਕਲ ਵਿੱਚ ਤੇਲ ਪਵਾਉਂਦੇ ਹਨ, ਫਿਰ ਪੰਪ ਦੇ ਕਰਮਚਾਰੀ ਤੋਂ ਪੈਸੇ ਖੋਹ ਕੇ ਭੱਜ ਗਏ। Patiala robbery news ਕੁਝ ਸਮੇਂ ਬਾਅਦ ਉਹ ਮੁੜ ਵਾਪਸ ਆਏ ਅਤੇ ਚਾਕੂ ਦੀ ਨੋਕ ‘ਤੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਪ ‘ਤੇ ਮੌਜੂਦ ਡਰਾਈਵਰ ਨੇ ਚੇਤਾਵਨੀ ਦਿੱਤੀ ਕਿ ਉਹਨਾਂ ਦੀ ਵੀਡੀਓ ਕੈਮਰੇ ਵਿੱਚ ਆ ਚੁੱਕੀ ਹੈ ਅਤੇ ਚੰਗਾ ਹੋਵੇਗਾ ਕਿ ਉਹ ਇਥੋਂ ਚਲੇ ਜਾਣ। ਇਸ ‘ਤੇ ਉਹ ਬੈਗ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।

ਪੈਟਰੋਲ ਪੰਪ ਮਾਲਕ ਰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਹੈਲਪਲਾਈਨ ਨੰਬਰ ‘ਤੇ ਦੇ ਦਿੱਤੀ ਗਈ ਸੀ, ਪਰ ਹੁਣ ਤੱਕ ਕੋਈ ਵੀ ਜਾਂਚ ਲਈ ਨਹੀਂ ਪਹੁੰਚਿਆ।

ਦਿਨੇਸ਼ ਵਰਮਾ

ਰਜੀਵ ਕੁਮਾਰ, ਪੈਟਰੋਲ ਪੰਪ ਮਾਲਕ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *